Journalism Of Hope
BREAKING NEWS
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕੱਲ੍ਹ 1 ਅਕਤੂਬਰ ਤੋਂ.......ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 1 ਅਕਤੂਬਰ ਤੋਂ ਨਵਾਂ ਸ਼ਡਿਊਲ ਲਾਗੂ.......ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ, ਵਿਦਿਆਰਥੀਆਂ ਨੂੰ ਘਰ ਭੇਜਿਆ.....LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ......ECI ਨੇ ਰੋਕੀ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ: ਜਤਾਈ ਕੌਮੀ ਸੁਰੱਖਿਆ ਦੀ ਚਿੰਤਾ.........ਬਰਖ਼ਾਸਤ AIG ਰਾਜਜੀਤ ਸਿੰਘ ਦਾ ਪੁਲੀਸ ਰਿਮਾਂਡ ਮੁੜ ਵਧਿਆ.......ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼.....ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ

ਲਸ਼ਕਰ-ਏ-ਤੋਇਬਾ ਦਾ ਟੌਪ ਕਮਾਂਡਰ ਹਾਸ਼ਿਮ ਮੂਸਾ ਮੁਕਾਬਲੇ ‘ਚ ਢੇਰ

Top Lashkar-e-Taiba commander Hashim Musa encounter: ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਇਹ ਮੁਕਾਬਲਾ ਖਾਨਸਾਹਿਬ ਦੇ ਪਾਲਮੈਦਨ ਮੁਗਪਥਰੀ ਜੰਗਲੀ ਇਲਾਕੇ ਵਿੱਚ ਹੋਇਆ ਸੀ। ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਹਾਸ਼ਿਮ ਮੂਸਾ ਵਜੋਂ ਹੋਈ ਹੈ। ਹਾਲਾਂਕਿ ਇਲਾਕੇ ਵਿੱਚ […]
By : Updated On: 30 Sep 2026 09:31:AM
ਲਸ਼ਕਰ-ਏ-ਤੋਇਬਾ ਦਾ ਟੌਪ ਕਮਾਂਡਰ ਹਾਸ਼ਿਮ ਮੂਸਾ ਮੁਕਾਬਲੇ ‘ਚ ਢੇਰ

Top Lashkar-e-Taiba commander Hashim Musa encounter: ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਇਹ ਮੁਕਾਬਲਾ ਖਾਨਸਾਹਿਬ ਦੇ ਪਾਲਮੈਦਨ ਮੁਗਪਥਰੀ ਜੰਗਲੀ ਇਲਾਕੇ ਵਿੱਚ ਹੋਇਆ ਸੀ। ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਹਾਸ਼ਿਮ ਮੂਸਾ ਵਜੋਂ ਹੋਈ ਹੈ। ਹਾਲਾਂਕਿ ਇਲਾਕੇ ਵਿੱਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਇਲਾਕੇ ਵਿੱਚ ਕੁਝ ਹੋਰ ਅੱਤਵਾਦੀ ਲੁਕੇ ਹੋ ਸਕਦੇ ਹਨ। ਉਨ੍ਹਾਂ ਨੂੰ ਭੱਜਣ ਤੋਂ ਰੋਕਣ ਲਈ ਵਾਧੂ ਸੁਰੱਖਿਆ ਬਲ ਵੀ ਮੌਕੇ ’ਤੇ ਭੇਜੇ ਗਏ ਹਨ।

ਇਸ਼ਤਿਹਾਰ

ਇੱਕ ਮਹੀਨੇ ਵਿੱਚ 5 ਅੱਤਵਾਦੀ ਮਾਰੇ ਗਏ
ਜੰਮੂ-ਕਸ਼ਮੀਰ ਦੇ ਬਡਗਾਮ ਅਤੇ ਊਧਮਪੁਰ ਜ਼ਿਲ੍ਹਿਆਂ ਵਿੱਚ 1 ਤੋਂ 30 ਸਤੰਬਰ ਦਰਮਿਆਨ ਹੁਣ ਤੱਕ ਪੰਜ ਅੱਤਵਾਦੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ। 5 ਸਤੰਬਰ ਨੂੰ ਬਡਗਾਮ ਵਿੱਚ ਯਾਸਿਰ ਨੂੰ ਮਾਰਿਆ ਗਿਆ ਸੀ। ਇਸ ਤੋਂ ਬਾਅਦ 17 ਸਤੰਬਰ ਨੂੰ ਊਧਮਪੁਰ ਵਿੱਚ ਦੋ ਪਾਕਿਸਤਾਨੀ ਅੱਤਵਾਦੀਆਂ ਸੱਦਾਮ ਅਤੇ ਮੁਸਤਫਾ ਨੂੰ ਢੇਰ ਕੀਤਾ ਗਿਆ ਸੀ। ਇਸੇ ਮਹੀਨੇ ਇੱਕ ਹੋਰ ਅੱਤਵਾਦੀ ਦੀ ਸੜੀ ਹੋਈ ਲਾਸ਼ ਵੀ ਬਰਾਮਦ ਹੋਈ ਸੀ।

Read Latest News and Breaking News at Daily Post TV, Browse for more News

Ad
Ad

Punjab District News