Banner
Banner

ਲੁਧਿਆਣਾ ‘ਚ ਕੁੜਿਆਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਸਖ਼ਤ: ਚੇਅਰਪਰਸਨ ਰਾਜਲਾਲੀ ਗਿੱਲ ਨੇ CP ਸਵਪਨ ਸ਼ਰਮਾ ਨੂੰ ਜਾਰੀ ਕੀਤਾ ਨੋਟਿਸ

Ludhiana missing girls: ਲੁਧਿਆਣਾ ਉਦਯੋਗਿਕ ਨਗਰੀ ਵਿੱਚੋਂ ਪਿਛਲੇ ਦਿਨੀਂ ਲੜਕੀਆਂ ਦੇ ਲਾਪਤਾ ਹੋਣ ਦੇ ਸਾਹਮਣੇ ਆਏ ਮਾਮਲਿਆਂ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਨੇ ਇਸ ਪੂਰੇ ਘਟਨਾਕ੍ਰਮ ਦਾ ਖ਼ੁਦ-ਬ-ਖ਼ੁਦ (Suo Motu) ਨੋਟਿਸ ਲੈਂਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਸਵਪਨ ਸ਼ਰਮਾ ਨੂੰ […]
Khushi
By : Updated On: 05 Jun 2026 09:48:AM
ਲੁਧਿਆਣਾ ‘ਚ ਕੁੜਿਆਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਸਖ਼ਤ: ਚੇਅਰਪਰਸਨ ਰਾਜਲਾਲੀ ਗਿੱਲ ਨੇ CP ਸਵਪਨ ਸ਼ਰਮਾ ਨੂੰ ਜਾਰੀ ਕੀਤਾ ਨੋਟਿਸ

Ludhiana missing girls: ਲੁਧਿਆਣਾ ਉਦਯੋਗਿਕ ਨਗਰੀ ਵਿੱਚੋਂ ਪਿਛਲੇ ਦਿਨੀਂ ਲੜਕੀਆਂ ਦੇ ਲਾਪਤਾ ਹੋਣ ਦੇ ਸਾਹਮਣੇ ਆਏ ਮਾਮਲਿਆਂ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਨੇ ਇਸ ਪੂਰੇ ਘਟਨਾਕ੍ਰਮ ਦਾ ਖ਼ੁਦ-ਬ-ਖ਼ੁਦ (Suo Motu) ਨੋਟਿਸ ਲੈਂਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਸਵਪਨ ਸ਼ਰਮਾ ਨੂੰ ਅਧਿਕਾਰਤ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਕਿਸੇ ਉੱਚ ਅਧਿਕਾਰੀ ਪਾਸੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ 8 ਜੂਨ, 2026 ਤੱਕ ਹਰ ਹਾਲ ਵਿੱਚ ਪੂਰੀ ਰਿਪੋਰਟ ਕਮਿਸ਼ਨ ਅੱਗੇ ਪੇਸ਼ ਕੀਤੀ ਜਾਵੇ।

ਚੇਅਰਪਰਸਨ ਰਾਜਲਾਲੀ ਗਿੱਲ ਨੇ ਸੋਸ਼ਲ ਮੀਡੀਆ ‘ਤੇ ਨੋਟਿਸ ਦੀ ਕਾਪੀ ਅਤੇ ਲਾਪਤਾ ਕੁੜੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ‘ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001’ ਦੀ ਧਾਰਾ 12 ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਕੱਠੀਆਂ ਲੜਕੀਆਂ ਦਾ ਗਾਇਬ ਹੋਣਾ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਲਾਪਤਾ ਲੜਕੀਆਂ ਦੀਆ ਤਸਵੀਰਾਂ

ਲਾਪਤਾ ਲੜਕੀਆਂ ਦੇ ਮਾਮਲਿਆਂ ਦੀ ਮੌਜੂਦਾ ਸਥਿਤੀ (Case Details & Status)

