Journalism Of Hope
BREAKING NEWS
34 ਸਾਲ ਪੁਰਾਣੇ ਅਗਵਾ ਮਾਮਲੇ ’ਚ ਸਾਬਕਾ SSP ਨੂੰ ਅਦਾਲਤ ਨੇ ਸੁਣਾਈ ਸਜ਼ਾ.....39 ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਪੂਰੀ ਲਿਸਟ.......ਫੈਕਟਰੀ ਦੇ ਲੈਣ-ਦੇਣ ਦੇ ਵਿਵਾਦ ‘ਚ ਦੋ ਭਰਾ ਅਗਵਾ: ਜ਼ਬਰਦਸਤੀ ਖਾਤਿਆਂ ‘ਚ ਟਰਾਂਸਫਰ ਕਰਵਾਏ 72 ਲੱਖ ਰੁਪਏ......ਕੁੜੀ ਨੇ ਕਰਵਾਇਆ ਪ੍ਰੇਮ ਵਿਆਹ: ਨਾਰਾਜ਼ ਪੇਕੇ ਪਰਿਵਾਰ ਨੇ ਕੀਤਾ ਅਗਵਾ......ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਸੁਰੱਖਿਆ ਸਖ਼ਤ, ਨੀਮ ਫ਼ੌਜੀ ਬਲਾਂ ਦੀਆਂ 3 ਕੰਪਨੀਆਂ ਤਾਇਨਾਤ.....ਜੰਮੂ-ਕਸ਼ਮੀਰ ’ਚ ਲਾਪਤਾ ਹੋਏ ਦੋ ਸਪੈਸ਼ਲ ਪੁਲਿਸ ਅਫਸਰਾਂ ਦੀਆਂ ਮਿਲੀਆਂ ਲਾਸ਼ਾਂ......ਸੰਗੀਤਕਾਰ ਅਨਿਰੁੱਧ ਰਵਿਚੰਦਰ ਨੇ SRH ਦੀ ਮਾਲਕਣ ਕਾਵਿਆ ਮਾਰਨ ਨਾਲ ਕਰਵਾਇਆ ਵਿਆਹ.....ਅਲ ਨੀਨੋ ਦਾ ਪ੍ਰਭਾਵ: ਪੰਜਾਬ ‘ਚ ਨਵੰਬਰ ਮਹੀਨੇ ਵੀ ਦਿਨ ਵੇਲੇ ਗਰਮੀ ਦਾ ਅਹਿਸਾਸ, ਇਸ ਵਾਰ ਘੱਟ ਪੈ ਸਕਦੀ ਹੈ ਠੰਢ......ਹਾਥੀ ਦਾ ਬੁਲੇਟ ਸਵਾਰ ਨੌਜਵਾਨ ’ਤੇ ਹਮਲਾ, ਉੱਪਰੋਂ ਪੈਰ ਰੱਖ ਕੇ ਲੰਘਿਆ; ਵਾਲ-ਵਾਲ ਬਚੀ ਜਾਨ

ਘਰ ’ਚ ਰੱਖੇ ਸੋਨੇ ਦਾ ਸਰੋਤ ਦੱਸਣਾ ਪਵੇਗਾ, 500 ਗ੍ਰਾਮ ਦੀ ਸੀਮਾ ਦਾ ਹਵਾਲਾ ਦੇ ਕੇ ਨਹੀਂ ਬਚ ਸਕੋਗੇ: ਸੁਪਰੀਮ ਕੋਰਟ

ਨਵੀਂ ਦਿੱਲੀ: ਘਰ ਵਿੱਚ ਰੱਖੇ ਸੋਨੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਸਪੱਸ਼ਟੀਕਰਨ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਨਿਰਧਾਰਤ ਮਾਤਰਾ ਤੱਕ ਸੋਨਾ ਜ਼ਬਤ ਨਾ ਕੀਤੇ ਜਾਣ ਦਾ ਮਤਲਬ ਇਹ ਨਹੀਂ ਕਿ ਉਸ ਦੇ ਸਰੋਤ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ। ਸੋਨੇ ਦੀ ਜ਼ਬਤੀ ਤੋਂ ਛੋਟ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਘਰ ’ਚ ਰੱਖੇ ਸੋਨੇ ਦਾ ਸਰੋਤ ਦੱਸਣਾ ਪਵੇਗਾ, 500 ਗ੍ਰਾਮ ਦੀ ਸੀਮਾ ਦਾ ਹਵਾਲਾ ਦੇ ਕੇ ਨਹੀਂ ਬਚ ਸਕੋਗੇ: ਸੁਪਰੀਮ ਕੋਰਟ

