ਨੌਜਵਾਨਾਂ ਨੇ ਹਿੰਮਤ ਨਹਿਰ ‘ਚ ਛਾਲ ਮਾਰਣ ਵਾਲੀ ਔਰਤ ਨੂੰ ਕੱਢਿਆ ਬਾਹਰ, ਪਰ ਨਹੀਂ ਬਚ ਸਕੀ ਜਾਨ
Punjab News: ਔਰਤ ਨੂੰ ਤੇਜ਼ ਪਾਣੀ ਦੇ ਬਹਾਵ ਵਿੱਚ ਰੁੜਦਿਆਂ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਦੇਖਿਆ ਤੇ ਨਹਿਰ ‘ਚ ਛਾਲ ਮਾਰ ਕੇ ਔਰਤ ਨੂੰ ਬਾਹਰ ਕੱਢ ਲਿਆ। Gurdaspur News: ਗੁਰਦਾਸਪੁਰ ‘ਚ ਬੀਤੀ ਸ਼ਾਮ ਕਸਬਾ ਧਾਰੀਵਾਲ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਔਰਤ ਨੇ ਪੁੱਲ ਤੋਂ ਛਲਾਂਗ ਲਗਾ ਦਿੱਤੀ ਸੀ। ਔਰਤ ਨੂੰ ਤੇਜ਼ […]
By :
Daily Post TV
Updated On: 21 Aug 2025 09:41:AM

ਸੰਕੇਤਕ ਤਸਵੀਰ
Punjab News: ਔਰਤ ਨੂੰ ਤੇਜ਼ ਪਾਣੀ ਦੇ ਬਹਾਵ ਵਿੱਚ ਰੁੜਦਿਆਂ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਦੇਖਿਆ ਤੇ ਨਹਿਰ ‘ਚ ਛਾਲ ਮਾਰ ਕੇ ਔਰਤ ਨੂੰ ਬਾਹਰ ਕੱਢ ਲਿਆ।
Gurdaspur News: ਗੁਰਦਾਸਪੁਰ ‘ਚ ਬੀਤੀ ਸ਼ਾਮ ਕਸਬਾ ਧਾਰੀਵਾਲ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਔਰਤ ਨੇ ਪੁੱਲ ਤੋਂ ਛਲਾਂਗ ਲਗਾ ਦਿੱਤੀ ਸੀ। ਔਰਤ ਨੂੰ ਤੇਜ਼ ਪਾਣੀ ਦੇ ਬਹਾਵ ਵਿੱਚ ਰੁੜਦਿਆਂ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਦੇਖਿਆ ਤੇ ਨਹਿਰ ‘ਚ ਛਾਲ ਮਾਰ ਕੇ ਔਰਤ ਨੂੰ ਬਾਹਰ ਕੱਢ ਲਿਆ।

ਜਿਸ ਤੋਂ ਬਾਅਦ ਔਰਤ ਨੂੰ ਤੁਰੰਤ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਪਰ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ। ਔਰਤ ਦੀ ਪਹਿਚਾਨ ਨਜ਼ਦੀਕੀ ਪਿੰਡ ਮਰੜ ਦੀ ਰਹਿਣ ਵਾਲੀ 33 ਸਾਲਾਂ ਰਣਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਚਲ ਰਹੀ ਸੀ।