ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਤਰਨਤਾਰਨ ‘ਚ ਦਿਨ-ਦਿਹਾੜੇ ਹੋਈ ਤਾੜ-ਤਾੜ, ਦੋ ਧਿਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ, 1 ਦੀ ਮੌਤ, 2 ਗੰਭੀਰ ਜ਼ਖਮੀ......ਭਾਰਤ ਦੇ Gold Medalist ਦਿੱਗਜ਼ ਖਿਡਾਰੀ ਦੀ ਸ਼ੱਕੀ ਹਲਾਤਾਂ ‘ਚ ਮੌਤ, ਖੇਡ ਜਗਤ ‘ਚ ਸੋਗ ਦੀ ਲਹਿਰ......ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਫੇਰ ਬਦਲਿਆ ਸਮਾਂ......ਮੋਗਾ ਡਬਲ ਮਰਡਰ: ਦੋ ਭਰਾਵਾਂ ਦੇ ਕਤਲ ਦੀ ਸਾਜ਼ਿਸ਼ ਵਿੱਚ 6 ਔਰਤਾਂ ਦੀ ਭੂਮਿਕਾ, ਹੁਣ ਤੱਕ 10 ਗ੍ਰਿਫ਼ਤਾਰ......ਮਾਨਸਾ ’ਚ ਨੌਜਵਾਨ ਦੀ ਮੌਤ ਮਾਮਲਾ: ਇਨਸਾਫ਼ ਮਿਲਣ ਤੱਕ ਸਸਕਾਰ ਨਹੀਂ ਕਰਾਂਗੇ: ਪਤਨੀ ਤੇ ਭੈਣ.....ਪੰਜਾਬ ’ਚ ਪਰਾਲੀ ਸਾੜਨ ਦੇ 684 ਮਾਮਲੇ, ਤਰਨ ਤਾਰਨ ਤੇ ਅੰਮ੍ਰਿਤਸਰ ਸਭ ਤੋਂ ਅੱਗੇ......ਪੰਜਾਬ ’ਚ ਮੁੜ ਬਦਲੇਗਾ ਮੌਸਮ, ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ......ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ......ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ......

ਸਪੇਨ ’ਚ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ, 68 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖ਼ਮੀ

ਨਵੀਂ ਦਿੱਲੀ: ਸਪੇਨ ਦੇ ਕੇਂਦਰੀ ਸੂਬੇ ਤੋਲੇਦੋ ਵਿੱਚ ਬੁੱਧਵਾਰ ਨੂੰ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ ਵਿੱਚ 68 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਹਾਦਸਾ ਮੈਡ੍ਰਿਡ ਦੇ ਦੱਖਣ ਵਿੱਚ ਉਰਦਾ ਨੇੜੇ ਵਾਪਰਿਆ। ਇਸ ਤੋਂ ਬਾਅਦ ਮੈਡ੍ਰਿਡ ਨੂੰ ਸਿਉਦਾਦ ਰੀਅਲ ਅਤੇ ਅੰਡਾਲੂਸੀਆ ਨਾਲ ਜੋੜਨ ਵਾਲੀਆਂ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਸਪੇਨ ’ਚ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ, 68 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖ਼ਮੀ
  • ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ 3 ਦਿਨਾਂ ਦੇ ਸੋਗ ਦਾ ਐਲਾਨ ਕੀਤਾ
  • ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬਰ ਜਾਰੀ

ਨਵੀਂ ਦਿੱਲੀ: ਸਪੇਨ ਦੇ ਕੇਂਦਰੀ ਸੂਬੇ ਤੋਲੇਦੋ ਵਿੱਚ ਬੁੱਧਵਾਰ ਨੂੰ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ ਵਿੱਚ 68 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਹਾਦਸਾ ਮੈਡ੍ਰਿਡ ਦੇ ਦੱਖਣ ਵਿੱਚ ਉਰਦਾ ਨੇੜੇ ਵਾਪਰਿਆ। ਇਸ ਤੋਂ ਬਾਅਦ ਮੈਡ੍ਰਿਡ ਨੂੰ ਸਿਉਦਾਦ ਰੀਅਲ ਅਤੇ ਅੰਡਾਲੂਸੀਆ ਨਾਲ ਜੋੜਨ ਵਾਲੀਆਂ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ। ਉਨ੍ਹਾਂ ਮੁਤਾਬਕ, ਐਮਰਜੈਂਸੀ ਸੇਵਾਵਾਂ ਅਤੇ ਸਬੰਧਤ ਪ੍ਰਸ਼ਾਸਨਿਕ ਵਿਭਾਗ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਘਟਨਾ ਸਥਾਨ ’ਤੇ ਪਹੁੰਚੇ ਸਾਂਚੇਜ਼ ਨੇ ਕਿਹਾ ਕਿ ਇੱਕੋ ਸਾਲ ਵਿੱਚ ਦੋ ਅਜਿਹੇ ਰੇਲ ਹਾਦਸਿਆਂ ਦਾ ਸਾਹਮਣਾ ਕਰਨਾ ਦੇਸ਼ ਲਈ ਬੇਹੱਦ ਦੁਖਦਾਈ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ।

