Banner
Banner

ਸ਼ਿਵ ਸ਼ਕਤੀ ਮੰਦਰ ਵਿੱਚ ਚੋਰੀ, ਚਾਂਦੀ ਦਾ ਸਮਾਨ ਤੇ ਡੀਵੀਆਰ ਲੈ ਕੇ ਫ਼ਰਾਰ ਹੋਏ ਚੋਰ

Ludhiana temple theft: 6 ਅਤੇ 7 ਜਨਵਰੀ ਦੀ ਦਰਮਿਆਨੀ ਰਾਤ ਨੂੰ ਲੁਧਿਆਣਾ ਦੇ ਢੰਡਾਰੀ ਖੁਰਦ ਇਲਾਕੇ ਵਿੱਚ ਸਥਿਤ ਦਸਮੇਸ਼ ਮਾਰਕੀਟ ਨੇੜੇ ਸ਼ਿਵ ਸ਼ਕਤੀ ਮੰਦਰ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਚੋਰ ਮੰਦਰ ਦੇ ਪਾਵਨ ਅਸਥਾਨ ਦਾ ਤਾਲਾ ਤੋੜ ਕੇ ਕੀਮਤੀ ਧਾਰਮਿਕ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਸ ਨੂੰ ਦਿੱਤੇ ਆਪਣੇ ਬਿਆਨ […]
Khushi
By : Updated On: 11 Jan 2026 12:00:PM
ਸ਼ਿਵ ਸ਼ਕਤੀ ਮੰਦਰ ਵਿੱਚ ਚੋਰੀ, ਚਾਂਦੀ ਦਾ ਸਮਾਨ ਤੇ ਡੀਵੀਆਰ ਲੈ ਕੇ ਫ਼ਰਾਰ ਹੋਏ ਚੋਰ

Ludhiana temple theft: 6 ਅਤੇ 7 ਜਨਵਰੀ ਦੀ ਦਰਮਿਆਨੀ ਰਾਤ ਨੂੰ ਲੁਧਿਆਣਾ ਦੇ ਢੰਡਾਰੀ ਖੁਰਦ ਇਲਾਕੇ ਵਿੱਚ ਸਥਿਤ ਦਸਮੇਸ਼ ਮਾਰਕੀਟ ਨੇੜੇ ਸ਼ਿਵ ਸ਼ਕਤੀ ਮੰਦਰ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਚੋਰ ਮੰਦਰ ਦੇ ਪਾਵਨ ਅਸਥਾਨ ਦਾ ਤਾਲਾ ਤੋੜ ਕੇ ਕੀਮਤੀ ਧਾਰਮਿਕ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ।

ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਮੰਦਰ ‘ਚ ਸੇਵਾਦਾਰ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸੇਵਾ ਕਰਨ ਆਇਆ ਤਾਂ ਉਸ ਨੇ ਪਾਵਨ ਅਸਥਾਨ ਦਾ ਗੇਟ ਟੁੱਟਾ ਦੇਖਿਆ ਅਤੇ ਅੰਦਰੋਂ ਕੁਝ ਸਾਮਾਨ ਵੀ ਗਾਇਬ ਸੀ।

ਸੇਵਾਦਾਰ ਨੇ ਦੱਸਿਆ ਕਿ ਮੰਦਰ ਦੇ ਅੰਦਰ ਪਾਵਨ ਅਸਥਾਨ ਹੈ, ਗੇਟ ਨੂੰ ਕੱਟ ਕੇ ਅੰਦਰੋਂ ਕੀਰਤਨ ਕਰਨ ਦਾ ਸਾਮਾਨ, ਚਾਂਦੀ ਦੇ ਦੋ ਸੱਪ, ਪ੍ਰਸ਼ਾਦ ਬਣਾਉਣ ਲਈ ਵਰਤੇ ਜਾਂਦੇ ਭਾਂਡੇ ਅਤੇ ਮੰਦਰ ਵਿੱਚ ਲਗਾਇਆ ਡੀਵੀਆਰ ਵੀ ਚੋਰੀ ਕਰ ਲਿਆ।

ਸਥਾਨਕ ਲੋਕਾਂ ‘ਚ ਗੁੱਸਾ, ਸੁਰੱਖਿਆ ਵਧਾਉਣ ਦੀ ਮੰਗ

ਮੰਦਰ ‘ਚ ਚੋਰੀ ਦੀ ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ‘ਚ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨਾਂ ‘ਤੇ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਮੰਦਰ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੋਂ ਰਾਤ ਸਮੇਂ ਇਲਾਕੇ ਵਿੱਚ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਹੈ।

ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਅਣਪਛਾਤੇ ਦੋਸ਼ੀਆਂ ਖਿਲਾਫ ਧਾਰਾ 331(4), 305 ਬੀ.ਐੱਨ.ਐੱਸ. ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ।

Read Latest News and Breaking News at Daily Post TV, Browse for more News

Ad
Ad