Journalism Of Hope
BREAKING NEWS
ਗੌਰਵ ਯਾਦਵ ਬਣੇ ਪੰਜਾਬ ਦੇ ਰੈਗੂਲਰ ਡੀਜੀਪੀ......Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ, ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨੂੰ ਮਿਲੀ ਐਂਟਰੀ....ਬਲਵੰਤ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਕੇਂਦਰ ਨੇ ਕੀਤਾ ਵਿਰੋਧ.....ਇਜ਼ਰਾਈਲ ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ.....ਨਾਨਾ ਪਾਟੇਕਰ ਦੇ ਦੇਹਾਂਤ ਮਾਮਲੇ ’ਚ ਗੋਆ ਪੁਲਿਸ ਨੇ ਕੇਸ ਕੀਤਾ ਦਰਜ, ਜਾਂਚ ਸ਼ੁਰੂ....UPI ਭੁਗਤਾਨ ’ਤੇ ਚਾਰਜ ਲਾਉਣ ਦਾ ਫ਼ੈਸਲਾ ਟਲਣ ਦੀ ਸੰਭਾਵਨਾ !......ਪਰਾਲੀ ਸਾੜਨ ‘ਤੇ ਹੋਵੇਗੀ ਸਖ਼ਤ ਕਾਰਵਾਈ ! ਕੇਂਦਰ ਨੇ ਟੀਮਾਂ ਕੀਤੀਆਂ ਤਾਇਨਾਤ, ਦਿੱਲੀ ਭੇਜੀ ਜਾਏਗੀ ਰਿਪੋਰਟ.....

ਬੇਖੌਫ਼ ਚੋਰ ਦੀ ਅਨੋਖੀ ਕਰਤੂਤ, ਦੁੱਧ ਲੱਭਿਆ, ਫੇਰ ਚਾਹ ਬਣਾ ਕੇ ਪੀਣ ਤੋਂ ਬਾਅਦ ਮੁੜ ਚੋਰੀ ’ਚ ਜੁਟਿਆ

Thief drink tea and stealing again: ਧੂਰੀ: ਸੰਗਰੂਰ ਦੇ ਧੂਰੀ ਸ਼ਹਿਰ ਵਿੱਚ ਚੋਰੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੋਲੇ ਵਾਲੇ ਫਾਟਕ ਨੇੜੇ ਸਥਿਤ ਕਈ ਦੁਕਾਨਾਂ ਨੂੰ ਇੱਕ ਬੇਖੌਫ਼ ਚੋਰ ਨੇ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਚੋਰ ਨੇ ਕਰੀਬ ਚਾਰ ਦੁਕਾਨਾਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀਆਂ ਕੁਝ […]
By : Updated On: 23 Aug 2026 13:11:PM
ਬੇਖੌਫ਼ ਚੋਰ ਦੀ ਅਨੋਖੀ ਕਰਤੂਤ, ਦੁੱਧ ਲੱਭਿਆ, ਫੇਰ ਚਾਹ ਬਣਾ ਕੇ ਪੀਣ ਤੋਂ ਬਾਅਦ ਮੁੜ ਚੋਰੀ ’ਚ ਜੁਟਿਆ

Thief drink tea and stealing again: ਧੂਰੀ: ਸੰਗਰੂਰ ਦੇ ਧੂਰੀ ਸ਼ਹਿਰ ਵਿੱਚ ਚੋਰੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦੋਲੇ ਵਾਲੇ ਫਾਟਕ ਨੇੜੇ ਸਥਿਤ ਕਈ ਦੁਕਾਨਾਂ ਨੂੰ ਇੱਕ ਬੇਖੌਫ਼ ਚੋਰ ਨੇ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਚੋਰ ਨੇ ਕਰੀਬ ਚਾਰ ਦੁਕਾਨਾਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀਆਂ ਕੁਝ ਤਸਵੀਰਾਂ ਇੱਕ ਪੈਸਟੀਸਾਈਡ ਦੀ ਦੁਕਾਨ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈਆਂ। ਫੁਟੇਜ ਵਿੱਚ ਕਥਿਤ ਤੌਰ ’ਤੇ ਇੱਕ ਵਿਅਕਤੀ ਦੁਕਾਨ ਅੰਦਰ ਬੜੇ ਆਰਾਮ ਨਾਲ ਘੁੰਮਦਾ ਨਜ਼ਰ ਆ ਰਿਹਾ ਹੈ।

