Journalism Of Hope
BREAKING NEWS
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ.....ਦਿੱਲੀ ’ਚ CJP ਦੇ ਪ੍ਰਦਰਸ਼ਨ ਕਾਰਨ ਸਖ਼ਤੀ, 7 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ; ਯਾਤਰੀ ਪ੍ਰੇਸ਼ਾਨ....ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ......ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ ’ਤੇ ਮੁੜ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ਤੋਂ ਸ਼ੁਰੂ ਹੋਇਆ ‘Signed To God World Tour’.....CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ......ਹਰਚਰਨ ਭੁੱਲਰ ਮਾਮਲੇ ’ਚ ਨਵਾਂ ਮੋੜ, ਹੁਣ ਈਡੀ ਕਰੇਗੀ ਪੁੱਛਗਿੱਛ......ਮੈਡ ਸੰਧੂ ਕਤਲ ਮਾਮਲਾ: ਗੁਜਰਾਤ ਤੋਂ ਫੜੇ ਸ਼ੂਟਰ ਨੂੰ ਪੁਲਿਸ ਨੇ 7 ਦਿਨ ਦੇ ਰਿਮਾਂਡ ‘ਤੇ ਲਿਆ......ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 250 ਦੌੜਾਂ ਦਾ ਟੀਚਾ 18.3 ਓਵਰਾਂ ’ਚ ਕੀਤਾ ਹਾਸਲ.....

ਫਰਜ਼ੀ ਸਬ-ਇੰਸਪੈਕਟਰ ਬਣ ਕੇ ਵਸੂਲੀ ਕਰਨ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ

Two youths arrested for extorting money: ਬਰਨਾਲਾ (ਧਰਮਿੰਦਰ ਧਾਲੀਵਾਲ): ਬਰਨਾਲਾ ਵਿੱਚ ਆਪਣੇ ਆਪ ਨੂੰ ਪੁਲਿਸ ਦਾ ਸਬ-ਇੰਸਪੈਕਟਰ ਦੱਸ ਕੇ ਲੋਕਾਂ ਤੋਂ ਕਥਿਤ ਤੌਰ ’ਤੇ ਨਾਜਾਇਜ਼ ਵਸੂਲੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਮੋਟਰਸਾਈਕਲ ’ਤੇ ਘੁੰਮਦੇ ਸਨ ਅਤੇ ਟ੍ਰਿਪਲ ਰਾਈਡਿੰਗ, ਜਾਅਲੀ ਨੰਬਰ ਪਲੇਟ ਜਾਂ ਬਿਨਾਂ […]
By : Updated On: 11 Oct 2026 13:44:PM
ਫਰਜ਼ੀ ਸਬ-ਇੰਸਪੈਕਟਰ ਬਣ ਕੇ ਵਸੂਲੀ ਕਰਨ ਵਾਲੇ ਦੋ ਨੌਜਵਾਨ ਗ੍ਰਿਫ਼ਤਾਰ

Two youths arrested for extorting money: ਬਰਨਾਲਾ (ਧਰਮਿੰਦਰ ਧਾਲੀਵਾਲ): ਬਰਨਾਲਾ ਵਿੱਚ ਆਪਣੇ ਆਪ ਨੂੰ ਪੁਲਿਸ ਦਾ ਸਬ-ਇੰਸਪੈਕਟਰ ਦੱਸ ਕੇ ਲੋਕਾਂ ਤੋਂ ਕਥਿਤ ਤੌਰ ’ਤੇ ਨਾਜਾਇਜ਼ ਵਸੂਲੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਮੋਟਰਸਾਈਕਲ ’ਤੇ ਘੁੰਮਦੇ ਸਨ ਅਤੇ ਟ੍ਰਿਪਲ ਰਾਈਡਿੰਗ, ਜਾਅਲੀ ਨੰਬਰ ਪਲੇਟ ਜਾਂ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਕੱਟਣ ਦਾ ਡਰ ਦਿਖਾ ਕੇ ਲੋਕਾਂ ਤੋਂ ਪੈਸੇ ਵਸੂਲਦੇ ਸਨ।

ਇਸ਼ਤਿਹਾਰ

ਪੁਲਿਸ ਅਨੁਸਾਰ, ਮੁਲਜ਼ਮ ਕਥਿਤ ਤੌਰ ’ਤੇ ਹਰੇਕ ਵਿਅਕਤੀ ਤੋਂ 1,500 ਤੋਂ 2,500 ਰੁਪਏ ਤੱਕ ਲੈਂਦੇ ਸਨ। ਉਨ੍ਹਾਂ ਨੇ ਜਾਅਲੀ ਪਛਾਣ ਪੱਤਰ ਤਿਆਰ ਕਰਵਾ ਕੇ ਆਪਣੇ ਆਪ ਨੂੰ ਸਰਕਾਰੀ ਕਰਮਚਾਰੀ ਵਜੋਂ ਪੇਸ਼ ਕੀਤਾ ਸੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਮਲਦੀਪ ਅਤੇ ਉਸ ਦੇ ਸਾਥੀ ਵਿੱਕੀ ਵਜੋਂ ਹੋਈ ਹੈ। ਦੋਵੇਂ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਗਏ ਹਨ। ਜਾਣਕਾਰੀ ਮੁਤਾਬਕ, ਕਮਲਦੀਪ ਦੇ ਪਿਤਾ ਬਲਦੇਵ ਸਿੰਘ ਪੰਜਾਬ ਹੋਮਗਾਰਡ ਵਿੱਚ ਤਾਇਨਾਤ ਹਨ ਅਤੇ ਮਾਨਸਾ ਵਿੱਚ ਡਿਊਟੀ ਕਰ ਰਹੇ ਹਨ।

ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਵਿਰੁੱਧ ਧੋਖਾਧੜੀ, ਜਾਅਲਸਾਜ਼ੀ, ਜਾਅਲੀ ਪਛਾਣ ਵਰਤਣ ਅਤੇ ਸਰਕਾਰੀ ਕਰਮਚਾਰੀ ਬਣ ਕੇ ਲੋਕਾਂ ਨੂੰ ਗੁਮਰਾਹ ਕਰਨ ਨਾਲ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਅਤੇ ਇੱਕ ਪਛਾਣ ਪੱਤਰ ਵੀ ਬਰਾਮਦ ਕੀਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News