Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਕੁਸ਼ਤੀ ਦੇ ਮੈਦਾਨਾਂ ‘ਚ ਨਹੀਂ ਦਿਖੇਗਾ “ਮਿੱਟੀ ਦਾ ਸ਼ੇਰ”, ਭਾਵੁਕ ਹੋ ਜੱਸਾ ਪੱਟੀ ਨੇ ਖੇਡ ਨੂੰ ਕਿਹਾ ਅਲਵਿਦਾ, ਜਾਣੋ ਕਾਰਨ…

Jassa Patti retires from wrestling; ਕੁਸ਼ਤੀ ਦੀ ਦੁਨੀਆ ਦਾ ਧਰੂ ਤਾਰਾ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਤੀ ਖੇਡਦਿਆਂ, ਜਿਥੇ ਹਜ਼ਾਰਾਂ ਮੁਕਾਬਲੇ ਜਿੱਤ ਕੇ ਦੇਸ਼ ਆਪਣੇ ਪਰਿਵਾਰ ਅਤੇ ਨਾਮ ਰੌਸ਼ਨ ਕੀਤਾ ਹੈ, ਅੱਜ ਭਰਿਆ ਮੇਲਾ ਛੱਡਦਿਆਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਜੱਸਾ ਪੱਟੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪੇਜ਼ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕੁਸ਼ਤੀ ਦੇ ਮੈਦਾਨਾਂ ‘ਚ ਨਹੀਂ ਦਿਖੇਗਾ “ਮਿੱਟੀ ਦਾ ਸ਼ੇਰ”, ਭਾਵੁਕ ਹੋ ਜੱਸਾ ਪੱਟੀ ਨੇ ਖੇਡ ਨੂੰ ਕਿਹਾ ਅਲਵਿਦਾ, ਜਾਣੋ ਕਾਰਨ…

Jassa Patti retires from wrestling; ਕੁਸ਼ਤੀ ਦੀ ਦੁਨੀਆ ਦਾ ਧਰੂ ਤਾਰਾ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੁਸ਼ਤੀ ਖੇਡਦਿਆਂ, ਜਿਥੇ ਹਜ਼ਾਰਾਂ ਮੁਕਾਬਲੇ ਜਿੱਤ ਕੇ ਦੇਸ਼ ਆਪਣੇ ਪਰਿਵਾਰ ਅਤੇ ਨਾਮ ਰੌਸ਼ਨ ਕੀਤਾ ਹੈ, ਅੱਜ ਭਰਿਆ ਮੇਲਾ ਛੱਡਦਿਆਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਜੱਸਾ ਪੱਟੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪੋਸਟ ਪਾ ਕੇ ਐਲਾਨ ਕੀਤਾ, ਜਿਸ ਦੌਰਾਨ ਉਹ ਭਾਵੁਕ ਵੀ ਹੋ ਗਿਆ।

ਦੱਸ ਦਈਏ ਕਿ ਜੱਸਾ ਪੱਟੀ ਦੇ ਇਸ ਫੈਸਲੇ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਖਿਡਾਰੀ ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਭਾਵੁਕ ਹੁੰਦਿਆਂ ਲਿਖਿਆ…ਅੱਜ ਭਰਿਆ ਮੇਲਾ ਛੱਡ ਰਿਹਾਂ। ਉਨ੍ਹਾਂ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋਏ ਅਤੇ ਖਿਡਾਰੀ ਨੂੰ ਆਪਣੇ ਅਗਲੇ ਭਵਿੱਖ ਲਈ ਦੁਆਵਾਂ ਦਿੱਤੀਆਂ।

ਕਦੇ ਪਟਕੇ ਖਾਤਰ ਛੱਡੀ ਸੀ ਵਿਸ਼ਵ ਚੈਂਪੀਅਨਸ਼ਿਪ

ਜਾਣਕਾਰੀ ਅਨੁਸਾਰ, ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ਦੇ ਜੰਮਪਲ ਜਸਕੰਵਰ ਸਿੰਘ ਉਰਫ਼ ਜੱਸਾ ਪੱਟੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਪਟਕੇ ਖਾਤਰ 2018 ਵਿੱਚ ਤੁਰਕੀ ਵਿਖੇ ਕੁਸ਼ਤੀ ਦੇ ਵਿਸ਼ਵ ਚੈਂਪੀਅਨ ਟੂਰਨਾਮੈਂਟ ‘ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।

13 ਸਾਲ ਦੀ ਉਮਰ ‘ਚ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਰੁਸਤਮੇ ਹਿੰਦ ਜੱਸਾ ਪੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 13 ਸਾਲ ਸੀ ਜਦੋਂ 2009 ‘ਚ ਪਹਿਲੀ ਵਾਰ ਕੁਸ਼ਤੀ ਘੁਲਿਆ ਸੀ ਅਤੇ ਅੱਜ 2026 ਚੜ੍ਹ ਗਿਆ ਹੈ। ਇਨ੍ਹਾਂ 20 ਸਾਲਾਂ ਦੇ ਕਰੀਅਰ ਦੌਰਾਨ ਉਸ ਨੇ ਲੋਕਾਂ ਦਾ ਬਹੁਤ ਪਿਆਰ ਤੇ ਸ਼ੌਹਰਤ ਹਾਸਲ ਕੀਤੀ ਹੈ।

ਦੱਸ ਦਈਏ ਕਿ ਜੱਸਾ ਪੱਟੀ ਰਵਾਇਤੀ ਮਿੱਟੀ ਦੀ ਕੁਸ਼ਤੀ (ਦੰਗਲ) ਸਰਕਟ ਵਿੱਚ ਇੱਕ ਵਰਤਾਰਾ ਸੀ, ਜਿਸਨੂੰ “ਮਿੱਟੀ ਕਾ ਸ਼ੇਰ” (ਮਿੱਟੀ ਦਾ ਸ਼ੇਰ) ਅਤੇ “ਮਿੱਟੀ ਦੀ ਕੁਸ਼ਤੀ ਦਾ ਵਿਰਾਟ ਕੋਹਲੀ” ਉਪਨਾਮ ਮਿਲੇ। ਜੱਸਾ ਨੇ ਦਾਅਵਾ ਕਰਦਿਆਂ ਕਿਹਾ ਕਿ ਉਸਨੇ 1,500 ਤੋਂ ਵੱਧ ਦੰਗਲ ਖੇਡੇ ਹਨ।

Read Latest News and Breaking News at Daily Post TV, Browse for more News

Ad
Ad

Punjab District News