Banner
Banner

ਫਿਰੋਜ਼ਪੁਰ ‘ਚ ਘਰ ‘ਚ ਵੜਕੇ ਮਹਿਲਾ ‘ਤੇ ਚਲਾਈਆਂ ਗੋਲੀਆਂ, ਜ਼ਖ਼ਮੀ ਹਾਲਤ ‘ਚ ਹਸਪਤਾਲ ਕਰਵਾਇਆ ਦਾਖਲ

Firing on Women: ਮਾਮਲਾ ਫ਼ਿਰੋਜ਼ਪੁਰ ਦਾ ਹੈ, ਜਿੱਥੇ ਦੇ ਪਿੰਡ ਆਸਲ ‘ਚ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਉਰਫ ਮੰਨੂ ਬਾਬਾ ਨੂੰ ਦੇਰ ਰਾਤ ਉਸਦੇ ਘਰ ਵਿੱਚ ਹੀ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਦਿੱਤੀ। ਇਸ ਹਮਲੇ ‘ਚ ਮੰਨੂ ਗੰਭੀਰ ਜ਼ਖ਼ਮੀ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਦੇਰ […]
Dailypost News
By : Updated On: 14 May 2025 14:14:PM
ਫਿਰੋਜ਼ਪੁਰ ‘ਚ ਘਰ ‘ਚ ਵੜਕੇ ਮਹਿਲਾ ‘ਤੇ ਚਲਾਈਆਂ ਗੋਲੀਆਂ, ਜ਼ਖ਼ਮੀ ਹਾਲਤ ‘ਚ ਹਸਪਤਾਲ ਕਰਵਾਇਆ ਦਾਖਲ

Firing on Women: ਮਾਮਲਾ ਫ਼ਿਰੋਜ਼ਪੁਰ ਦਾ ਹੈ, ਜਿੱਥੇ ਦੇ ਪਿੰਡ ਆਸਲ ‘ਚ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਉਰਫ ਮੰਨੂ ਬਾਬਾ ਨੂੰ ਦੇਰ ਰਾਤ ਉਸਦੇ ਘਰ ਵਿੱਚ ਹੀ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਦਿੱਤੀ। ਇਸ ਹਮਲੇ ‘ਚ ਮੰਨੂ ਗੰਭੀਰ ਜ਼ਖ਼ਮੀ ਹੋਈ ਹੈ।

ਹਾਸਲ ਜਾਣਕਾਰੀ ਮੁਤਾਬਕ ਦੇਰ ਰਾਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਅਣਪਛਾਤਿਆਂ ਨੇ ਘਰ ‘ਚ ਇੱਕਲੀ ਅਮਨਦੀਪ ਕੌਰ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ‘ਚ ਉਸ ਨੂੰ ਦੋ ਗੋਲੀਆਂ ਲੱਗੀਆਂ। ਜ਼ਖ਼ਮੀ ਅਮਨਦੀਪ ਨੂੰ ਲੋਕਾਂ ਨੇ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਜਾਣਕਾਰੀ ਮੁਤਾਬਕ ਅਜੇ ਉਹ ਹੋਸ਼ ਵਿੱਚ ਨਹੀਂ ਹੈ ਪਰ ਉਸ ਨੂੰ ਬਚਾਉਣ ਲਈ ਡਾਕਟਰਾਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮਹਿਲਾ ਘਰ ਵਿੱਚ ਇੱਕਲੀ ਸੀ ਜਦੋਂ ਉਸੇ ਇਹ ਹਮਲਾ ਕੀਤਾ ਗਿਆ। ਉੱਥੇ ਹੀ ਜਿਸ ਤਰ੍ਹਾਂ ਹੀ ਗੋਲੀਆਂ ਚੱਲੀਆਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਗੋਲੀਆਂ ਦੀ ਆਵਾਜ਼ ਸੁਣ ਜਦੋਂ ਲੋਕ ਅਮਨ ਦੇ ਘਰ ਇਕੱਠੇ ਹੋਏ ਤਾਂ ਦੇਖਿਆ ਕਿ ਉਹ ਘਰ ਵਿੱਚ ਹੀ ਲਹੂ ਲੁਹਾਨ ਪਈ ਸੀ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪਿੰਡ ਦੇ ਲੋਕਾਂ ਨੇ ਹਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਮੁਆਇਨਾ ਕੀਤਾ ਗਿਆ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਵੀ ਫਰੋਲੇ ਜਾ ਰਹੇ ਹਨ ਕਿ ਆਖਰ ਹਮਲਾਵਰ ਕੌਣ ਸੀ ਜਿਨ੍ਹਾਂ ਨੇ ਮਹਿਲਾ ‘ਤੇ ਗੋਲੀਆਂ ਚਲਾਈਆਂ। ਫਿਲਹਾਲ ਜ਼ਖ਼ਮੀ ਅਮਨਦੀਪ ਕੌਰ ਨੂੰ ਹੋਸ਼ ਵਿੱਚ ਨਹੀਂ ਹੈ। ਹੋਸ਼ ਵਿੱਚ ਆਉਣ ਮਗਰੋਂ ਹੀ ਮਹਿਲਾ ਦੇ ਬਿਆਨਾਂ ਦੇ ਅਧਾਰ ‘ਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।

Read Latest News and Breaking News at Daily Post TV, Browse for more News

Ad
Ad