Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ

ਟੀਮ ਇੰਡੀਆ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ 2-0 ਨਾਲ ਅੱਗੇ ਹੈਮਿਲਟਨ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਹੈਮਿਲਟਨ ਵਿੱਚ ਸਿਰਫ਼ ਟਾਸ ਹੀ ਹੋ ਸਕਿਆ। ਮੈਚ ਨੂੰ 40-40 ਓਵਰਾਂ ਦਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਪਰ ਲਗਾਤਾਰ ਮੀਂਹ ਪੈਣ ਕਾਰਨ ਇੱਕ ਵੀ ਗੇਂਦ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ

ਟੀਮ ਇੰਡੀਆ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ 2-0 ਨਾਲ ਅੱਗੇ

ਹੈਮਿਲਟਨ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਹੈਮਿਲਟਨ ਵਿੱਚ ਸਿਰਫ਼ ਟਾਸ ਹੀ ਹੋ ਸਕਿਆ। ਮੈਚ ਨੂੰ 40-40 ਓਵਰਾਂ ਦਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਪਰ ਲਗਾਤਾਰ ਮੀਂਹ ਪੈਣ ਕਾਰਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ।

ਮੈਚ ਰੱਦ ਹੋਣ ਨਾਲ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ ਆਪਣੀ ਬੜ੍ਹਤ ਬਰਕਰਾਰ ਰੱਖੀ ਹੈ। ਭਾਰਤ ਪਹਿਲੇ ਦੋਵੇਂ ਮੁਕਾਬਲੇ ਜਿੱਤ ਚੁੱਕਾ ਹੈ। ਹੁਣ ਨਿਊਜ਼ੀਲੈਂਡ ਆਖ਼ਰੀ ਦੋ ਮੈਚ ਜਿੱਤ ਵੀ ਲੈਂਦਾ ਹੈ ਤਾਂ ਸੀਰੀਜ਼ 2-2 ਨਾਲ ਬਰਾਬਰ ਰਹੇਗੀ। ਇਸ ਤਰ੍ਹਾਂ ਭਾਰਤ ਲਈ ਸੀਰੀਜ਼ ਹਾਰਨ ਦੀ ਸੰਭਾਵਨਾ ਖ਼ਤਮ ਹੋ ਗਈ ਹੈ।

ਸਭ ਤੋਂ ਵੱਧ ਵਨਡੇ ਮੈਚ ਰੱਦ ਹੋਣ ਦਾ ਰਿਕਾਰਡ ਭਾਰਤ ਤੇ ਨਿਊਜ਼ੀਲੈਂਡ ਦੇ ਨਾਂ
ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਮੈਚ ਰੱਦ ਹੋਣ ਦਾ ਰਿਕਾਰਡ ਭਾਰਤ ਅਤੇ ਨਿਊਜ਼ੀਲੈਂਡ ਦੇ ਨਾਂ ਦਰਜ ਹੈ। ਭਾਰਤ ਨੇ ਹੁਣ ਤੱਕ 1,086 ਵਨਡੇ ਖੇਡੇ ਹਨ, ਜਿਨ੍ਹਾਂ ਵਿੱਚੋਂ 44 ਮੈਚ ਰੱਦ ਹੋਏ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ 860 ਵਨਡੇ ਮੈਚਾਂ ਵਿੱਚੋਂ 44 ਰੱਦ ਹੋ ਚੁੱਕੇ ਹਨ। ਇਸ ਸੂਚੀ ਵਿੱਚ ਸ੍ਰੀਲੰਕਾ 42 ਅਤੇ ਆਸਟ੍ਰੇਲੀਆ 35 ਰੱਦ ਹੋਏ ਮੈਚਾਂ ਨਾਲ ਅਗਲੇ ਸਥਾਨਾਂ ’ਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News