Journalism Of Hope
BREAKING NEWS
ਗੌਰਵ ਯਾਦਵ ਨੇ ਸੰਭਾਲਿਆ ਪੰਜਾਬ ਦੇ ਡੀਜੀਪੀ ਵੱਜੋਂ ਅਹੁਦਾ......ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਸੁਣਵਾਈ, ਜਸਟਿਸ ਸ਼ੀਲ ਨਾਗੂ ਸੁਣਵਾਈ ਤੋਂ ਹੋਏ ਵੱਖ.....CM ਦੇ OSD ਰਾਜਬੀਰ ਘੁੰਮਣ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ......ਡੀਏ ਬਕਾਏ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਮੰਗੀ ਮੁਆਫ਼ੀ: ਅਦਾਲਤ ਨੇ ਅਪਰਾਧਿਕ ਮਾਣਹਾਨੀ ਦਾ ਮਾਮਲਾ ਸਬੰਧਤ ਬੈਂਚ ਨੂੰ ਭੇਜਿਆ....ਬਲਵੰਤ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਕੇਂਦਰ ਨੇ ਕੀਤਾ ਵਿਰੋਧ.....ਇਜ਼ਰਾਈਲ ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ.....ਨਾਨਾ ਪਾਟੇਕਰ ਦੇ ਦੇਹਾਂਤ ਮਾਮਲੇ ’ਚ ਗੋਆ ਪੁਲਿਸ ਨੇ ਕੇਸ ਕੀਤਾ ਦਰਜ, ਜਾਂਚ ਸ਼ੁਰੂ....UPI ਭੁਗਤਾਨ ’ਤੇ ਚਾਰਜ ਲਾਉਣ ਦਾ ਫ਼ੈਸਲਾ ਟਲਣ ਦੀ ਸੰਭਾਵਨਾ !........ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਨੂੰ ਖੁੱਲ੍ਹੀ ਛੋਟ ਦੇਣ ਦੀ ਮੰਗ ਖਾਰਜ

ਰਸਤਾ ਦੇਣ ਨੂੰ ਲੈ ਕੇ ਹੋਈ ਖੂਨੀ ਝੜਪ: ਦੋ ਸਕੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ

Two brothers shot dead: ਤਰਨਤਾਰਨ: ਤਰਨਤਾਰਨ ਦੇ ਨਜ਼ਦੀਕ ਚਬਾਲ ਵਿੱਚ ਰਸਤਾ ਦੇਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਗੋਲੀਬਾਰੀ ਦੀ ਇਸ ਘਟਨਾ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇੱਕ ਟਰੈਕਟਰ ਅਤੇ ਇੱਕ ਕਾਰ ਸਵਾਰ ਵਿਚਕਾਰ ਰਸਤਾ ਦੇਣ ਨੂੰ ਲੈ ਕੇ ਬਹਿਸ ਹੋਈ। ਕੁਝ ਹੀ ਸਮੇਂ […]
By : Updated On: 05 Aug 2026 11:39:AM
ਰਸਤਾ ਦੇਣ ਨੂੰ ਲੈ ਕੇ ਹੋਈ ਖੂਨੀ ਝੜਪ: ਦੋ ਸਕੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ

Two brothers shot dead: ਤਰਨਤਾਰਨ: ਤਰਨਤਾਰਨ ਦੇ ਨਜ਼ਦੀਕ ਚਬਾਲ ਵਿੱਚ ਰਸਤਾ ਦੇਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਗੋਲੀਬਾਰੀ ਦੀ ਇਸ ਘਟਨਾ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇੱਕ ਟਰੈਕਟਰ ਅਤੇ ਇੱਕ ਕਾਰ ਸਵਾਰ ਵਿਚਕਾਰ ਰਸਤਾ ਦੇਣ ਨੂੰ ਲੈ ਕੇ ਬਹਿਸ ਹੋਈ। ਕੁਝ ਹੀ ਸਮੇਂ ਵਿੱਚ ਇਹ ਤਕਰਾਰ ਹਿੰਸਕ ਝੜਪ ਵਿੱਚ ਬਦਲ ਗਈ, ਜਿਸ ਦੌਰਾਨ ਕਥਿਤ ਤੌਰ ‘ਤੇ ਇੱਕ ਧਿਰ ਨੇ ਪਿਸਤੌਲ ਨਾਲ ਗੋਲੀਬਾਰੀ ਕਰ ਦਿੱਤੀ।

ਇਸ਼ਤਿਹਾਰ

ਜਾਣਕਾਰੀ ਅਨੁਸਾਰ ਇੱਕ ਨੌਜਵਾਨ ਸਨਮ ਆਪਣੀ ਕਾਰ ਵਿੱਚ ਘਰ ਪਰਤ ਰਿਹਾ ਸੀ। ਰਸਤੇ ਵਿੱਚ ਸਾਹਮਣੇ ਤੋਂ ਟਰੈਕਟਰ ਲੈ ਕੇ ਆ ਰਹੇ ਕੀਰਤ ਨਾਮਕ ਨੌਜਵਾਨ ਨਾਲ ਰਸਤਾ ਨਾ ਦੇਣ ਕਾਰਨ ਉਸ ਦੀ ਬਹਿਸ ਹੋ ਗਈ। ਝਗੜੇ ਦੀ ਆਵਾਜ਼ ਸੁਣ ਕੇ ਸਨਮ ਦੇ ਪਿਤਾ ਗੁਰਵਿੰਦਰ ਸਿੰਘ ਅਤੇ ਚਾਚਾ ਕੁਲਵਿੰਦਰ ਸਿੰਘ ਮਿੰਟੂ ਮੌਕੇ ‘ਤੇ ਪਹੁੰਚ ਗਏ। ਇਸੇ ਦੌਰਾਨ ਟਰੈਕਟਰ ਚਾਲਕ ਕੀਰਤ ਨੇ ਆਪਣੀ ਪਿਸਤੌਲ ਕੱਢ ਕੇ ਦੋਵਾਂ ਭਰਾਵਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਦੋਵੇਂ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਮੁਤਾਬਕ, ਮੁੱਢਲੀ ਜਾਂਚ ਵਿੱਚ ਰਸਤਾ ਦੇਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੋਲੀਬਾਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News