Banner
Banner

ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੇ ਲੱਗੇ ਅੰਬਾਰ: 9.5 ਮਿਲੀਅਨ ਮੀਟਰਕ ਟਨ ਦੀ ਖਰੀਦ, ਪਰ ਲਿਫਟਿੰਗ ਹਾਲੇ ਵੀ ਸੁਸਤ; ਜਾਣੋ ਤੁਹਾਡੇ ਜ਼ਿਲ੍ਹੇ ਦਾ ਹਾਲ

Wheat Procurement Punjab: ਪੰਜਾਬ ਵਿੱਚ ਕਣਕ ਦੀ ਵਾਢੀ ਅਤੇ ਖਰੀਦ ਦਾ ਸੀਜ਼ਨ ਆਪਣੇ ਸਿਖਰ ‘ਤੇ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ 9.913 ਮਿਲੀਅਨ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 9.525 ਮਿਲੀਅਨ ਮੀਟਰਕ ਟਨ ਦੀ ਖਰੀਦ ਮੁਕੰਮਲ ਕਰ ਲਈ ਗਈ ਹੈ। ਪਰ ਵੱਡੀ ਸਮੱਸਿਆ ਖਰੀਦੀ ਗਈ ਫ਼ਸਲ ਦੀ […]
Khushi
By : Updated On: 27 Apr 2026 08:49:AM
ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੇ ਲੱਗੇ ਅੰਬਾਰ: 9.5 ਮਿਲੀਅਨ ਮੀਟਰਕ ਟਨ ਦੀ ਖਰੀਦ, ਪਰ ਲਿਫਟਿੰਗ ਹਾਲੇ ਵੀ ਸੁਸਤ; ਜਾਣੋ ਤੁਹਾਡੇ ਜ਼ਿਲ੍ਹੇ ਦਾ ਹਾਲ

Wheat Procurement Punjab: ਪੰਜਾਬ ਵਿੱਚ ਕਣਕ ਦੀ ਵਾਢੀ ਅਤੇ ਖਰੀਦ ਦਾ ਸੀਜ਼ਨ ਆਪਣੇ ਸਿਖਰ ‘ਤੇ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ 9.913 ਮਿਲੀਅਨ ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 9.525 ਮਿਲੀਅਨ ਮੀਟਰਕ ਟਨ ਦੀ ਖਰੀਦ ਮੁਕੰਮਲ ਕਰ ਲਈ ਗਈ ਹੈ। ਪਰ ਵੱਡੀ ਸਮੱਸਿਆ ਖਰੀਦੀ ਗਈ ਫ਼ਸਲ ਦੀ ਲਿਫਟਿੰਗ ਨੂੰ ਲੈ ਕੇ ਆ ਰਹੀ ਹੈ।

ਲਿਫਟਿੰਗ ਦੀ ਹੌਲੀ ਰਫ਼ਤਾਰ ਨੇ ਵਧਾਈ ਚਿੰਤਾ

ਖਰੀਦ ਦੇ ਮੁਕਾਬਲੇ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਕਾਫ਼ੀ ਹੌਲੀ ਹੈ। ਹੁਣ ਤੱਕ ਖਰੀਦੀ ਗਈ ਕੁੱਲ ਕਣਕ ਵਿੱਚੋਂ ਸਿਰਫ਼ 3.392 ਮਿਲੀਅਨ ਮੀਟਰਕ ਟਨ ਕਣਕ ਹੀ ਚੁੱਕੀ ਗਈ ਹੈ। ਭਾਵੇਂ ਸਰਕਾਰ ਵੱਲੋਂ ਪਹਿਲੀ ਵਾਰ ਵਿਸ਼ੇਸ਼ ਰੇਲਗੱਡੀਆਂ ਰਾਹੀਂ ਅਨਾਜ ਸਿੱਧਾ ਦੂਜੇ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ, ਫਿਰ ਵੀ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ। ਹਾਲਾਂਕਿ, ਐਤਵਾਰ ਨੂੰ 4.90 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਹੋਈ, ਜੋ ਕਿ ਇਸ ਸੀਜ਼ਨ ਦਾ ਇੱਕ ਦਿਨ ਦਾ ਸਭ ਤੋਂ ਵੱਡਾ ਰਿਕਾਰਡ ਹੈ।

ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚੇ ਕਰੋੜਾਂ ਰੁਪਏ

ਭੁਗਤਾਨ ਦੇ ਮਾਮਲੇ ਵਿੱਚ ਸਰਕਾਰ ਨੇ ਤੇਜ਼ੀ ਦਿਖਾਈ ਹੈ। ਹੁਣ ਤੱਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19,207.81 ਕਰੋੜ ਰੁਪਏ ਦੀ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ, ਜਿਸ ਨਾਲ ਵਿੱਤੀ ਪੱਧਰ ‘ਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।

ਖਰੀਦ ਵਿੱਚ ਪਟਿਆਲਾ ਅਤੇ ਸੰਗਰੂਰ ਮੋਹਰੀ

ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਕਣਕ ਦੀ ਸਭ ਤੋਂ ਵੱਧ ਆਮਦ ਅਤੇ ਖਰੀਦ ਦੇਖੀ ਗਈ ਹੈ:

  • ਪਟਿਆਲਾ: 8.27 ਲੱਖ ਮੀਟ੍ਰਿਕ ਟਨ (ਟੀਚੇ ਦਾ 90%)
  • ਸੰਗਰੂਰ: 7.95 ਲੱਖ ਮੀਟ੍ਰਿਕ ਟਨ (ਟੀਚੇ ਦਾ 83%)
  • ਬਠਿੰਡਾ: 7.17 ਲੱਖ ਮੀਟ੍ਰਿਕ ਟਨ (ਟੀਚੇ ਦਾ 79%)
  • ਫ਼ਿਰੋਜ਼ਪੁਰ: 6.77 ਲੱਖ ਮੀਟ੍ਰਿਕ ਟਨ (ਟੀਚੇ ਦਾ 79%)
  • ਤਰਨਤਾਰਨ: 6.07 ਲੱਖ ਮੀਟ੍ਰਿਕ ਟਨ (ਟੀਚੇ ਦਾ 78%)

ਸਰਕਾਰ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲਿਫਟਿੰਗ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Read Latest News and Breaking News at Daily Post TV, Browse for more News

Ad
Ad