Badminton ਖੇਡਦੇ ਸਮੇਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Hyderabad; ਹੈਦਰਾਬਾਦ ਦੇ ਨਾਗੋਲੇ ਸਟੇਡੀਅਮ ਵਿੱਚ ਬੈਡਮਿੰਟਨ ਖੇਡਦੇ ਸਮੇਂ 25 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਖ਼ਬਰ ਸਾਹਮਣੇ ਆਈ ਹੈ। ਜਿਥੇ ਕਿ ਬੈਡਮਿੰਟਨ ਖੇਡਦੇ ਸਮੇਂ, ਰਾਕੇਸ਼ ਅਚਾਨਕ ਜ਼ਮੀਨ ‘ਤੇ ਡਿੱਗ ਪਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁੰਡਲਾ ਰਾਕੇਸ਼ (25) ਵਜੋਂ ਹੋਈ […]
By :
Jaspreet Singh
Updated On: 28 Jul 2025 13:25:PM
Hyderabad; ਹੈਦਰਾਬਾਦ ਦੇ ਨਾਗੋਲੇ ਸਟੇਡੀਅਮ ਵਿੱਚ ਬੈਡਮਿੰਟਨ ਖੇਡਦੇ ਸਮੇਂ 25 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਖ਼ਬਰ ਸਾਹਮਣੇ ਆਈ ਹੈ। ਜਿਥੇ ਕਿ ਬੈਡਮਿੰਟਨ ਖੇਡਦੇ ਸਮੇਂ, ਰਾਕੇਸ਼ ਅਚਾਨਕ ਜ਼ਮੀਨ ‘ਤੇ ਡਿੱਗ ਪਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁੰਡਲਾ ਰਾਕੇਸ਼ (25) ਵਜੋਂ ਹੋਈ ਹੈ, ਜੋ ਖੰਮਮ ਜ਼ਿਲ੍ਹੇ ਦੇ ਥੱਲਾਡਾ ਪਿੰਡ ਦੇ ਸਾਬਕਾ ਡਿਪਟੀ ਸਰਪੰਚ ਗੁੰਡਲਾ ਵੈਂਕਟੇਸ਼ਵਰਲੂ ਦਾ ਪੁੱਤਰ ਸੀ। ਰਾਕੇਸ਼ ਹੈਦਰਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ।