ਵਿਦੇਸ਼ ‘ਚ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਪੀੜ੍ਹਤ ਵਾਪਿਸ ਪਰਤੀ ਘਰ, MP ਸੀਚੇਵਾਲ ਦਾ ਕੀਤਾ ਧੰਨਵਾਦ
Punjab News; ਖਾੜੀ ਦੇਸ਼ਾਂ ਵਿੱਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਰਾਕ ਵਿੱਚੋਂ ਵਾਪਸ ਪਰਤੀ ਲੜਕੀ ਨੇ ਲੂ-ਕੰਡੇ ਖੜੇ ਕਰਨ ਵਾਲੀ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਹ ਨਰਕ ਭਰੇ ਜੀਵਨ ਵਿੱਚੋਂ ਵਾਪਸ ਪਰਤੀ ਹੈ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ। ਇਸ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੇ ਯਤਨਾਂ ਸਦਕਾ ਉਹ ਆਪਣੇ ਪਰਿਵਾਰ ਵਿੱਚ ਸਹੀ ਸਲਾਮਤ ਵਾਪਸ ਪਰਤ ਸਕੀ।
ਮੋਗਾ ਜਿਲ੍ਹੇ ਦੀ ਰਹਿਣ ਵਾਲੀ ਇਸ ਪੀੜਤ ਲੜਕੀ ਨੇ ਦੱਸਿਆ ਕਿ ਜਗਰਾਉ ਦੇ ਟ੍ਰੈਵਲ ਏਜੰਟ ਨੇ ਪੇਂਡੂ ਇਲਾਕਿਆਂ ਵਿੱਚ ਆਪਣਾ ਪੂਰਾ ਨੈਟਵਰਕ ਸਥਾਪਿਤ ਕੀਤਾ ਹੋਇਆ ਹੈ। ਜਿਸ ਰਾਹੀ ਉਹ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾ ਕੇ ਆਪਣੀ ਚੁੰਗਲ ਵਿੱਚ ਫਸਾ ਕੇ ਇਰਾਕ ਵਿੱਚ ਲਿਜਾਇਆ ਜਾ ਰਿਹਾ ਹੈ।
ਪੀੜਤ ਲੜਕੀ 8 ਜਨਵਰੀ 2024 ਨੂੰ ਇਰਾਕ ਲਈ ਰਵਾਨਾ ਹੋਈ ਸੀ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਦੁਬਈ ਲੈ ਜਾਇਆ ਗਿਆ ਤੇ ਉਥੋਂ ਉਸ ਨੂੰ ਇਰਾਕ ਲੈ ਗਏ। ਟ੍ਰੈਵਲ ਏਜੰਟ ਨੇ ਇਹ ਕਿਹਾ ਕਿ ਇਰਾਕ ਵਿੱਚ ਸਿਲਾਈ ਦਾ ਕੰਮ ਕਰਨਾ ਪਵੇਗਾ ਤੇ ਹਫਤੇ ਵਿੱਚ ਇੱਕ ਛੁੱਟੀ ਮਿਲੇਗੀ ਤੇ ਘਰ ਗੱਲ ਕਰਨ ਲਈ ਮੋਬਾਇਲ ਫੋਨ ਦੀ ਸੁਵਿਧਾ ਵੀ ਹੋਵੇਗੀ। ਜੋ ਕੁਝ ਵਾਅਦਾ ਕੀਤਾ ਗਿਆ ਸੀ ਹੋਇਆ ਪਰ ਉੱਥੇ ਸਾਰਾ ਕੁਝ ਉਲਟ ਸੀ। ਉਥੇ ਕੋਈ ਛੁੱਟੀ ਨਹੀਂ ਸੀ ਦਿੱਤੀ ਜਾਂਦੀ ਤੇ ਨਾ ਹੀ ਘਰ ਗੱਲ ਕਰਵਾਈ ਜਾਂਦੀ ਸੀ।
