ਪੰਜਾਬ ਪੁਲਿਸ ‘ਚ ਵੱਡਾ ਤਬਾਦਲਾ, ਝੋਟਾ ਘਟਨਾਕ੍ਰਮ ਤੋਂ ਬਾਅਦ ਮਾਨਸਾ ਨੂੰ ਮਿਲਿਆ ਨਵਾਂ DSP
Punjab Police transfers: ਪਰਵਿੰਦਰ ਸਿੰਘ ਝੋਟਾ ਦੇ ਘਟਨਾਕ੍ਰਮ ਤੋਂ ਬਾਅਦ ਮਾਨਸਾ ਨੂੰ ਨਵਾਂ ਡੀਐਸਪੀ ਮਿਲਿਆ ਹੈ। ਪੁਲਿਸ ਵਿਭਾਗ ਵੱਲੋਂ ਚਾਰ ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਤਹਿਤ ਗੁਰਪ੍ਰਤਾਪ ਸਿੰਘ ਨੂੰ ਮਾਨਸਾ ਦਾ ਨਵਾਂ ਡੀਐਸਪੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਦਾ ਡੀਐਸਪੀ ਬਠਿੰਡਾ ਤੋਂ ਤਬਾਦਲਾ ਕਰਕੇ ਉਨ੍ਹਾਂ ਨੂੰ ਸਰਦੂਲਗੜ੍ਹ ਵਿਖੇ […]
ਲੇਖਕ :
ਜਸਪ੍ਰੀਤ ਸਿੰਘ
ਪ੍ਰਕਾਸ਼ਿਤ: | ਅੱਪਡੇਟ:
Punjab Police transfers: ਪਰਵਿੰਦਰ ਸਿੰਘ ਝੋਟਾ ਦੇ ਘਟਨਾਕ੍ਰਮ ਤੋਂ ਬਾਅਦ ਮਾਨਸਾ ਨੂੰ ਨਵਾਂ ਡੀਐਸਪੀ ਮਿਲਿਆ ਹੈ। ਪੁਲਿਸ ਵਿਭਾਗ ਵੱਲੋਂ ਚਾਰ ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਤਹਿਤ ਗੁਰਪ੍ਰਤਾਪ ਸਿੰਘ ਨੂੰ ਮਾਨਸਾ ਦਾ ਨਵਾਂ ਡੀਐਸਪੀ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹਰਵਿੰਦਰ ਸਿੰਘ ਦਾ ਡੀਐਸਪੀ ਬਠਿੰਡਾ ਤੋਂ ਤਬਾਦਲਾ ਕਰਕੇ ਉਨ੍ਹਾਂ ਨੂੰ ਸਰਦੂਲਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ।

ਸਰਬਜੀਤ ਸਿੰਘ, ਜੋ ਡੀਐਸਪੀ ਸਪੈਸ਼ਲ ਬ੍ਰਾਂਚ ਬਠਿੰਡਾ ਵਜੋਂ ਤਾਇਨਾਤ ਸਨ, ਨੂੰ ਬਦਲ ਕੇ ਡੀਐਸਪੀ ਬੁਢਲਾਡਾ ਦਾ ਚਾਰਜ ਦਿੱਤਾ ਗਿਆ ਹੈ। ਉੱਥੇ ਹੀ ਸਿਕੰਦਰ ਸਿੰਘ ਦਾ ਡੀਐਸਪੀ ਬੁਢਲਾਡਾ ਤੋਂ ਤਬਾਦਲਾ ਕਰਕੇ ਉਨ੍ਹਾਂ ਨੂੰ ਲੱਡਾ ਕੋਠੀ ਵਿਖੇ ਤਾਇਨਾਤ ਕੀਤਾ ਗਿਆ ਹੈ।