Banner
Banner

ਸ਼ਰਾਬ ਦੇ ਨਸ਼ੇ ‘ਚ ਦਰਬਾਰ ਸਾਹਿਬ ਜੀ ਦੇ ਪਰਿਸਰ ‘ਚ ਘੁੰਮ ਰਿਹਾ ਸੀ ਸ਼ਖਸ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਵ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ‘ਚ ਇੱਕ ਗੁਰਸਿੱਖ ਵਿਅਕਤੀ ਸ਼ਰਾਬ ਪੀ ਕੇ ਪਹੁੰਚ ਗਿਆ। ਜਦੋਂ ਸੰਗਤਾਂ ਤੇ ਸੇਵਾਦਾਰਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਉਸ ਨੇ ਸ਼ਰਾਬ ਪਤੀ ਹੈ? ਗੁਰਸਿੱਖ ਵਿਅਕਤੀ ਨੇ ਬਿਨਾਂ ਕਿਸੇ ਡਰ ਤੋਂ […]
Amritpal Singh
By : Updated On: 05 Nov 2025 15:48:PM
ਸ਼ਰਾਬ ਦੇ ਨਸ਼ੇ ‘ਚ ਦਰਬਾਰ ਸਾਹਿਬ ਜੀ ਦੇ ਪਰਿਸਰ ‘ਚ ਘੁੰਮ ਰਿਹਾ ਸੀ ਸ਼ਖਸ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਵ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ‘ਚ ਇੱਕ ਗੁਰਸਿੱਖ ਵਿਅਕਤੀ ਸ਼ਰਾਬ ਪੀ ਕੇ ਪਹੁੰਚ ਗਿਆ। ਜਦੋਂ ਸੰਗਤਾਂ ਤੇ ਸੇਵਾਦਾਰਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਉਸ ਨੇ ਸ਼ਰਾਬ ਪਤੀ ਹੈ? ਗੁਰਸਿੱਖ ਵਿਅਕਤੀ ਨੇ ਬਿਨਾਂ ਕਿਸੇ ਡਰ ਤੋਂ ਕਿਹਾ- ਹਾਂ ਮੈਂ ਪੀਤੀ ਹੈ ਤੇ ਮੈਂ ਪੀਂਦਾ ਹਾਂ। ਵੀਡੀਓ ਬਣਾ ਲਓ ਗੁਰੂ ਮੇਰਾ ਰਾਖਾ ਹੈ। ਮੈਂ ਕਿਰਪਾਨ ਪਾ ਕੇ ਸ਼ਰਾਬ ਪੀਂਦਾ ਹਾਂ।

ਇਸ ਤੋਂ ਬਾਅਦ ਉਸ ਤੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਪੀ ਕੇ ਗੁਰੂ ਘਰ ਚਲਾ ਗਿਆ ਸੀ ਤਾਂ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਸ਼ਰਾਬ ਪੀ ਕੇ ਅੰਦਰ ਗਿਆ ਸੀ। ਉਸ ਦਾ ਕਹਿਣਾ ਸੀ ਕਿ ਉਹ ਇੱਥੇ ਹੀ ਘੁੰਮ ਰਿਹਾ ਸੀ ਤੇ ਸ਼ਰਾਬ ਪੀ ਕੇ ਅੰਦਰ ਨਹੀਂ ਗਿਆ।

ਸ਼ਰਾਬੀ ਵਿਅਕਤੀ ਨੇ ਖੁਦ ਨੂੰ ਗੁਰਸਿੱਖ ਦੱਸਿਆ ਤੇ ਕਿਹਾ ਉਹ ਕਰਨਾਲ ਦਾ ਰਹਿਣ ਵਾਲਾ ਹੈ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਇੱਥੇ ਰਹਿ ਰਿਹਾ ਹੈ। ਮੌਕੇ ‘ਤੇ ਲੋਕਾਂ ਨੇ ਕਿਹਾ ਕਿ ਵਿਅਕਤੀ ਸ਼ਰਾਬ ਦੇ ਨਸ਼ੇ ‘ਚ ਅਨਉਚਿਤ ਵਿਵਹਾਰ ਕਰ ਰਿਹਾ ਸੀ। ਸੇਵਾਦਾਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਫੜ ਲਿਆ ਤੇ ਪਵਿੱਤਰ ਪਰਿਸਰ ‘ਚੋਂ ਬਾਹਰ ਕਰ ਦਿੱਤਾ।

ਸ਼ਰਧਾਲੂਆਂ ਨੇ ਕਿਹਾ ਕਿ ਸਮੇਂ ‘ਤੇ ਸ਼ਰਾਬੀ ਵਿਅਕਤੀ ਨੂੰ ਰੋਕਿਆ ਨਾ ਜਾਂਦਾ ਤਾਂ ਉਹ ਅੰਦਰ ਜਾ ਕੇ ਅਨਉਚਿਤ ਹਰਕਤ ਕਰ ਸਕਦਾ ਸੀ। ਘਟਨਾ ਤੋਂ ਬਾਅਦ ਸ਼ਰਧਾਲੂਆਂ ‘ਚ ਰੋਸ਼ ਦੇਖਿਆ ਗਿਆ। ਸਾਰਿਆਂ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad