Banner
Banner

ਅਜਨਾਲਾ ਵਿੱਚ ਸਕੂਲ ਵੈਨ ਅਤੇ ਐਲਟੋ ਕਾਰ ਦੀ ਟੱਕਰ ,ਕੋਈ ਜਾਨੀ ਨੁਕਸਾਨ ਨਹੀਂ

Punjab News: ਅਜਨਾਲਾ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸਿਵਲ ਹਸਪਤਾਲ ਕੋਲ ਇੱਕ ਸਕੂਲ ਵੈਨ ਦਾ ਅਲਟੋ ਕਾਰ ਦੇ ਨਾਲ ਟੱਕਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਆਲਪੁਰ ਦੇ ਰਹਿਣ ਵਾਲੇ ਆਲਟੋ ਕਾਰ ਚਾਲਕ ਨੇ ਦੱਸਿਆ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਿਹਾ ਸੀ ਕੇ ਸਰਕਾਰੀ ਹਸਪਤਾਲ ਨੇੜੇ ਇੱਕ ਨਿੱਜੀ […]
Khushi
By : Updated On: 19 Dec 2025 16:05:PM
ਅਜਨਾਲਾ ਵਿੱਚ ਸਕੂਲ ਵੈਨ ਅਤੇ ਐਲਟੋ ਕਾਰ ਦੀ ਟੱਕਰ ,ਕੋਈ ਜਾਨੀ ਨੁਕਸਾਨ ਨਹੀਂ

Punjab News: ਅਜਨਾਲਾ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸਿਵਲ ਹਸਪਤਾਲ ਕੋਲ ਇੱਕ ਸਕੂਲ ਵੈਨ ਦਾ ਅਲਟੋ ਕਾਰ ਦੇ ਨਾਲ ਟੱਕਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦਿਆਲਪੁਰ ਦੇ ਰਹਿਣ ਵਾਲੇ ਆਲਟੋ ਕਾਰ ਚਾਲਕ ਨੇ ਦੱਸਿਆ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਿਹਾ ਸੀ ਕੇ ਸਰਕਾਰੀ ਹਸਪਤਾਲ ਨੇੜੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਵੈਨ ਦੇ ਚਾਲਕ ਨੇ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਅਤੇ ਉਸਦੇ ਬੱਚੇ ਵਾਲ ਵਾਲ ਬਚੇ।

ਸਰਕਾਰ ਕੋਲੋਂ ਸਕੂਲਾਂ ਵਿੱਚ ਛੁੁਟਿਆਂ ਦੀ ਮੰਗ

ਉਹਨਾਂ ਕਿਹਾ ਕਿ ਉਹਨਾਂ ਵੈਨ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਕਤ ਵੈਨ ਚਾਲਕ ਧੁੰਦ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋ ਗਿਆ। ਉਹਨਾਂ ਅੱਗੇ ਕਿਹਾ ਕਿ ਸੰਘਣੀ ਧੁੰਦ ਹੋਣ ਕਰਕੇ  ਰੋਜਾਨਾ ਐਕਸੀਡੈਂਟ ਹੋਣ ਦੀਆਂ ਖਬਰਾਂ ਆ ਰਹੀਆਂ ਹਨ,ਉਹਨਾਂ ਨੇ ਸਰਕਾਰ ਕੋਲੋਂ ਮੰਗ ਕਰਦੇ ਆ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸਕੂਲਾਂ ਵਿੱਚ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹਨ!ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੇ ਦੋਵਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਥਾਣੇ ਭੇਜ ਦਿੱਤਾ ਹੈ ਅਤੇ ਦੋਸ਼ੀ ਪਾਏ ਗਏ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ

Read Latest News and Breaking News at Daily Post TV, Browse for more News

Ad
Ad