Banner
Banner

ਦਿਨ ਦਿਹਾੜੇ ਅਣਪਛਾਤੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5 ਤੋਲੇ ਗਹਿਣੇ ਤੇ ਨਕਦੀ ਲੈ ਹੋਏ ਫ਼ਰਾਰ

Incident of theft:ਦਿਨ ਦਿਹਾੜੇ ਸਮਰਾਲਾ ਦੇ ਦੁਰਗਾ ਮੰਦਰ ਦੇ ਕੋਲ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ । ਅਣਪਛਾਤੇ ਚੋਰ ਘਰ ਵਿੱਚੋਂ ਸੋਨੇ ਦੇ ਗਹਿਣੇ, ਚਾਂਦੀ ਸਮੇਤ ਨਕਦੀ ਚੋਰੀ ਕਰ ਲੈ ਗਏ। ਜਿਸ ਸਮੇਂ ਘਰ ਵਿੱਚ ਚੋਰੀ ਹੋਈ ਤਾਂ ਘਰ ਵਿੱਚ ਕੋਈ ਨਹੀਂ ਸੀ। ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਸੂਚਨਾ ਦਿੱਤੀ ਗਈ,ਮੌਕੇ […]
Jaspreet Singh
By : Updated On: 07 May 2025 18:39:PM
ਦਿਨ ਦਿਹਾੜੇ ਅਣਪਛਾਤੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5 ਤੋਲੇ ਗਹਿਣੇ ਤੇ ਨਕਦੀ ਲੈ ਹੋਏ ਫ਼ਰਾਰ
Incident of theft

Incident of theft:ਦਿਨ ਦਿਹਾੜੇ ਸਮਰਾਲਾ ਦੇ ਦੁਰਗਾ ਮੰਦਰ ਦੇ ਕੋਲ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ । ਅਣਪਛਾਤੇ ਚੋਰ ਘਰ ਵਿੱਚੋਂ ਸੋਨੇ ਦੇ ਗਹਿਣੇ, ਚਾਂਦੀ ਸਮੇਤ ਨਕਦੀ ਚੋਰੀ ਕਰ ਲੈ ਗਏ। ਜਿਸ ਸਮੇਂ ਘਰ ਵਿੱਚ ਚੋਰੀ ਹੋਈ ਤਾਂ ਘਰ ਵਿੱਚ ਕੋਈ ਨਹੀਂ ਸੀ। ਪੀੜਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਨੂੰ ਸੂਚਨਾ ਦਿੱਤੀ ਗਈ,ਮੌਕੇ ਤੇ ਪਹੁੰਚ ਸਮਰਾਲਾ ਪੁਲਿਸ ਜਾਂਚ ਵਿੱਚ ਜੁੱਟ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਅਤੇ ਦਿਨ ਦਿਹਾੜੇ ਘਟਨਾ ਹੋਣ ਨਾਲ ਸਮਰਾਲਾ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ।

ਪੀੜਤ ਕੁਨਾਲ ਸਮਰਾਲਾ ਸ਼ਹਿਰ ਵਿੱਚ ਬੂਟਾਂ ਅਤੇ ਪ੍ਰਿੰਟਿੰਗ ਪ੍ਰੈਸ ਦੀ ਦੁਕਾਨ ਕਰਦਾ ਹੈ। ਪੀੜਿਤ ਕੁਨਾਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਜਦੋਂ ਕਰੀਬ ਦੁਪਹਿਰ 4 ਵਜੇ ਵਾਪਸ ਆਏ ਤਾਂ ਘਰ ਦਾ ਮੇਨ ਗੇਟ ਬੰਦ ਸੀ ਅਤੇ ਅੰਦਰ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸੀ। ਉਸ ਤੋਂ ਬਾਅਦ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਲਾਕਰ ਟੁੱਟੇ ਹੋਏ ਸਨ ,ਲਾਕਰਾਂ ਵਿੱਚ ਪਿਆ ਸਮਾਨ ਗਾਇਬ ਸੀ। ਪੀੜਿਤ ਨੇ ਦੱਸਿਆ ਕਿ ਅਣਪਛਾਤੇ ਚੋਰ ਕਰੀਬ ਪੰਜ ਤੋਲੇ ਸੋਨਾ, ਦੋ ਜੋੜੀ ਝਾਂਜਰਾਂ, ਕੁਝ ਚਾਂਦੀ ਦੇ ਸਿੱਕੇ, 4 ਤੋਂ 5 ਹਜਾਰ ਰੁਪਏ ਨਕਦੀ ਅਤੇ 60 ਡਾਲਰ ਅਣਪਛਾਤੇ ਚੋਰ ਚੋਰੀ ਕਰ ਲਏ ਗਏ।

ਇਸ ਮਾਮਲੇ ਵਿੱਚ ਸਮਰਾਲਾ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਜਲਦੀ ਅਣਪਛਾਤੇ ਚੋਰ ਪੁਲਿਸ ਦੀ ਗਿਰਫਤ ਵਿੱਚ ਹੋਣਗੇ।

ਪੀੜਤ ਨੇ ਦੱਸਿਆ ਕਿ ਜਦੋਂ ਰਿਸ਼ਤੇਦਾਰੀ ਤੋਂ ਵਾਪਸ ਘਰ ਪੁੱਜੇ ਤਾਂ ਘਰ ਦੇ ਸਾਹਮਣੇ ਇੱਕ ਵਿਅਕਤੀ ਬੱਲੀਆਂ ਚੱਕ ਰਿਹਾ ਸੀ ਅਤੇ ਉਸ ਦਾ ਮੋਟਰਸਾਈਕਲ ਘਰ ਤੋਂ ਅੱਗੇ ਖੜਾ ਸੀ ਜਦੋਂ ਉਸਨੇ ਸਾਨੂੰ ਦੇਖਿਆ ਤਾਂ ਉਕਤ ਵਿਅਕਤੀ ਤੇਜ਼ ਰਫਤਾਰ ਨਾਲ ਮੋਟਰਸਾਈਕਲ ਭਜਾ ਫਰਾਰ ਹੋ ਗਿਆ। ਜਿਸ ਦੀ ਆਲੇ ਦੁਆਲੇ ਲੱਗੇ ਸੀਸੀ ਟੀਵੀ ਕੈਮਰਿਆਂ ਤੋਂ ਫੁਟੇਜ ਕੱਢਵਾ ਰਹੇ ਹਾਂ।

Read Latest News and Breaking News at Daily Post TV, Browse for more News

Ad
Ad