ਇਸ ਸਾਲ ਜਨਵਰੀ ਵਿੱਚ ਵੀ ਹੋਇਆ ਸੀ ਵੱਡਾ ਹਾਦਸਾ
ਸਪੇਨ ਵਿੱਚ ਇਸ ਸਾਲ ਇਹ ਦੂਜਾ ਵੱਡਾ ਹਾਈ-ਸਪੀਡ ਰੇਲ ਹਾਦਸਾ ਹੈ। ਜਨਵਰੀ ਵਿੱਚ ਦੱਖਣੀ ਸਪੇਨ ਵਿੱਚ ਇੱਕ ਟ੍ਰੇਨ ਪਟੜੀ ਤੋਂ ਉਤਰ ਕੇ ਸਾਹਮਣੇ ਤੋਂ ਆ ਰਹੀ ਟ੍ਰੇਨ ਨਾਲ ਟਕਰਾ ਗਈ ਸੀ, ਜਿਸ ਵਿੱਚ 45 ਲੋਕਾਂ ਦੀ ਮੌਤ ਹੋ ਗਈ ਸੀ। ਤਾਜ਼ਾ ਹਾਦਸੇ ਤੋਂ ਬਾਅਦ ਦੇਸ਼ ਦੇ ਰੇਲ ਸੁਰੱਖਿਆ ਪ੍ਰਬੰਧਾਂ ’ਤੇ ਮੁੜ ਸਵਾਲ ਉੱਠਣ ਦੀ ਸੰਭਾਵਨਾ ਹੈ। ਸਪੇਨ ਦੇ ਟਰਾਂਸਪੋਰਟ ਮੰਤਰੀ ਨੇ ਹਾਦਸੇ ਦੇ ਕਾਰਨਾਂ ਬਾਰੇ ਗੱਲ ਕਰਦਿਆਂ ‘ਗਲਤੀ’ ਅਤੇ ‘ਅਸਪੱਸ਼ਟ ਹਾਲਾਤਾਂ’ ਦਾ ਜ਼ਿਕਰ ਕੀਤਾ ਹੈ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।

ਭਾਰਤੀ ਦੂਤਾਵਾਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ
ਸਪੇਨ ਵਿੱਚ ਭਾਰਤੀ ਦੂਤਾਵਾਸ ਨੇ ਹਾਦਸੇ ਨਾਲ ਪ੍ਰਭਾਵਿਤ ਟ੍ਰੇਨਾਂ ਵਿੱਚ ਸਫ਼ਰ ਕਰ ਰਹੇ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਦਦ ਲਈ ਮੈਡ੍ਰਿਡ ਸਥਿਤ ਦੂਤਾਵਾਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਦੂਤਾਵਾਸ ਵੱਲੋਂ ਜਾਰੀ ਸੰਪਰਕ ਵੇਰਵੇ:

ਭਾਰਤੀ ਦੂਤਾਵਾਸ ਐਮਰਜੈਂਸੀ ਹੈਲਪਲਾਈਨ: +34 650 339 008
ਈਮੇਲ: [email protected]
ਰੇਨਫੇ (Renfe): 900 10 10 20
ਇਰੀਓ (Iryo): 900 001 403

ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਘਟਨਾ ਨੇ ਸਪੇਨ ਦੇ ਹਾਈ-ਸਪੀਡ ਰੇਲ ਨੈੱਟਵਰਕ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News