Journalism Of Hope
BREAKING NEWS
ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਸਚਿਨ ਪਾਇਲਟ, ਬਘੇਲ ਦੀ ਛੁੱਟੀ......ਪੰਜਾਬ ਸਮੇਤ 4 ਸੂਬਿਆਂ ਵਿੱਚ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ.....ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ....ਕੇਂਦਰ ਨੇ 8 ਹਾਈਕੋਰਟਾਂ ਵਿੱਚ ਨਵੇਂ ਚੀਫ਼ ਜਸਟਿਸ ਕੀਤੇ ਨਿਯੁਕਤ.....ਅੰਮ੍ਰਿਤਸਰ ਦੀ ਸਿੱਖ ਲੜਕੀ ਦਾ ਲੰਡਨ ਵਿੱਚ ਧਰਮ ਪਰਿਵਰਤਨ !, 2 ਪਤਨੀਆਂ ਵਾਲੇ ਨਾਲ ਕਰਵਾਇਆ ਵਿਆਹ.....PCB ਨੇ ਕਬਜ਼ੇ ’ਚ ਲਏ ਪਾਕਿਸਤਾਨੀ ਕ੍ਰਿਕਟਰਾਂ ਦੇ ਫੋਨ ! ਪਾਕਿ-ਨਿਊਜ਼ ਚੈਨਲ ਨੇ ਕੀਤਾ ਦਾਅਵਾ

ਗੁਰਦੁਆਰਾ ਬੋਰਡ ਨਾਂਦੇੜ ਨੂੰ GST ਸੰਬੰਧੀ ਦਰਪੇਸ਼ ਸਮੱਸਿਆਵਾਂ ਜਲਦ ਹੱਲ ਹੋਣਗੀਆਂ : ਡਾ. ਵਿਜੇ ਸਤਬੀਰ ਸਿੰਘ

ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ (Dr. Vijay Satbir Singh) ਸਾਬਕਾ ਆਈ.ਏ.ਐਸ. ਨੇ ਪਿਛਲੇ ਦਿਨੀਂ ਮਿਸ ਰੰਜਨਾ ਚੋਪੜਾ ਐਡੀਸ਼ਨਲ ਸਕੱਤਰ ਅਤੇ ਵਿੱਤ ਸਲਾਹਕਾਰ ਸੱਭਿਆਚਾਰ ਮੰਤਰਾਲੇ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਬੋਰਡ ਨੂੰ ਜੀ.ਐਸ.ਟੀ. ਵਾਪਸ ਮਿਲਣ ਬਾਰੇ ਅਤੇ ਪੋਰਟਲ ਦੀਆਂ ਤਕਨੀਕੀ ਸਮੱਸਿਆਵਾਂ ਸੰਬੰਧੀ ਜਾਣੂੰ ਕਰਵਾਇਆ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ […]
Nishant Malyan
By : Updated On: 17 Apr 2025 17:45:PM
ਗੁਰਦੁਆਰਾ ਬੋਰਡ ਨਾਂਦੇੜ ਨੂੰ GST ਸੰਬੰਧੀ ਦਰਪੇਸ਼ ਸਮੱਸਿਆਵਾਂ ਜਲਦ ਹੱਲ ਹੋਣਗੀਆਂ : ਡਾ. ਵਿਜੇ ਸਤਬੀਰ ਸਿੰਘ

ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ (Dr. Vijay Satbir Singh) ਸਾਬਕਾ ਆਈ.ਏ.ਐਸ. ਨੇ ਪਿਛਲੇ ਦਿਨੀਂ ਮਿਸ ਰੰਜਨਾ ਚੋਪੜਾ ਐਡੀਸ਼ਨਲ ਸਕੱਤਰ ਅਤੇ ਵਿੱਤ ਸਲਾਹਕਾਰ ਸੱਭਿਆਚਾਰ ਮੰਤਰਾਲੇ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਬੋਰਡ ਨੂੰ ਜੀ.ਐਸ.ਟੀ. ਵਾਪਸ ਮਿਲਣ ਬਾਰੇ ਅਤੇ ਪੋਰਟਲ ਦੀਆਂ ਤਕਨੀਕੀ ਸਮੱਸਿਆਵਾਂ ਸੰਬੰਧੀ ਜਾਣੂੰ ਕਰਵਾਇਆ।

ਇਸ਼ਤਿਹਾਰ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਨੀਆਂ ਭਰ ਤੋਂ ਵੱਖ ਵੱਖ ਧਰਮਾਂ ਤੇ ਜਾਤੀਆਂ ਦੇ ਲੋਕ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਪੁੱਜਦੇ ਹਨ, ਜਿਨ੍ਹਾਂ ਨੂੰ ਬਿਨਾ ਭੇਦ ਭਾਵ ਦੇ ਲੰਗਰ ਦੀ ਸੁਵਿਧਾ ਫ੍ਰੀ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਭਾਈਚਾਰਕ ਸਾਂਝ ਦੀ ਇੱਕ ਸਭ ਤੋਂ ਵੱਡੀ ਜ਼ਾਹਰਾ ਮਿਸਾਲ ਹੈ। ਸੋ ਇਸ ਕਰਕੇ ਲੰਗਰ ਨੂੰ ਲੱਗਣ ਵਾਲੀਆਂ ਲੋੜੀਂਦੀਆਂ ਜ਼ਰੂਰੀ ਵਸਤੂਆਂ ਨੂੰ GST ਤੋਂ ਮੁਕਤ ਕੀਤਾ ਜਾਵੇ।

ਇਸ ਸੰਬੰਧੀ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਬੜੇ ਇੱਕ ਚੰਗੇ ਮਹੌਲ ਵਿੱਚ ਹੋਈ, ਜਿਸਦੇ ਬੜੇ ਸਾਰਥਿਕ ਨਤੀਜੇ ਬਹੁਤ ਜਲਦ ਦੇਖਣ ਨੂੰ ਮਿਲਣਗੇ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਹੈ ਕਿ ਗੁਰਦੁਆਰਾ ਬੋਰਡ ਦੀਆਂ ਜੀ. ਐਸ. ਟੀ. ਸੰਬੰਧਤ ਚਲ ਰਹੀਆਂ ਸਮੱਸਿਆਵਾਂ ਦੀ ਜਲਦ ਤੋਂ ਜਲਦ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਸਮੁੱਚੀ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਮਹਾਰਾਸ਼ਟਰ ਦੇਵਿੰਦਰ ਫੜਨਵੀਸ ਦਾ ਧੰਨਵਾਦ ਕੀਤਾ, ਜੋ ਕਿ ਗੁਰੂ ਘਰ ਦੇ ਹਰ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News