Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

Death of youth due to electricity:ਜ਼ਿਲ੍ਹੇ ਦੇ ਪਿੰਡ ਸਭਰਾਂ ਵਿੱਚ ਵਾਪਰੀ ਦੁਖਦਾਈ ਘਟਨਾ ਵਾਪਰੀ ਹੈ। ਬਿਜਲੀ ਦੀ ਤਾਰ ਟੁੱਟਣ ਨਾਲ ਹਰਬਖਸ਼ ਸਿੰਘ ਨਾਮ ਦੇ 24 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਬਿਜਲੀ ਵਾਲੀ ਤਾਰ ਟੁੱਟ ਕੇ ਪੱਕੀ ਕਣਕ ਦੀ ਫਸਲ ਵਿੱਚ ਜਾ ਡਿੱਗੀ। […]
Jaspreet Singh
By : Updated On: 17 Apr 2025 20:44:PM
ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ
ਸੰਕੇਤਕ ਤਸਵੀਰ

Death of youth due to electricity:ਜ਼ਿਲ੍ਹੇ ਦੇ ਪਿੰਡ ਸਭਰਾਂ ਵਿੱਚ ਵਾਪਰੀ ਦੁਖਦਾਈ ਘਟਨਾ ਵਾਪਰੀ ਹੈ। ਬਿਜਲੀ ਦੀ ਤਾਰ ਟੁੱਟਣ ਨਾਲ ਹਰਬਖਸ਼ ਸਿੰਘ ਨਾਮ ਦੇ 24 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਬਿਜਲੀ ਵਾਲੀ ਤਾਰ ਟੁੱਟ ਕੇ ਪੱਕੀ ਕਣਕ ਦੀ ਫਸਲ ਵਿੱਚ ਜਾ ਡਿੱਗੀ। ਕਣਕ ਨੂੰ ਅੱਗ ਲੱਗਣ ਦੇ ਖ਼ਤਰੇ ਕਾਰਨ ਨੌਜਵਾਨ ਖੇਤ ਵਿੱਚ ਪੁੱਜਾ ਸੀ, ਪਰ ਅਚਾਨਕ ਹੀ ਉਕਤ ਨੌਜਵਾਨ ਦਾ ਪੈਰ ਨੰਗੀ ਬਿਜਲੀ ਵਾਲੀ ਤਾਰ ਉੱਤੇ ਆ ਗਿਆ। ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਕਤ ਨੌਜਵਾਨ ਨੇ ਖੇਤਾਂ ਵਿੱਚ ਹੀ ਦਮ ਤੋੜ ਦਿੱਤਾ । ਮ੍ਰਿਤਕ ਦੀ ਪਹਿਚਾਣ ਹਰਿਬਖਸ਼ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਸਭਰਾਂ ਵਜੋ ਹੋਈ ਹੈ ।

ਇਸ਼ਤਿਹਾਰ

ਬੀਤੀ ਰਾਤ ਆਈ ਹਨ੍ਹੇਰੀ ਕਾਰਨ ਟੁੱਟੀ ਸੀ ਬਿਜਲੀ ਵਾਲੀ ਤਾਰ

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ, “ਬੀਤੀ ਰਾਤ ਜਦੋਂ ਹਨੇਰੀ ਆਈ ਸੀ, ਤਾਂ ਇਸ ਦੌਰਾਨ ਬਿਜਲੀ ਮਹਿਕਮੇ ਦੇ ਖੰਭਿਆਂ ਉੱਤੇ ਲੱਗੀਆਂ ਢਿੱਲੀਆਂ ਤਾਰਾਂ ਆਪਸ ਵਿੱਚ ਸਪਾਰਕ ਕਰਨ ਲੱਗੀਆਂ। ਇਸ ਦੌਰਾਨ ਇੱਕ ਤਾਰ ਟੁੱਟ ਕੇ ਹੇਠਾਂ ਡਿੱਗ ਗਈ । ਇਸ ਤੋਂ ਬਾਅਦ ਜਦੋਂ ਹਰਬੰਸ ਸਿੰਘ ਨੂੰ ਉਸ ਦੀ ਕਣਕ ਵਿੱਚ ਅੱਗ ਲੱਗਣ ਸਬੰਧੀ ਕਿਸੇ ਨੇ ਜਾਣਕਾਰੀ ਦਿੱਤੀ, ਤਾਂ ਉਹ ਤੁਰੰਤ ਖੇਤਾਂ ਵਿੱਚ ਗਿਆ, ਜਿੱਥੇ ਟੁੱਟੀ ਹੋਈ ਤਾਰ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।”

ਬਿਜਲੀ ਮੁਲਾਜ਼ਮ ਨੇ ਦਿੱਤੀ ਸਫ਼ਾਈ

ਉੱਥੇ ਹੀ, ਦੂਜੇ ਪਾਸੇ ਮੌਕੇ ਉੱਤੇ ਮੌਜੂਦ ਬਿਜਲੀ ਮੁਲਾਜ਼ਮ ਨੇ ਕਿਹਾ ਕੀ ਬੀਤੀ ਰਾਤ ਹਨੇਰੀ ਹੋਣ ਕਰਕੇ ਬਿਜਲੀ ਬੰਦ ਕੀਤੀ ਗਈ ਸੀ, ਪਰ ਜਦੋਂ ਚੈਕਿੰਗ ਲਈ ਟ੍ਰਾਈ ਕੀਤੀ ਗਈ, ਤਾਂ ਇਸ ਦੌਰਾਨ ਤਾਰ ਸਪਾਰਕ ਹੋ ਕੇ ਹੇਠਾਂ ਡਿੱਗ ਗਈ, ਜਿਸ ਕਾਰਨ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਇਸ ਪੂਰੇ ਮਾਮਲੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਅਣਗਹਿਲੀ ਨੂੰ ਸਵੀਕਾਰ ਕੀਤਾ ਹੈ। ਦੂਜੇ ਪਾਸੇ, ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਵੀ ਕੀਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News