ਉਸ ਨੇ ਤਿੰਨ ਮਹੀਨੇ ਕੋਈ ਕੰਮ ਨਹੀਂ ਕੀਤਾ ਸੀ ਕਿਉਂਕਿ ਉਸ ਨੂੰ ਸਿਲਾਈ ਦੇ ਕੰਮ ਕਰਨ ਦੀ ਬਜਾਏ ਕਿਸੇ ਦੇ ਘਰ ਵਿੱਚ ਘਰੇਲੂ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ। ਪੀੜਤ ਲੜਕੀ ਨੇ ਦੱਸਿਆ ਕਿ ਘਰੇਲੂ ਕੰਮ ਕਰਨ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਸੀ। ਇੱਕ ਵਾਰ ਦੇ ਘਰ ਉਸ ਨੇ 10 ਮਹੀਨੇ ਕੰਮ ਕੀਤਾ ਸੀ। ਜਦੋਂ ਉਹ ਇੱਕ ਹੋਰ ਘਰ ਕੰਮ ਕਰਨ ਗਈ ਤਾਂ ਕੁਝ ਸਮੇਂ ਬਾਅਦ ਘਰ ਦੇ ਮਾਲਕ ਨੇ ਉਸ ‘ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇੱਕ ਦਿਨ ਉਹ ਇਤਰਾਜ਼ਯੋਗ ਹਾਲਤ ਵਿੱਚ ਉਸ ਦੇ ਕਮਰੇ ਵਿੱਚ ਦਾਖ਼ਲ ਹੋਇਆ ਤੇ ਉਸ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਹਦੀ ਵੀਡੀਓ ਬਣਾ ਲਈ ਸੀ।
ਇਸ ਦੀ ਇਰਾਕ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਸੀ। ਉਸ ਤੋਂ ਬਾਅਦ ਹੀ ਟ੍ਰੈਵਲ ਏਜੰਟ ਤੇ ਉਸ ਦੀ ਘਰਵਾਲੀ ਦੀ ਸ਼ਹਿ ‘ਤੇ ਉਸ ਦੀ ਕੁੱਟਮਾਰ ਹੋਣ ਲੱਗ ਪਈ ਸੀ। ਇੱਕ ਦਿਨ ਤਾਂ ਉਸ ਦੀ ਉਦੋਂ ਤੱਕ ਕੁਟਮਾਰ ਹੁੰਦੀ ਰਹੀ ਜਿੰਨ੍ਹਾਂ ਚਿਰ ਕੁਟਮਾਰ ਲਈ ਵਰਤਿਆ ਜਾਣਾ ਵਾਲਾ ਡੰਡਾ ਟੁਟ ਕੇ ਦੋ ਟੋਟੇ ਨਹੀਂ ਹੋ ਗਿਆ। ਪੀੜਤਾ ਨੇ ਦੱਸਿਆ ਕਿ ਇਸ ਸਭ ਦਾ ਉਸਦੇ ਮਨ ਤੇ ਉਪਰ ਇੰਨਾ ਡੂੰਘਾ ਅਸਰ ਪਿਆ ਕਿ ਉਹ ਦੋ ਮਹੀਨਿਆਂ ਤੱਕ ਡਿਪਰੈਸ਼ਨ ਵਿੱਚ ਜਾ ਚੁੱਕੀ ਹੈ।
ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ 10 ਅਗਸਤ 2025 ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਬਿਨ੍ਹਾਂ ਦੇਰ ਕੀਤਿਆਂ ਉਸ ਦਾ ਕੇਸ ਅੱਗੇ ਤੋਰਿਆ। ਉਹ 28 ਸਤੰਬਰ ਨੂੰ ਵਾਪਸ ਆਪਣੇ ਘਰ ਆ ਗਈ ਸੀ। ਇਰਾਕ ਵਿੱਚ ਚੱਲੀ ਪੀੜਾ ਦਾ ਉਸ ‘ਤੇ ਏਨਾ ਜ਼ਿਆਦਾ ਅਸਰ ਸੀ ਕਿ ਪੂਰਾ ਮਹੀਨਾ ਸਦਮੇ ਵਿਚ ਰਹੀ ਸੀ।