ਅਮਰੀਕਾ ਨੇ 16 ਵਿੱਚੋਂ 10 ਭਾਰਤੀ ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ
US denied visas to Indian wrestlers: ਨਵੀਂ ਦਿੱਲੀ: 12 ਅਕਤੂਬਰ ਤੋਂ ਹੋਣ ਵਾਲੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਪਹਿਲਾਂ ਭਾਰਤੀ ਕੁਸ਼ਤੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਸਥਿਤ ਅਮਰੀਕੀ ਦੂਤਾਵਾਸ ਵਿੱਚ ਵੀਜ਼ਾ ਇੰਟਰਵਿਊ ਲਈ ਪਹੁੰਚੇ 16 ਭਾਰਤੀ ਪਹਿਲਵਾਨਾਂ ਵਿੱਚੋਂ 10 ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਵੀਜ਼ਾ ਨਾ ਮਿਲਣ ਵਾਲਿਆਂ ਵਿੱਚ 4 ਮਹਿਲਾ ਪਹਿਲਵਾਨ ਅਤੇ ਗ੍ਰੀਕੋ-ਰੋਮਨ ਸ਼ੈਲੀ ਦੇ 6 ਪੁਰਸ਼ ਪਹਿਲਵਾਨ ਸ਼ਾਮਲ ਹਨ।
ਸੂਤਰਾਂ ਮੁਤਾਬਕ ਵੀਜ਼ਾ ਅਧਿਕਾਰੀਆਂ ਨੇ ਪਹਿਲਵਾਨਾਂ ਦੀ ਉਮਰ, ਰੁਜ਼ਗਾਰ ਅਤੇ ਵਿੱਤੀ ਸਮਰੱਥਾ ਨਾਲ ਸਬੰਧਤ ਸਵਾਲ ਉਠਾਏ। ਦੱਸਿਆ ਜਾ ਰਿਹਾ ਹੈ ਕਿ ਖਿਡਾਰੀਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਉਮਰ ਘੱਟ ਹੈ, ਉਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ ਅਤੇ ਵਿੱਤੀ ਸਰੋਤ ਵੀ ਕਾਫ਼ੀ ਨਹੀਂ ਹਨ। ਇਨ੍ਹਾਂ ਕਾਰਨਾਂ ਦੇ ਆਧਾਰ ’ਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ।
ਵੀਜ਼ਾ ਨਾ ਮਿਲਣ ਕਾਰਨ ਭਾਰਤੀ ਦਲ ਦੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਗੀਦਾਰੀ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਧਿਕਾਰਤ ਤੌਰ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
