‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਚਲਦੇ ਨਸ਼ਾ ਤਸਕਰ ਦੀ ਉਸਾਰੀ ‘ਤੇ ਚਲਿਆ ‘ਪੀਲਾ ਪੰਜਾ’
Drug Action in Punjab; ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਡਿਊਟੀ ਮਜਿਸਟਰੇਟ ਨੂੰ ਨਾਲ ਲੈ ਕੇ ਪ੍ਰਵੈਂਸ਼ਅਲ ਗੌਰਮੈਂਟ ਦੀ ਸਰਕਾਰੀ ਜ਼ਮੀਨ ਉੱਪਰ ਨਸ਼ਾ ਤਸਕਰਾਂ ਵੱਲੋਂ ਬਣਾਏ ਗਏ ਘਰ ਨੂੰ ਪੀਲੇ ਪੰਜੇ ਨਾਲ ਢਹਿ-ਢੇਰੀ ਕਰ ਦਿੱਤਾ ਗਿਆ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਉਸਦਾ ਭਰਾ ਅਤੇ ਉਸਦੀ ਮਾਤਾ ਉੱਪਰ ਨਸ਼ਾ ਤਸਕਰੀ ਦੇ ਕਈ ਮੁਕਦਮੇ ਦਰਜ ਹਨ। ਇਹਨਾਂ ਵੱਲੋਂ ਸਰਕਾਰ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਨਸ਼ਾ ਵੇਚ ਕੇ ਬਣਾਏ ਹੋਏ, ਪੈਸਿਆਂ ਨਾਲ ਨਜ਼ਾਇਜ਼ ਤੌਰ ‘ਤੇ ਘਰ ਬਣਾਇਆ ਹੋਇਆ ਸੀ। ਜਿਸ ਨੂੰ ਹੁਣ ਮਜਿਸਟਰੇਟ ਦੇ ਹੁਕਮਾਂ ਤੋਂ ਬਾਅਦ ਡਿਊਟੀ ਮਜਿਸਟਰੇਟ ਦੀ ਹਾਜਰੀ ਵਿੱਚ ਢਾਇਆ ਗਿਆ। ਇਸ ਜ਼ਮੀਨ ਦਾ ਸਰਕਾਰ ਨੂੰ ਵਾਪਸ ਕਬਜ਼ਾ ਦਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਵੀ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਉਹਨਾਂ ਉੱਪਰ ਢੁਕਵੀਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਘਰ ਪਿੰਡ ਕਿਲਚੇ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਹੈ। ਜਿਸਦਾ ਫਾਇਦਾ ਚੁੱਕ ਕੇ ਇਹ ਨਸ਼ਾ ਤਸਕਰੀ ਦਾ ਕੰਮ ਪੂਰਾ ਪਰਿਵਾਰ ਹੀ ਕਰਦਾ ਸੀ।