Banner
Banner

ਅੰਮ੍ਰਿਤਸਰ ਵਿੱਚ ਨੌਜਵਾਨ ਤੋਂ ਗੱਡੀ ਤੇ ਨਗਦੀ ਦੀ ਖੋਹ, ਅਣਪਛਾਤੇ ਲੁਟੇਰੇ ਫਰਾਰ

Amritsar News: ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰਾ ਵਿੱਚ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੋਂ ਗੱਡੀ ਅਤੇ ਨਗਦੀ ਦੀ ਖੋਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਨਵੀਂ ਹੋਂਡਾ ਸਿਟੀ ਗੱਡੀ ਖਰੀਦ ਕੇ ਆਇਆ […]
Khushi
By : Updated On: 04 Jan 2026 15:02:PM
ਅੰਮ੍ਰਿਤਸਰ ਵਿੱਚ ਨੌਜਵਾਨ ਤੋਂ ਗੱਡੀ ਤੇ ਨਗਦੀ ਦੀ ਖੋਹ, ਅਣਪਛਾਤੇ ਲੁਟੇਰੇ ਫਰਾਰ

Amritsar News: ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰਾ ਵਿੱਚ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੋਂ ਗੱਡੀ ਅਤੇ ਨਗਦੀ ਦੀ ਖੋਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਨਵੀਂ ਹੋਂਡਾ ਸਿਟੀ ਗੱਡੀ ਖਰੀਦ ਕੇ ਆਇਆ ਸੀ। ਟਾਇਰ ਬਦਲਵਾਉਣ ਤੋਂ ਬਾਅਦ ਜਦੋਂ ਉਹ ਦੋਸਤ ਨੂੰ ਘਰ ਛੱਡ ਕੇ ਵਾਪਸ ਆ ਰਿਹਾ ਸੀ, ਤਾਂ ਰਸਤੇ ਵਿੱਚ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਗੱਡੀ ਅੱਗੇ ਆ ਕੇ ਰੋਕ ਲਿਆ। ਦੋਸ਼ ਹੈ ਕਿ ਲੁਟੇਰਿਆਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਧਮਕਾ ਕੇ ਨੌਜਵਾਨ ਤੋਂ ਪਰਸ, ਮੋਬਾਇਲ ਅਤੇ ਨਗਦੀ ਖੋਹ ਲਈ।

ਨੌਜਵਾਨ ਅਨੁਸਾਰ, ਜਦੋਂ ਲੁਟੇਰਿਆਂ ਨੇ ਗੱਡੀ ਦੀ ਚਾਬੀ ਮੰਗੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਪਿੱਛਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੌਰਾਨ ਨੌਜਵਾਨ ਨੂੰ ਚੋਟਾਂ ਵੀ ਆਈਆਂ।

ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ ਦੇ ਆਧਾਰ ’ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਵੀ ਬਰਾਮਦ ਕਰ ਲਈ ਜਾਵੇਗੀ।

Read Latest News and Breaking News at Daily Post TV, Browse for more News

Ad
Ad