ਨਵੀਂ ਦਿੱਲੀ: ਘਰ ਵਿੱਚ ਰੱਖੇ ਸੋਨੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਸਪੱਸ਼ਟੀਕਰਨ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਨਿਰਧਾਰਤ ਮਾਤਰਾ ਤੱਕ ਸੋਨਾ ਜ਼ਬਤ ਨਾ ਕੀਤੇ ਜਾਣ ਦਾ ਮਤਲਬ ਇਹ ਨਹੀਂ ਕਿ ਉਸ ਦੇ ਸਰੋਤ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ। ਸੋਨੇ ਦੀ ਜ਼ਬਤੀ ਤੋਂ ਛੋਟ ਅਤੇ ਉਸ ਦੀ ਕਾਨੂੰਨੀ ਮਾਲਕੀ ਸਾਬਤ ਕਰਨਾ ਦੋ ਵੱਖ-ਵੱਖ ਮੁੱਦੇ ਹਨ। ਜਸਟਿਸ ਕੇ.ਵੀ. ਵਿਸ਼ਵਨਾਥਨ ਅਤੇ ਜਸਟਿਸ ਅਰੁਣ ਪੱਲੀ ਦੇ ਬੈਂਚ ਨੇ ਇਹ ਟਿੱਪਣੀ ਬਿਹਾਰ ਦੀ ਇੱਕ ਸਾਬਕਾ ਸਰਕਾਰੀ ਅਧਿਕਾਰੀ ਦੇ ਮਾਮਲੇ ਵਿੱਚ ਕੀਤੀ ਹੈ। ਅਦਾਲਤ ਨੇ ਪਟਨਾ ਹਾਈਕੋਰਟ ਦੇ ਫੈਸਲੇ ਨੂੰ ਪਲਟਦਿਆਂ ਉਨ੍ਹਾਂ ਖ਼ਿਲਾਫ਼ ਚੱਲ ਰਹੀ ਕਾਨੂੰਨੀ ਕਾਰਵਾਈ ਮੁੜ ਬਹਾਲ ਕਰ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ ?
ਇਹ ਮਾਮਲਾ ਬਿਹਾਰ ਦੀ ਸਾਬਕਾ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ (CDPO) ਫੂਲਪਰੀ ਕੁਮਾਰੀ ਨਾਲ ਸਬੰਧਤ ਹੈ। ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਤਹਿਤ ਸਾਲ 2015 ਵਿੱਚ ਬਿਹਾਰ ਵਿਜੀਲੈਂਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਉਨ੍ਹਾਂ ਕੋਲੋਂ 646.400 ਗ੍ਰਾਮ ਸੋਨੇ ਦੇ ਗਹਿਣੇ ਮਿਲੇ ਸਨ। ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਕਿ ਨਿਯਮਾਂ ਅਨੁਸਾਰ ਵਿਆਹੀ ਔਰਤ ਕੋਲ 500 ਗ੍ਰਾਮ ਅਤੇ ਅਣਵਿਆਹੀ ਧੀ ਕੋਲ 250 ਗ੍ਰਾਮ ਸੋਨਾ ਹੋਣ ’ਤੇ ਉਸ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ। ਮਈ 2026 ਵਿੱਚ ਪਟਨਾ ਹਾਈਕੋਰਟ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਰੱਦ ਕਰ ਦਿੱਤੀ ਸੀ। ਇਸ ਫੈਸਲੇ ਨੂੰ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ। ਹੁਣ ਸੁਪਰੀਮ ਕੋਰਟ ਨੇ ਹਾਈਕੋਰਟ ਦਾ ਫੈਸਲਾ ਰੱਦ ਕਰਦਿਆਂ ਮੁਕੱਦਮੇ ਦੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਘਰ ਵਿੱਚ ਸੋਨਾ ਰੱਖਣ ਸਬੰਧੀ ਕੀ ਹਨ ਨਿਯਮ ?: ਇਨਕਮ ਟੈਕਸ ਵਿਭਾਗ ਦੇ ਛਾਪਿਆਂ ਦੌਰਾਨ ਸੋਨੇ ਦੇ ਗਹਿਣਿਆਂ ਦੀ ਜ਼ਬਤੀ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ:
ਵਿਆਹੀ ਔਰਤ ਕੋਲ 500 ਗ੍ਰਾਮ ਤੱਕ ਸੋਨਾ ਜ਼ਬਤ ਨਾ ਕਰਨ ਦੀ ਛੋਟ ਹੈ।
ਅਣਵਿਆਹੀ ਔਰਤ ਲਈ ਇਹ ਹੱਦ 250 ਗ੍ਰਾਮ ਹੈ।
ਪੁਰਸ਼ਾਂ ਲਈ 100 ਗ੍ਰਾਮ ਤੱਕ ਸੋਨੇ ਦੇ ਗਹਿਣਿਆਂ ਨੂੰ ਜ਼ਬਤੀ ਤੋਂ ਛੋਟ ਦਿੱਤੀ ਗਈ ਹੈ।