ਪ੍ਰਮੁੱਖ ਖੇਤਰ (Area)ਘਟਨਾ ਅਤੇ ਪਰਿਵਾਰ ਦੇ ਦੋਸ਼ (Incident & Allegations)ਪੁਲਿਸ ਦੀ ਕਾਰਵਾਈ / ਮੌਜੂਦਾ ਸਥਿਤੀ (Police Action)
ਕੁੱਲੇਵਾਲ (ਜਮਾਲਪੁਰ)27 ਮਈ ਨੂੰ 3 ਨਾਬਾਲਗ ਚਚੇਰੀਆਂ ਭੈਣਾਂ (14, 15 ਤੇ 16 ਸਾਲ) ਲਾਪਤਾ ਹੋਈਆਂ; ਅੰਬਾਲਾ ਤੋਂ ਫ਼ੋਨ ਆਇਆ ਕਿ ਵਿਆਹ ਦੇ ਬਹਾਨੇ ਇੱਕ ਨੌਜਵਾਨ ਲੈ ਗਿਆ।ਸੁਰੱਖਿਅਤ ਬਰਾਮਦ: ਪੁਲਿਸ ਨੇ ਤਿੰਨਾਂ ਕੁੜੀਆਂ ਨੂੰ ਯੂਪੀ (UP) ਸਥਿਤ ਉਨ੍ਹਾਂ ਦੇ ਜੱਦੀ ਪਿੰਡ ਤੋਂ ਸੁਰੱਖਿਅਤ ਲੱਭ ਲਿਆ ਹੈ, ਮਾਪਿਆਂ ਨੂੰ ਸੌਂਪਣ ਦੀ ਤਿਆਰੀ ਹੈ।
ਸਰਾਭਾ ਨਗਰ24 ਮਈ ਨੂੰ ਰਾਜਗੁਰੂ ਨਗਰ ‘ਚ ਘਰੇਲੂ ਨੌਕਰ ਵਜੋਂ ਕੰਮ ਕਰਦੀ 16 ਸਾਲਾ ਕੁੜੀ ਮੰਦਰ ਦੇ ਬਾਹਰ ਸਾਈਕਲ ਖੜ੍ਹੀ ਕਰਕੇ ਲਾਪਤਾ ਹੋਈ।ਜਾਂਚ ਜਾਰੀ: CCTV ਵਿੱਚ ਲੜਕੀ ਆਖਰੀ ਵਾਰ ਇਕੱਲੀ ਜਾਂਦੀ ਦਿਖੀ; ਅਗਵਾ ਦਾ ਮਾਮਲਾ ਦਰਜ ਕਰਕੇ ਭਾਲ ਜਾਰੀ ਹੈ।
ਸਲੇਮ ਟਾਬਰੀ27 ਅਪ੍ਰੈਲ ਨੂੰ ਮੁਹੱਲਾ ਪੀਰੂ ਬੰਦਾ ਦੀ 18 ਸਾਲਾ ਕੁੜੀ ਸਕੂਲ ਜਾਣ ਦਾ ਕਹਿ ਕੇ ਨਿਕਲੀ; ਗੁਆਂਢ ਦਾ ਨੌਜਵਾਨ ਵੀ ਗਾਇਬ। ਪਰਿਵਾਰ ਨੇ ਦੇਰੀ ਨਾਲ ਕੇਸ ਦਰਜ ਕਰਨ ਦੇ ਦੋਸ਼ ਲਾਏ।FIR ਦਰਜ: ਲੜਕੀ ਦੇ ਬਾਲਗ ਹੋਣ ਕਾਰਨ ਪਹਿਲਾਂ ਪੜਤਾਲ ਚੱਲ ਰਹੀ ਸੀ, ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਤੇਜ਼ ਕਰ ਦਿੱਤੀ ਹੈ।
ਹੋਰ ਮਾਮਲੇਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ 4 ਹੋਰ ਲੜਕੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਰਜ ਹਨ।ਟ੍ਰੈਕਿੰਗ ਜਾਰੀ: ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਤਕਨੀਕੀ ਮਦਦ ਨਾਲ ਭਾਲ ਵਿੱਚ ਜੁਟੀਆਂ ਹੋਈਆਂ ਹਨ।

ਲੁਧਿਆਣਾ ਪੁਲਿਸ ਦਾ ਪੱਖ: ‘ਵੱਡੀ ਗਿਣਤੀ ‘ਚ ਕੁੜੀਆਂ ਗਾਇਬ ਹੋਣ ਦਾ ਦਾਅਵਾ ਗੁੰਮਰਾਹਕੁੰਨ’

ਮਹਿਲਾ ਕਮਿਸ਼ਨ ਦੇ ਨੋਟਿਸ ਦੇ ਦਰਮਿਆਨ ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਬਿਰਤਾਂਤ ਨੂੰ ਲੈ ਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਲੁਧਿਆਣਾ ਪੁਲਿਸ ਦੇ ਏ.ਡੀ.ਸੀ.ਪੀ. (ADCP) ਰਮਨਦੀਪ ਸਿੰਘ ਭੁੱਲਰ ਨੇ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਹੇਠ ਲਿਖੇ ਅਹਿਮ ਨੁਕਤੇ ਸਾਂਝੇ ਕੀਤੇ:

  1. ਅਫ਼ਵਾਹਾਂ ਤੋਂ ਬਚਣ ਦੀ ਅਪੀਲ: ਸੋਸ਼ਲ ਮੀਡੀਆ ‘ਤੇ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਦੇ ਅਗਵਾ ਜਾਂ ਲਾਪਤਾ ਹੋਣ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਪੂਰੀ ਤਰ੍ਹਾਂ ਗਲਤ, ਝੂਠਾ ਅਤੇ ਗੁੰਮਰਾਹਕੁੰਨ ਹੈ।
  2. ਕੇਵਲ 10 ਮਾਮਲੇ ਦਰਜ: ਪਿਛਲੇ ਪੂਰੇ ਮਈ ਮਹੀਨੇ ਦੌਰਾਨ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਧੀਨ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦੇ ਸਿਰਫ਼ 10 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਗਈ।
  3. ਬਿਨਾਂ ਦੇਰੀ FIR: ਜਿਵੇਂ ਹੀ ਕਿਸੇ ਪਰਿਵਾਰ ਵੱਲੋਂ ਲੜਕੀ ਦੇ ਗਾਇਬ ਹੋਣ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ, ਪੁਲਿਸ ਬਿਨਾਂ ਕੋਈ ਸਮਾਂ ਗਵਾਏ ਤੁਰੰਤ ਐਫ.ਆਈ.ਆਰ. (FIR) ਦਰਜ ਕਰਕੇ ਸਰਚ ਆਪਰੇਸ਼ਨ ਸ਼ੁਰੂ ਕਰਦੀ ਹੈ।
  4. ਹਰ ਪਹਿਲੂ ਦੀ ਪੜਤਾਲ: ਭਾਵੇਂ ਕੋਈ ਲੜਕੀ ਆਪਣੀ ਮਰਜ਼ੀ ਨਾਲ ਘਰੋਂ ਗਈ ਹੋਵੇ ਜਾਂ ਉਸ ਨੂੰ ਕੋਈ ਵਰਗਲਾ ਕੇ ਲੈ ਗਿਆ ਹੋਵੇ, ਪੁਲਿਸ ਹਰ ਕੇਸ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਬਾਕੀ ਰਹਿੰਦੀਆਂ ਕੁੜੀਆਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਪਰਿਵਾਰਾਂ ਤੱਕ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad