Banner
Banner

ਵਿਧਾਨ ਸਭਾ ਸੈਸ਼ਨ ਆਪ ਵੱਲੋਂ ਆਪਣੀਆਂ ਨਕਾਮੀਆਂ ਤੇ ਪਰਦਾ ਪਾਉਣ ਅਤੇ ਕੇਂਦਰ ਰਾਜ ਸਬੰਧਾਂ ਵਿੱਚ ਖਟਾਸ਼ ਪੈਦਾ ਕਰਨ ਦੀ ਕੋਸ਼ਿਸ਼ ਸਾਬਤ ਹੋਇਆ- ਸੁਨੀਲ ਜਾਖੜ

BJP State President Sunil Jakhar; ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਪਾਰਟੀ ਦੀ ਸਰਕਾਰ ਵੱਲੋਂ ਬੁਲਾਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਆਪਣੇ ਸਿਆਸੀ ਹਿੱਤਾਂ ਲਈ ਕੇਂਦਰ ਅਤੇ ਸੂਬੇ ਦੇ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਉਹਨਾਂ ਆਖਿਆ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਆਪਣੀਆਂ ਨਾਕਾਮੀਆਂ ਤੇ ਪਰਦਾ […]
Jaspreet Singh
By : Updated On: 30 Dec 2025 17:59:PM
ਵਿਧਾਨ ਸਭਾ ਸੈਸ਼ਨ ਆਪ ਵੱਲੋਂ ਆਪਣੀਆਂ ਨਕਾਮੀਆਂ ਤੇ ਪਰਦਾ ਪਾਉਣ ਅਤੇ ਕੇਂਦਰ ਰਾਜ ਸਬੰਧਾਂ ਵਿੱਚ ਖਟਾਸ਼ ਪੈਦਾ ਕਰਨ ਦੀ ਕੋਸ਼ਿਸ਼ ਸਾਬਤ ਹੋਇਆ- ਸੁਨੀਲ ਜਾਖੜ

BJP State President Sunil Jakhar; ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਪਾਰਟੀ ਦੀ ਸਰਕਾਰ ਵੱਲੋਂ ਬੁਲਾਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਆਪਣੇ ਸਿਆਸੀ ਹਿੱਤਾਂ ਲਈ ਕੇਂਦਰ ਅਤੇ ਸੂਬੇ ਦੇ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਕਰਨ ਦੀ ਕੋਸ਼ਿਸ਼ ਦੱਸਿਆ ਹੈ।

ਉਹਨਾਂ ਆਖਿਆ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਇਸ ਤਰ੍ਹਾਂ ਦੇ ਪ੍ਰੋਪੇਗੰਡੇ ਕਰ ਰਹੀ ਹੈ। ਉਹਨਾਂ ਕਿਹਾ ਕਿ ਸੰਘੀ ਢਾਂਚੇ ਵਿੱਚ ਕੇਂਦਰ ਅਤੇ ਸੂਬੇ ਮਿਲ ਕੇ ਚਲਦੇ ਹਨ ਤਾਂ ਹੀ ਵਿਕਾਸ ਹੁੰਦਾ ਹੈ ਜਦਕਿ ਆਮ ਆਦਮੀ ਪਾਰਟੀ ਦਾ ਹਮੇਸ਼ਾ ਹੀ ਕੇਂਦਰ ਨਾਲ ਟਕਰਾ ਵਾਲਾ ਰਵਈਆ ਰਿਹਾ ਹੈ।

ਉਨਾਂ ਨੇ ਸੈਸ਼ਨ ਦੌਰਾਨ ਵਰਤੀ ਗਈ ਸ਼ਬਦਾਵਲੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਇਹ ਸੰਸਦੀ ਮਿਆਰਾਂ ਦੇ ਅਨੁਕੂਲ ਨਹੀਂ ਸੀ। ਉਨਾਂ ਮੁੜ ਦੁਹਰਾਇਆ ਕਿ ਨਵਾਂ ਕਾਨੂੰਨ ਪੂਰੀ ਤਰ੍ਹਾਂ ਨਾਲ ਗਰੀਬਾਂ ਦੇ ਹਿੱਤ ਵਿੱਚ ਹੈ ਅਤੇ ਇਹ ਪਾਰਦਰਸ਼ੀ ਤਰੀਕੇ ਨਾਲ ਗਰੀਬਾਂ ਤੱਕ ਮਜ਼ਦੂਰੀ ਪਹੁੰਚਣੀ ਯਕੀਨੀ ਬਣਾਏਗਾ।

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਖੁਦ ਮੰਨਿਆ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ ਪਰ ਉਹ ਇਹ ਭੁੱਲ ਗਏ ਕਿ ਨਰੇਗਾ ਯੋਜਨਾ ਨੂੰ ਲਾਗੂ ਕਰਨ ਦਾ ਸਾਰਾ ਢਾਂਚਾ ਪੂਰੀ ਤਰਹਾਂ ਨਾਲ ਰਾਜ ਸਰਕਾਰ ਦੇ ਅਧੀਨ ਹੁੰਦਾ ਹੈ। ਅਤੇ ਜੇਕਰ ਮੁੱਖ ਮੰਤਰੀ ਇਹ ਜਾਣਦੇ ਹਨ ਕਿ ਭਰਿਸ਼ਟਾਚਾਰ ਹੋ ਰਿਹਾ ਹੈ ਤਾਂ ਉਹਨਾਂ ਨੇ ਇੰਨੇ ਸਾਲਾਂ ਤੱਕ ਇਸ ਤੇ ਕਾਰਵਾਈ ਕਿਉਂ ਨਹੀਂ ਕੀਤੀ।

ਇਸ ਤੋਂ ਪਹਿਲਾਂ ਵੀ ਅੱਜ ਸਵੇਰ ਸੁਨੀਲ ਜਾਖੜ ਨੇ ਇੱਕ ਟਵੀਟ ਕਰਕੇ ਇਸ ਸੈਸ਼ਨ ਦੇ ਨਿਕਲਣ ਵਾਲੇ ਨਤੀਜੇ ਬਾਰੇ ਦੱਸ ਦਿੱਤਾ ਸੀ ਉਹਨਾਂ ਨੇ ਟਵੀਟ ਕੀਤਾ ਸੀ ਕਿ,ਸਪੈਸ਼ਲ ਵਿਧਾਨ ਸਭਾ ਸੈਸ਼ਨਾਂ ਦੀ ਲੜੀ ਵਿੱਚ ਅੱਜ ਇੱਕ ਹੋਰ ਕੜੀ ਜੁੜਨ ਜਾ ਰਹੀ ਹੈ। ਪਰ ਇਸ ਦਾ ਪੰਜਾਬ ਨੂੰ ਕੀ ਫਾਇਦਾ। ਸਰਕਾਰ ਰਾਜ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਰਚਾ ਕਰਦੀ ਤਾਂ ਬਿਹਤਰ ਹੁੰਦਾ। ਜੇਕਰ ਰਾਜ ਵਿੱਚ ਅਮਨ ਸ਼ਾਂਤੀ ਹੋਵੇਗੀ ਤਾਂ ਹੀ ਲੋਕ ਕੰਮ ਕਰਨਗੇ। ਦੂਸਰਾ ਸਰਕਾਰ ਆਪਣੇ ਮੰਤਰੀਆਂ ਸੰਤਰੀਆਂ ਨੂੰ ਬਚਾਉਣ ਲਈ ਨਰੇਗਾ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਿਉਂ ਨਹੀਂ ਕਰਵਾ ਰਹੀ। ਕੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਵੀ ਦੱਸਣਗੇ।

ਹਰੇਕ ਮੰਚ ਤੇ ਪੰਜਾਬ ਦੇ ਭਰੇ ਖਜ਼ਾਨੇ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲਈ ਵੀ ਇੱਕ ਮੌਕਾ ਹੈ ਕਿ ਉਹ ਗਰੀਬਾਂ ਨੂੰ ਹੁਣ 100 ਦੀ ਬਜਾਏ 125 ਦਿਨ ਰੁਜ਼ਗਾਰ ਮੁਹਈਆ ਕਰਵਾਕੇ ਗਰੀਬਾਂ ਦੀ ਸੱਚੀ ਹਮਦਰਦ ਹੋਣ ਦਾ ਸਬੂਤ ਦੇਵੇ। ਜੇਕਰ ਉਹ ਵਾਕਿਆ ਹੀ ਗਰੀਬਾਂ ਦੇ ਹਿਤੈਸ਼ੀ ਹਨ ਤਾਂ ਉਹਨਾਂ ਨੂੰ ਭਾਰਤ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਪ੍ਰਤੀ ਧੰਨਵਾਦ ਦਾ ਮਤਾ ਵੀ ਲਿਆਉਣਾ ਚਾਹੀਦਾ ਹੈ

Read Latest News and Breaking News at Daily Post TV, Browse for more News

Ad
Ad