Banner
Banner

ਜਲੰਧਰ ਦੇ ਅਲਾਵਲਪੁਰ ਪੈਟਰੋਲ ਪੰਪ ਨੇੜੇ ਫਾਇਰਿੰਗ ‘ਚ ਨੌਜਵਾਨ ਜ਼ਖ਼ਮੀ

Firing at Petrol Pump in Jalandhar: ਜਲੰਧਰ ