Journalism Of Hope
BREAKING NEWS
ਜੰਤਰ-ਮੰਤਰ 'ਤੇ ਹੰਗਾਮਾ, 20 ਦਿਨਾਂ ਦੇ ਅਨਸ਼ਨ ਮਗਰੋਂ ਸੋਨਮ ਵਾਂਗਚੁੱਕ ਹਸਪਤਾਲ ਦਾਖ਼ਲ II ਮੇਰਠ ਦੀ 'ਦਾਮਿਨੀ' ਨੀਲੇ ਡਰੱਮ ਵਾਲੀ 'ਮੁਸਕਾਨ' ਤੋਂ ਵੀ ਨਿਕਲੀ ਸ਼ਾਤਰ

ਚੰਡੀਗੜ੍ਹ ਕੋਠੀ ‘ਚ ਨੌਜਵਾਨ ਲੜਕੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

Chandigarh Maid Death Case; ਚੰਡੀਗੜ੍ਹ ਦੇ ਸੈਕਟਰ-10 ਸਥਿਤ ਇੱਕ ਕੋਠੀ ਵਿੱਚ ਘਰੇਲੂ ਕੰਮ ਕਰਦੀ 18 ਸਾਲਾ ਲੜਕੀ ਦੀ ਸ਼ਨੀਵਾਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ […]
Jaspreet Singh
By : Updated On: 18 Jul 2026 15:51:PM
ਚੰਡੀਗੜ੍ਹ ਕੋਠੀ ‘ਚ ਨੌਜਵਾਨ ਲੜਕੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼
Punjaban Die In Canada

Chandigarh Maid Death Case; ਚੰਡੀਗੜ੍ਹ ਦੇ ਸੈਕਟਰ-10 ਸਥਿਤ ਇੱਕ ਕੋਠੀ ਵਿੱਚ ਘਰੇਲੂ ਕੰਮ ਕਰਦੀ 18 ਸਾਲਾ ਲੜਕੀ ਦੀ ਸ਼ਨੀਵਾਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ।

ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਕੋਠੀ ਮਾਲਕ ‘ਤੇ ਕਤਲ ਦੇ ਦੋਸ਼ ਲਗਾਏ ਹਨ। ਨਾਲ ਹੀ ਪੁਲਿਸ ‘ਤੇ ਵੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਮ੍ਰਿਤਕਾ ਦੀ ਪਛਾਣ ਤਪਤੀ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਪਿੰਡ ਸੰਤਰੀ ਦੀ ਰਹਿਣ ਵਾਲੀ ਸੀ। ਉਹ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਸੈਕਟਰ-10 ਦੀ ਇੱਕ ਕੋਠੀ ਵਿੱਚ ਘਰੇਲੂ ਕੰਮ ਲਈ ਰੱਖੀ ਗਈ ਸੀ।

24 ਘੰਟੇ ਕੋਠੀ ਵਿੱਚ ਹੀ ਰਹਿੰਦੀ ਸੀ

ਮ੍ਰਿਤਕਾ ਦੇ ਜੀਜਾ ਵਿਕਾਸ ਨੇ ਦੱਸਿਆ ਕਿ ਤਪਤੀ ਨੂੰ ਇੱਕ ਹਫ਼ਤਾ ਪਹਿਲਾਂ ਕੋਠੀ ਵਿੱਚ ਨੌਕਰੀ ‘ਤੇ ਰੱਖਿਆ ਗਿਆ ਸੀ। ਉਸ ਨੂੰ 24 ਘੰਟੇ ਕੋਠੀ ਵਿੱਚ ਰਹਿ ਕੇ ਕੰਮ ਕਰਨਾ ਸੀ ਅਤੇ 20 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦੇਣ ਦੀ ਗੱਲ ਕੀਤੀ ਗਈ ਸੀ।

ਮੌਤ ਤੋਂ ਪਹਿਲਾਂ ਭੈਣ ਨੂੰ ਕੀਤਾ ਸੀ ਫ਼ੋਨ

ਵਿਕਾਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 11 ਵਜੇ ਤਪਤੀ ਨੇ ਆਪਣੀ ਭੈਣ ਪ੍ਰਿਯੰਕਾ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਦਾ ਉੱਥੇ ਮਨ ਨਹੀਂ ਲੱਗ ਰਿਹਾ ਅਤੇ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ।

ਪਰਿਵਾਰ ਮੁਤਾਬਕ, ਪ੍ਰਿਯੰਕਾ ਨੇ ਉਸ ਨੂੰ ਕਿਹਾ ਕਿ ਜੇ ਉੱਥੇ ਠੀਕ ਨਹੀਂ ਲੱਗ ਰਿਹਾ ਤਾਂ ਸਵੇਰੇ ਕੰਮ ਛੱਡ ਕੇ ਘਰ ਆ ਜਾਵੇ। ਹਾਲਾਂਕਿ ਤਪਤੀ ਨੇ ਪੂਰੀ ਗੱਲ ਨਹੀਂ ਦੱਸੀ ਅਤੇ ਕੁਝ ਸਮੇਂ ਬਾਅਦ ਫ਼ੋਨ ਕੱਟ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਕਈ ਵਾਰ ਫ਼ੋਨ ਕੀਤਾ, ਪਰ ਉਸ ਦਾ ਮੋਬਾਈਲ ਬੰਦ ਮਿਲਿਆ।

