ਕਬਾੜ ਨਾਲ ਭਰਿਆ ਟਰੱਕ ਸਟੇਰਿੰਗ ਫਰੀ ਹੋਣ ਕਾਰਨ ਪਲਟਿਆ, ਡਰਾਈਵਰ ਬਾਲ–ਬਾਲ ਬਚਿਆ
Latest News: ਨਾਭਾ-ਗੋਬਿੰਦਗੜ੍ਹ ਰੋਡ ‘ਤੇ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਬਾੜ ਨਾਲ ਭਰਿਆ ਇੱਕ ਟਰੱਕ ਅਚਾਨਕ ਸਟੇਰਿੰਗ ਫਰੀ ਹੋਣ ਕਾਰਨ ਕਾਬੂ ਤੋਂ ਬਾਹਰ ਹੋ ਗਿਆ ਅਤੇ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਸੜਕ ‘ਤੇ ਪਲਟ ਗਿਆ।ਗਨੀਮਤ ਇਹ ਰਹੀ ਕਿ ਟਰੱਕ ਡਰਾਈਵਰ ਦੀ ਜਾਨ ਬਚ ਗਈ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਟਰੱਕ ਨੂੰ ਭਾਰੀ ਮਾਲੀ ਨੁਕਸਾਨ ਪਹੁੰਚਿਆ ਹੈ।
ਕਬਾੜ ਸੜਕ ‘ਤੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਖਿੱਲਰਿਆ
ਟਰੱਕ ਦੇ ਪਲਟਣ ਤੋਂ ਬਾਅਦ ਸਾਰਾ ਕਬਾੜ ਸੜਕ ‘ਤੇ ਖਿੱਲਰ ਗਿਆ ਅਤੇ ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਰੋਡ ਸੇਫਟੀ ਫੋਰਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਟਰੋਲ ਕੀਤਾ। ਜੇਕਰ ਕਬਾੜ ਨਾਲ ਭਰਿਆ ਟਰੱਕ ਸਮੇਂ ਸਿਰ ਨਾ ਪਲਟਿਆ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਇਸ ਮੌਕੇ ਟਰੱਕ ਡਰਾਈਵਰ ਪੰਕਜ ਨੇ ਦੱਸਿਆ ਕਿ ਮੈਂ ਢਾਬੇ ਤੋਂ ਚਾਹ ਪੀ ਕੇ ਆਪਣੇ ਰਸਤੇ ‘ਤੇ ਜਾ ਰਿਹਾ ਸੀ, ਜਦੋਂ ਅਚਾਨਕ ਟਰੱਕ ਦਾ ਸਟੇਅਰਿੰਗ ਫਰੀ ਹੋ ਗਿਆ ।ਗੱਡੀ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਸੜਕ ‘ਤੇ ਪਲਟ ਗਈ।
ਸੁਰੱਖਿਆ ਫੋਰਸ ਦੇ ਇੰਚਾਰਜ ਦਾ ਬਿਆਨ
ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਹੀਰਾ ਸਿੰਘ ਨੇ ਦੱਸਿਆ ਕਿ ਇਹ ਟਰੱਕ ਗੰਗਾ ਨਗਰ ਤੋਂ ਗੋਬਿੰਦਗੜ੍ਹ ਜਾ ਰਿਹਾ ਸੀ ਕਿ ਨਾਭਾ ਨੇੜੇ ਪਲਟ ਗਿਆ। ਇਹ ਹਾਦਸਾ ਟਰੱਕ ਦਾ ਸਟੇਅਰਿੰਗ ਖਾਲੀ ਹੋਣ ਕਾਰਨ ਹੋਇਆ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਅਸੀਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਾਂ।