Journalism Of Hope
BREAKING NEWS
ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲਾ: ਭਾਜਪਾ ਆਗੂ ਵਿਜੇ ਕੁਮਾਰ ਸਾਂਪਲਾ ਅੱਜ SIT ਸਾਹਮਣੇ ਹੋਣਗੇ ਪੇਸ਼....ਦਰਦਨਾਕ ਹਾਦਸਾ: ਵਾਹਨ ਨੇ ਸੜਕ ‘ਤੇ ਖੜੇ ਨੌਜਵਾਨ ਨੂੰ ਕੁਚਲਿਆ, ਹਾਦਸੇ ਦੀ CCTV ਵੀਡੀਓ ਵਾਇਰਲ....ਅਮਨਦੀਪ ਕਤਲ ਮਾਮਲਾ, ਅਦਾਲਤ ਵੱਲੋਂ ਮ੍ਰਿਤਕ ਦੇ ਮਾਸੀ ਦੇ ਪੁੱਤ ਸਣੇ ਦੋ ਨੂੰ ਉਮਰ ਕੈਦ....ਮੋਹਾਲੀ ’ਚ ਦਰਦਨਾਕ ਹਾਦਸਾ, ਤੀਜੀ ਮੰਜ਼ਿਲ ਤੋਂ ਡਿੱਗੀ ਸਮਾਨ ਚੜ੍ਹਾਉਣ ਵਾਲੀ ਲਿਫਟ; 25 ਸਾਲਾ ਮਜ਼ਦੂਰ ਦੀ ਮੌਤ....ਨੇਪਾਲ ‘ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, ਮੌਤਾਂ ਦੀ ਗਿਣਤੀ 1,243 ਤੱਕ ਪਹੁੰਚੀ.....ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ.....ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਅੱਜ ਅਹਿਮ ਮੀਟਿੰਗ

ਫਰਾਂਸ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿੱਚ ਸੰਗਤ ਨੇ ਰੁੱਖ ਲਗਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤੀ ਸ਼ਰਧਾਂਜਲੀ

ਫਰਾਂਸ ਤੋਂ ਆ ਰਹੀਆਂ ਇਹ ਖੂਬਸੂਰਤ ਤਸਵੀਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਦੀਆਂ ਹਨ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਸਥਾਨਕ ਸੰਗਤ ਨੇ ਰੁੱਖ ਲਗਾ ਕੇ ਨੌਵੇਂ ਪਾਤਸ਼ਾਹ ਨੂੰ ਸ਼ਾਂਤਮਈ ਅਤੇ ਹਰੇ–ਭਰੇ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ। ਡੇਲੀ ਪੋਸਟ ਵੱਲੋਂ ਚਲਾਈ ਗਈ “ਇੱਕ ਬੂਟਾ ਗੁਰੂ […]
Khushi
By : Updated On: 18 Nov 2025 14:06:PM

ਫਰਾਂਸ ਤੋਂ ਆ ਰਹੀਆਂ ਇਹ ਖੂਬਸੂਰਤ ਤਸਵੀਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਦੀਆਂ ਹਨ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਸਥਾਨਕ ਸੰਗਤ ਨੇ ਰੁੱਖ ਲਗਾ ਕੇ ਨੌਵੇਂ ਪਾਤਸ਼ਾਹ ਨੂੰ ਸ਼ਾਂਤਮਈ ਅਤੇ ਹਰੇ–ਭਰੇ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ।

ਇਸ਼ਤਿਹਾਰ

ਡੇਲੀ ਪੋਸਟ ਵੱਲੋਂ ਚਲਾਈ ਗਈ “ਇੱਕ ਬੂਟਾ ਗੁਰੂ ਦੇ ਨਾਮ” ਮੁਹਿੰਮ ਨੂੰ ਜਿੱਥੇ ਪੰਜਾਬ ਅਤੇ ਭਾਰਤ ਦੇ ਵੱਖ–ਵੱਖ ਹਿੱਸਿਆਂ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਹੁਣ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਇਸ ਪਵਿੱਤਰ ਉਪਰਾਲੇ ਨਾਲ ਜੁੜ ਰਹੇ ਹਨ।

ਫਰਾਂਸ ‘ਚ ਰਹਿੰਦੀ ਸੰਗਤ ਨੇ ਵੀ ਇਸ ਮੁਹਿੰਮ ਦਾ ਹਿੱਸਾ ਬਣਦੇ ਹੋਏ ਗੁਰਦੁਆਰੇ ਦੇ ਪ੍ਰਾਂਗਣ ਵਿਚ ਬੂਟੇ ਲਗਾਏ ਅਤੇ ਵਾਤਾਵਰਣ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਦਾ ਨਿਭਾਅ ਕੀਤਾ।

ਸੰਗਤ ਵੱਲੋਂ ਡੇਲੀ ਪੋਸਟ ਦਾ ਵਿਸ਼ੇਸ਼ ਧੰਨਵਾਦ

ਇਸ ਮੌਕੇ ਕੁਲਵਿੰਦਰ ਸਿੰਘ ਫਰਾਂਸ, ਭਾਈ ਕੁਲਦੀਪ ਸਿੰਘ, ਭਾਈ ਮਹਿੰਦਰ ਸਿੰਘ ਬਰਿਆਰ ਅਤੇ ਭਾਈ ਦਲੇਰ ਸਿੰਘ ਨੇ ਡੇਲੀ ਪੋਸਟ ਟੀਵੀ ਚੈਨਲ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ:

  • ਅਸੀਂ ਇਹ ਬੂਟਾ ਫਰਾਂਸ ‘ਚ ਲਗਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਿਮਾਣੀ ਸ਼ਰਧਾਂਜਲੀ ਭੇਟ ਕਰ ਰਹੇ ਹਾਂ।
  • ਇਸ ਬੂਟੇ ਦੀ ਦੇਖਭਾਲ ਅਤੇ ਰੁੱਖ ਬਣਨ ਤੱਕ ਦੀ ਪੂਰੀ ਜ਼ਿੰਮੇਵਾਰੀ ਸਾਨੂੰ ਰਹੇਗੀ।
  • ਡੇਲੀ ਪੋਸਟ ਵੱਲੋਂ ਵਾਤਾਵਰਣ ਬਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।

ਸੰਗਤ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਨੂੰ ਇਸ ਵੇਲੇ ਰੁੱਖਾਂ ਦੀ ਸਭ ਤੋਂ ਵੱਧ ਲੋੜ ਹੈ, ਅਤੇ ਹਰ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।

Ad
Ad

Punjab District News