ਫਿਲੌਰ-ਨਵਾਂ ਸ਼ਹਿਰ ਰੋਡ ‘ਤੇ ਭਿਆਨਕ ਸੜਕ ਹਾਦਸਾ, ਇੱਕ ਬੱਚੀ ਸਮੇਤ ਤਿੰਨ ਦੀ ਮੌਤ, ਲੋਕ ਬਣਾਉਂਦੇ ਰਹੇ ਵੀਡੀਓ
Jalandhar News: ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਟੋ ਵਿੱਚ ਸਵਾਰੀਆਂ ਨੱਕੋ-ਨੱਕ ਭਰੀਆਂ ਹੋਈਆਂ ਸੀ, ਜਿਸ ਕਾਰਨ ਨੁਕਸਾਨ ਵੱਧ ਹੋਇਆ। Road Accident: ਜਲੰਧਰ ਦੀ ਸਬ ਤਹਿਸੀਲ ਫਿਲੌਰ ਦੇ ਪਿੰਡ ਰਸੂਲਪੁਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿੱਥੇ ਇੱਕ ਆਟੋ ਅਤੇ ਗੱਡੀ ਦੀ ਸਿੱਧੀ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਟੋ […]
By :
ਮਨਵੀਰ ਰੰਧਾਵਾ
Updated On: 25 Jun 2025 13:16:PM
Jalandhar News: ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਟੋ ਵਿੱਚ ਸਵਾਰੀਆਂ ਨੱਕੋ-ਨੱਕ ਭਰੀਆਂ ਹੋਈਆਂ ਸੀ, ਜਿਸ ਕਾਰਨ ਨੁਕਸਾਨ ਵੱਧ ਹੋਇਆ।
Road Accident: ਜਲੰਧਰ ਦੀ ਸਬ ਤਹਿਸੀਲ ਫਿਲੌਰ ਦੇ ਪਿੰਡ ਰਸੂਲਪੁਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿੱਥੇ ਇੱਕ ਆਟੋ ਅਤੇ ਗੱਡੀ ਦੀ ਸਿੱਧੀ ਟੱਕਰ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਟੋ ਵਿੱਚ ਸਵਾਰੀਆਂ ਨੱਕੋ-ਨੱਕ ਭਰੀਆਂ ਹੋਈਆਂ ਸੀ, ਜਿਸ ਕਾਰਨ ਨੁਕਸਾਨ ਵੱਧ ਹੋਇਆ।
ਜਾਣਕਾਰੀ ਮੁਤਾਬਕ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੋਕਾਂ ਵੱਲੋਂ ਮਦਦ ਕਰਨ ਦੀ ਬਜਾਏ ਐਕਸੀਡੈਂਟ ਹੋਈ ਆਟੋ ਦੀਆਂ ਵੀਡੀਓ ਬਣਾਈਆਂ ਗਈਆਂ, ਕਿਸੇ ਨੇ ਵੀ ਮਦਦ ਨਹੀਂ ਕੀਤੀ।
ਨਾਲ ਹੀ ਲੋਕਾਂ ਨੇ ਦੱਸਿਆ ਕਿ ਐਂਬੂਲੈਂਸ ਵੀ ਕਾਫ਼ੀ ਸਮਾਂ ਬਾਅਦ ਮੌਕੇ ‘ਤੇ ਪਹੁੰਚੀ।