ਕੀ 500 ਗ੍ਰਾਮ ਤੋਂ ਵੱਧ ਸੋਨਾ ਰੱਖਣਾ ਗੈਰ-ਕਾਨੂੰਨੀ ਹੈ ?
ਸੋਨਾ ਰੱਖਣਾ ਗੈਰ-ਕਾਨੂੰਨੀ ਨਹੀਂ ਹੈ। ਘਰ ਵਿੱਚ ਸੋਨਾ ਰੱਖਣ ਦੀ ਕੋਈ ਨਿਰਧਾਰਤ ਵੱਧ ਤੋਂ ਵੱਧ ਕਾਨੂੰਨੀ ਸੀਮਾ ਨਹੀਂ ਹੈ। ਕੋਈ ਪਰਿਵਾਰ 500 ਗ੍ਰਾਮ ਤੋਂ ਵੱਧ ਸੋਨਾ ਵੀ ਰੱਖ ਸਕਦਾ ਹੈ, ਬਸ਼ਰਤੇ ਉਸ ਦੇ ਕਾਨੂੰਨੀ ਸਰੋਤ ਬਾਰੇ ਉਚਿਤ ਸਪੱਸ਼ਟੀਕਰਨ ਦਿੱਤਾ ਜਾ ਸਕੇ।

ਆਮ ਲੋਕਾਂ ਲਈ ਕੀ ਹੈ ਸੁਨੇਹਾ ?
ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਮਤਲਬ ਇਹ ਨਹੀਂ ਕਿ ਹਰ ਆਮ ਨਾਗਰਿਕ ਨੂੰ ਆਪਣੇ ਗਹਿਣਿਆਂ ਦਾ ਪੂਰਾ ਹਿਸਾਬ ਹਰ ਸਮੇਂ ਦੇਣਾ ਪਵੇਗਾ ਜਾਂ ਜ਼ਬਤੀ ਤੋਂ ਮਿਲਣ ਵਾਲੀ ਛੋਟ ਖ਼ਤਮ ਹੋ ਗਈ ਹੈ। ਹਾਲਾਂਕਿ ਵੱਧ ਸੋਨੇ ਦੇ ਸਰੋਤ ਬਾਰੇ ਸਵਾਲ ਉੱਠਣ ’ਤੇ ਉਸ ਦੀ ਕਾਨੂੰਨੀ ਪ੍ਰਾਪਤੀ ਦਾ ਸਪੱਸ਼ਟੀਕਰਨ ਦੇਣਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਸੋਨੇ ਦੀ ਖਰੀਦ ਦੇ ਬਿੱਲ, ਰਸੀਦਾਂ, ਵਿਆਹ ਨਾਲ ਸਬੰਧਤ ਦਸਤਾਵੇਜ਼ ਅਤੇ ਵਿਰਾਸਤ ਵਿੱਚ ਮਿਲੇ ਗਹਿਣਿਆਂ ਦੇ ਉਪਲਬਧ ਸਬੂਤ ਸੰਭਾਲ ਕੇ ਰੱਖਣੇ ਚਾਹੀਦੇ ਹਨ। ਪੁਰਾਣੇ ਜਾਂ ਪੈਤ੍ਰਿਕ ਗਹਿਣਿਆਂ ਲਈ ਹਰ ਵਾਰ ਖਰੀਦ ਦਾ ਬਿੱਲ ਹੋਣਾ ਲਾਜ਼ਮੀ ਨਹੀਂ ਹੁੰਦਾ।

Read Latest News and Breaking News at Daily Post TV, Browse for more News

Ad
Ad

Punjab District News