Vishakhapatnam Steel Factory Accident: ਪਿਲਘਿਆ ਹੋਇਆ ਸਟੀਲ ਡਿੱਗਣ ਨਾਲ 8 ਮਜਦੂਰਾਂ ਦੀ ਮੌਤ, ਕਈ ਜ਼ਖਮੀ
Vishakhapatnam Steel Factory Accident: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਸਟੀਲ ਪਲਾਂਟ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਪਲਾਂਟ ਦੇ SMS-2 ਅਤੇ STC-3 ਹੀਟ ਸਹੂਲਤਾਂ ਤੋਂ ਵੱਡੀ ਮਾਤਰਾ ਵਿੱਚ ਪਿਘਲੇ ਹੋਏ ਸਟੀਲ ਦੇ ਲੀਕ ਹੋਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਉੱਚ-ਤਾਪਮਾਨ ਵਾਲੇ ਪਿਘਲੇ ਹੋਏ ਸਟੀਲ ਨਾਲ ਭਰਿਆ ਇੱਕ ਲੈਡਲ ਫਟ ਗਿਆ। ਹਾਦਸੇ ਤੋਂ ਬਾਅਦ ਦਹਿਸ਼ਤ ਫੈਲ ਗਈ, ਜਿਸ ਨਾਲ ਕਰਮਚਾਰੀ ਅਤੇ ਅਧਿਕਾਰੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗ ਪਏ। ਸਟੀਲ ਪਲਾਂਟ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਿਪੋਰਟਾਂ ਅਨੁਸਾਰ, ਇਹ ਹਾਦਸਾ ਸਟੀਲ ਪਲਾਂਟ ਦੇ SMS-2 ਅਤੇ STC-3 ਹੀਟ ਪ੍ਰੋਸੈਸਿੰਗ ਯੂਨਿਟਾਂ ਵਿੱਚ ਵਾਪਰਿਆ। ਉਬਲਦੇ ਤਰਲ ਸਟੀਲ ਨੂੰ ਕਰੇਨ ਦੀ ਵਰਤੋਂ ਕਰਕੇ ਉੱਤੇ ਚੁੱਕਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 1,500 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ‘ਤੇ ਉਬਲਦਾ ਲੈਡਲ ਅਚਾਨਕ ਬੇਕਾਬੂ ਹੋ ਗਿਆ ਅਤੇ ਹਿੱਲ ਗਿਆ, ਜਿਸ ਕਾਰਨ ਉਬਲਦਾ ਗਰਮ ਸਟੀਲ ਮਜਦੂਰਾਂ ‘ਤੇ ਡਿੱਗ ਪਿਆ। ਸਟੀਲ ਪਲਾਂਟ ਦੀ ਫਾਇਰ ਬ੍ਰਿਗੇਡ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਇਸ ਘਟਨਾ ਵਿੱਚ ਕਈ ਕਰਮਚਾਰੀ ਜ਼ਖਮੀ ਹੋ ਗਏ, ਜਦੋਂ ਕਿ ਹੋਰ ਸਟੀਲ ਤਰਲ ਡੁੱਲਣ ਕਾਰਨ ਡਰ ਕੇ ਭੱਜ ਗਏ।