ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਜਰਮਨੀ ‘ਚ ਇਸ ਸਖ਼ਸ਼ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
Mahua Moitra Marriage: ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹੂਆ ਨੇ ਜਰਮਨੀ ਵਿੱਚ ਪਿਨਾਕੀ ਮਿਸ਼ਰਾ ਨਾਲ ਵਿਆਹ ਕਰਵਾ ਲਿਆ ਹੈ।
Mahua Moitra got married with Pinaki Mishra: ਤ੍ਰਿਣਮੂਲ ਕਾਂਗਰਸ (TMC) ਸਾਂਸਦ ਮਹੂਆ ਮੋਇਤਰਾ ਨੇ ਵਿਆਹ ਕਰਵਾ ਲਿਆ ਹੈ। ਉਸਨੇ ਬੀਜੂ ਜਨਤਾ ਦਲ ਦੇ ਨੇਤਾ ਅਤੇ ਸਾਂਸਦ ਪਿਨਾਕੀ ਮਿਸ਼ਰਾ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ, ਹਾਲਾਂਕਿ ਵਿਆਹ ਬਾਰੇ ਅਜੇ ਤੱਕ ਦੋਵਾਂ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਹੂਆ ਅਤੇ ਪਿਨਾਕੀ ਨੇ ਜਰਮਨੀ ਵਿੱਚ ਵਿਆਹ ਕਰਵਾਇਆ ਹੈ। ਦੋਵਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ।
ਰਿਪੋਰਟ ਮੁਤਾਬਕ, ਮਹੂਆ ਅਤੇ ਪਿਨਾਕੀ ਨੇ ਜਰਮਨੀ ਵਿੱਚ ਚੁੱਪ-ਚਾਪ ਵਿਆਹ ਕਰਵਾ ਲਿਆ ਹੈ। ਇਸ ਮਾਮਲੇ ‘ਤੇ ਟੀਐਮਸੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਮਹੂਆ ਆਪਣੇ ਰਾਜਨੀਤਿਕ ਜੀਵਨ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਖ਼ਬਰਾਂ ਵਿੱਚ ਰਹੀ ਹੈ। ਮਹੂਆ ਪਹਿਲਾਂ ਡੈਨਿਸ਼ ਫਾਈਨਾਂਸਰ ਲਾਰਸ ਬ੍ਰੋਸਨ ਨਾਲ ਰਿਸ਼ਤੇ ਵਿੱਚ ਸੀ, ਪਰ ਉਨ੍ਹਾਂ ਦਾ ਵਿਆਹ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ।

ਪਿਨਾਕੀ ਦੀ ਨਿੱਜੀ ਜ਼ਿੰਦਗੀ
ਬੀਜੂ ਜਨਤਾ ਦਲ ਦੇ ਨੇਤਾ ਪਿਨਾਕੀ ਮਿਸ਼ਰਾ ਦੀ ਗੱਲ ਕਰੀਏ ਤਾਂ ਉਹ ਪੁਰੀ ਤੋਂ ਸਾਂਸਦ ਮੈਂਬਰ ਹਨ। ਲੋਕ ਸਭਾ ਦੇ ਅੰਕੜਿਆਂ ਅਨੁਸਾਰ, ਪਿਨਾਕੀ ਦਾ ਪਹਿਲਾ ਵਿਆਹ ਸੰਗੀਤਾ ਮਿਸ਼ਰਾ ਨਾਲ ਹੋਇਆ ਸੀ। ਪਿਨਾਕੀ ਅਤੇ ਸੰਗੀਤਾ ਦਾ ਵਿਆਹ 16 ਜਨਵਰੀ 1984 ਨੂੰ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ, ਪਰ ਹੁਣ ਪਿਨਾਕੀ ਮਹੂਆ ਨਾਲ ਰਿਸ਼ਤੇ ਵਿੱਚ ਆ ਗਏ ਹਨ।
