ਸੱਤ ਕਨਾਲ ਜਮੀਨ ਨੂੰ ਲੈ ਕੇ ਆਪਸ ‘ਚ ਭਿੜੇ 2 ਪਰਿਵਾਰ, ਤਿੰਨ ਲੋਕ ਜ਼ਖਮੀ

Ferozepur News: ਪੈਸੇ-ਜ਼ਮੀਨ ਜਾਈਦਾਦ ਕਰਕੇ ਅੱਜ ਕਲ੍ਹ ਖੂਨ ਦੇ ਰਿਸ਼ਤੇ ਪਾਣੀ ਤੋਂ ਵੀ ਪਤਲੇ ਹੁੰਦੇ ਜਾ ਰਹੇ ਹਨ। ਜ਼ਮੀਨ ਦੇ ਟੁਕੜੇ ਪਿੱਛੇ ਭਰਾ-ਭਰਾ ਆਪਸ ਹੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਹਨ।
Clashed over Seven Kanals of Land: ਅੱਜ ਕਲ੍ਹ ਖੂਨ ਰਿਸ਼ਤੇ ਨਾਲੋਂ ਪਤਲੇ ਹੁੰਦੇ ਜਾ ਰਹੇ ਹਨ। ਸੱਤ ਕਨਾਲ ਜ਼ਮੀਨ ਨੂੰ ਲੈ ਕੇ 2 ਪਰਿਵਾਰਾਂ ਯਾਨੀ ਤਾਏ-ਚਾਚਿਆਂ ‘ਚ ਹੀ ਡਾਂਗਾਂ ਸੋਟੇ ਚੱਲ ਪਏ। ਆਪਸ ਵਿੱਚ ਭਿੜੇ ਇਸ ਪਰਿਵਾਰ ਦੇ ਲੋਕ ਜ਼ਖਮੀ ਹੋਏ ਹਨ, ਪਰਿਵਾਰ ਦੀਆਂ ਔਰਤਾਂ ਦੇ ਵੀ ਸੱਟਾਂਂ ਵੱਜੀਆਂ ਹਨ। ਦੱਸ ਦਈਏ ਕਿ ਇਹ ਸਾਰਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਬਸਤੀ ਅਕਾਲੀਆਂ ਵਾਲੀ ਦਾ ਹੈ। ਜਿੱਥੇ ਦੋ ਪਰਿਵਾਰ ਆਪਸ ‘ਚ ਸੱਤ ਕਨਾਲ ਜ਼ਮੀਨ ਨੂੰ ਇੱਕ-ਦੂਜੇ ਨਾਲ ਭੀੜ ਗਏ।
ਇਸ ਦੌਰਾਨ ਦੋਵਾਂ ਪਰਿਵਾਰਾਂ ‘ਚ ਜੰਮ ਕੇ ਡਾਂਗਾਂ ਸੋਟੇ ਚੱਲੇ ਅਤੇ ਇੱਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਏ। ਉਸ ਦੀ ਜਾਣਕਾਰੀ ਦਿੰਦਿਆਂ ਪੀੜਤ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਸੱਤ ਕਨਾਲਾ ਜ਼ਮੀਨ ਜੋ ਕਿ ਉਸਦੀ ਮਾਤਾ ਦੇ ਨਾਮ ‘ਤੇ ਹੈ ਉਸ ‘ਤੇ ਉਹ ਖੇਤੀ ਕਰ ਰਹੇ ਸੀ ਪਰ ਉਨ੍ਹਾਂ ਦੇ ਹੀ ਸ਼ਰੀਕੇ ਵਿੱਚ ਭਰਾ ਲੱਗਦੇ ਗੁਰਪ੍ਰੀਤ ਸਿੰਘ ਉਸ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਹਨ। ਇਸੇ ਨਿਅਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੇ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੀੜਤ ਨੇ ਅੱਗੇ ਦੱਸਿਆ ਕਿ ਇਸ ਵਾਰ ਉਹ ਜਦੋਂ ਜ਼ਮੀਨ ‘ਚ ਖੇਤੀ ਕਰਨ ਜਾ ਰਹੇ ਸੀ ਤਾਂ ਗੁਰਪ੍ਰੀਤ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਦੌਰਾਨ ਜਦੋਂ ਪਰਿਵਾਰ ਦੀਆਂ ਮਹਿਲਾਵਾਂ ਨੇ ਉਸ ਨੂੰ ਛੁੱਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ।

ਦੱਸ ਦਈਏ ਕਿ ਇਸ ਕੁੱਟਮਾਰ ਵਿੱਚ ਦੋਵਾਂ ਧਿਰਾਂ ਦੇ ਕੁਲ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣੋ ਦੂਜੀ ਧਿਰ ਦਾ ਪੱਖ
ਉੱਥੇ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਨ੍ਹਾਂ ਨੂੰ ਦਾਦੇ ਵੱਲੋਂ ਮਿਲੀ ਸੀ। ਪਹਿਲਾਂ ਵੀ ਇਸਦਾ ਝਗੜਾ ਚਲਦਾ ਸੀ ਪੰਚਾਇਤ ਰਾਹੀਂ ਮਿਣਤੀ ਕਰਕੇ ਜ਼ਮੀਨ ਉਨ੍ਹਾਂ ਨੇ ਕਬਜ਼ਾ ਕੀਤੀ ਸੀ ਅਤੇ ਉਸ ਵਿੱਚ ਹੁਣ ਖੇਤੀ ਕਰ ਰਹੇ ਸੀ ਤਾਂ ਸਲਵਿੰਦਰ ਸਿੰਘ ਵੱਲੋਂ ਜ਼ਬਰਦਸਤੀ ਉਨ੍ਹਾਂ ਦੀ ਜ਼ਮੀਨ ਨੂੰ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ‘ਤੇ ਇਹ ਪੂਰਾ ਵਿਵਾਦ ਹੋਇਆ।
ਪੁਲਿਸ ਵੱਲੋਂ ਹੁਣ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਇਸ ਵਿੱਚ ਦੋਸ਼ੀ ਹੋਏਗਾ ਜਾਂ ਜਿਸ ਵੀ ਧਿਰ ਦੀ ਗਲਤੀ ਹੋਏਗੀ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।