ਸਵੇਰੇ ਡਰਾਈਵਰ ਨੇ ਦਿੱਤੀ ਮੌਤ ਦੀ ਸੂਚਨਾ

ਪਰਿਵਾਰ ਅਨੁਸਾਰ, ਸ਼ਨੀਵਾਰ ਸਵੇਰੇ ਕਰੀਬ ਸਾਢੇ 8 ਵਜੇ ਕੋਠੀ ਦੇ ਡਰਾਈਵਰ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਤਪਤੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।

ਪਰਿਵਾਰ ਨੇ ਕਿਹਾ ਸੀ, ਲਾਸ਼ ਨੂੰ ਹੱਥ ਨਾ ਲਾਇਆ ਜਾਵੇ

ਵਿਕਾਸ ਨੇ ਦੱਸਿਆ ਕਿ ਉਨ੍ਹਾਂ ਨੇ ਡਰਾਈਵਰ ਨੂੰ ਸਪੱਸ਼ਟ ਕਿਹਾ ਸੀ ਕਿ ਜਦੋਂ ਤੱਕ ਪਰਿਵਾਰ ਨਹੀਂ ਪਹੁੰਚਦਾ, ਉਦੋਂ ਤੱਕ ਨਾ ਤਾਂ ਲਾਸ਼ ਨੂੰ ਹੇਠਾਂ ਉਤਾਰਿਆ ਜਾਵੇ ਅਤੇ ਨਾ ਹੀ ਕਿਸੇ ਚੀਜ਼ ਨੂੰ ਹੱਥ ਲਾਇਆ ਜਾਵੇ।

ਮੌਕੇ ‘ਤੇ ਪਹੁੰਚੇ ਤਾਂ ਲਾਸ਼ ਪਹਿਲਾਂ ਹੀ ਹਸਪਤਾਲ ਭੇਜੀ ਜਾ ਚੁੱਕੀ ਸੀ

ਵਿਕਾਸ ਨੇ ਦੋਸ਼ ਲਗਾਇਆ ਕਿ ਜਦੋਂ ਪਰਿਵਾਰ ਕੋਠੀ ਪਹੁੰਚਿਆ ਤਾਂ ਤਪਤੀ ਦੀ ਲਾਸ਼ ਉੱਥੇ ਨਹੀਂ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ ਨੂੰ ਪਹਿਲਾਂ ਹੀ ਸੈਕਟਰ-16 ਹਸਪਤਾਲ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪਰਿਵਾਰ ਨੇ ਸਾਫ਼ ਮਨ੍ਹਾਂ ਕੀਤਾ ਸੀ ਤਾਂ ਫਿਰ ਲਾਸ਼ ਨੂੰ ਹੇਠਾਂ ਕਿਉਂ ਉਤਾਰਿਆ ਗਿਆ ਅਤੇ ਹਸਪਤਾਲ ਕਿਉਂ ਭੇਜਿਆ ਗਿਆ?

ਕੋਠੀ ਮਾਲਕ ਦੇ ਬਿਆਨ ‘ਤੇ ਪਰਿਵਾਰ ਨੇ ਚੁੱਕੇ ਸਵਾਲ

ਵਿਕਾਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੋਠੀ ਮਾਲਕ ਤੋਂ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ।

ਇਸ ‘ਤੇ ਪਰਿਵਾਰ ਨੇ ਸਵਾਲ ਉਠਾਇਆ ਕਿ ਕੋਈ ਲੜਕੀ ਰਾਤ ਨੂੰ ਆਪਣੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਕੇ ਕਿਵੇਂ ਸੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਠੀ ਮਾਲਕ ਦੀ ਗੱਲ ‘ਤੇ ਭਰੋਸਾ ਨਹੀਂ ਅਤੇ ਪੂਰੀ ਘਟਨਾ ਸ਼ੱਕੀ ਲੱਗ ਰਹੀ ਹੈ।

ਪੁਲਿਸ ਨੂੰ ਪਹਿਲਾਂ ਸੂਚਨਾ ਕਿਉਂ ਨਹੀਂ ਦਿੱਤੀ?

ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਘਟਨਾ ਦੀ ਜਾਣਕਾਰੀ ਪਹਿਲਾਂ ਪੁਲਿਸ ਨੂੰ ਦੇਣ ਦੀ ਬਜਾਏ ਸਿੱਧਾ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੌਕੇ ਨੂੰ ਉਸੇ ਹਾਲਤ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਤਾਂ ਕਈ ਮਹੱਤਵਪੂਰਨ ਸਬੂਤ ਮਿਲ ਸਕਦੇ ਸਨ।

ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਖੁਦਕੁਸ਼ੀ ਦੀ ਕਹਾਣੀ ‘ਤੇ ਯਕੀਨ ਨਹੀਂ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਤਪਤੀ ਨਾਲ ਕੁਝ ਗਲਤ ਹੋਇਆ ਹੈ ਅਤੇ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਕੋਠੀ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ

ਉਧਰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-16 ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ, ਫੋਰੈਂਸਿਕ ਸਬੂਤਾਂ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News