ਇਸ਼ਤਿਹਾਰ

CCTV ਵਿੱਚ ਦਿਖਾਈ ਦੇ ਰਿਹਾ ਹੈ ਕਿ ਦੁਕਾਨ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਨੇ ਫਰਿਜ ਖੋਲ੍ਹ ਕੇ ਦੁੱਧ ਕੱਢਿਆ ਅਤੇ ਚਾਹ ਬਣਾਉਣ ਲਈ ਸਮਾਨ ਇਕੱਠਾ ਕੀਤਾ। ਇਸ ਦੌਰਾਨ ਉਸ ਨੇ ਫਰਿਜ ਵਿੱਚੋਂ ਪਾਣੀ ਵੀ ਪੀਤਾ। ਫਿਰ ਦੁਕਾਨ ਵਿੱਚ ਮੌਜੂਦ ਚੁੱਲ੍ਹੇ ’ਤੇ ਚਾਹ ਬਣਾਈ ਅਤੇ ਆਰਾਮ ਨਾਲ ਬੈਠ ਕੇ ਚਾਹ ਪੀਤੀ। ਇੱਥੋਂ ਤੱਕ ਕਿ ਚਾਹ ਪੀਣ ਤੋਂ ਬਾਅਦ ਉਸ ਨੇ ਵਰਤੇ ਗਏ ਭਾਂਡੇ ਵੀ ਸਾਫ਼ ਕੀਤੇ। ਇਸ ਤੋਂ ਬਾਅਦ ਉਹ ਮੁੜ ਕਥਿਤ ਤੌਰ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਲੱਗ ਗਿਆ।

ਦੁਕਾਨਦਾਰਾਂ ਅਨੁਸਾਰ ਚੋਰ ਨੇ ਕਾਊਂਟਰ ਦੀ ਦਰਾਜ਼ ਤੋੜ ਕੇ ਨਕਦੀ ਕੱਢੀ ਅਤੇ ਇੱਕ ਮੋਬਾਈਲ ਫੋਨ ਵੀ ਚੋਰੀ ਕਰ ਲਿਆ। CCTV ਫੁਟੇਜ ਵਿੱਚ ਫਿਲਹਾਲ ਇੱਕ ਹੀ ਵਿਅਕਤੀ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਚੋਰ ਨੇ ਪਹਿਲਾਂ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਇੱਕ ਵਰਕਸ਼ਾਪ ਵਿੱਚੋਂ ਵਿੰਡੋ ਏਸੀ ਹਟਾ ਕੇ ਅੰਦਰ ਦਾਖਲ ਹੋਣ ਦਾ ਰਸਤਾ ਬਣਾਇਆ। ਇਸ ਤੋਂ ਬਾਅਦ ਉਸ ਨੇ ਨਾਲ ਲੱਗਦੀਆਂ ਹੋਰ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ।

ਦੁਕਾਨਦਾਰਾਂ ਦਾ ਦਾਅਵਾ ਹੈ ਕਿ ਵਾਰਦਾਤ ਦੌਰਾਨ ਕਰੀਬ 26 ਤੋਂ 27 ਹਜ਼ਾਰ ਰੁਪਏ ਦੀ ਨਕਦੀ, ਕੁਝ ਨਵੀਆਂ ਡਰਿੱਲ ਮਸ਼ੀਨਾਂ ਅਤੇ ਮੋਬਾਈਲ ਫੋਨ ਚੋਰੀ ਹੋਏ ਹਨ। ਪੀੜਤ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਇਆ ਸਮਾਨ ਬਰਾਮਦ ਕੀਤਾ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News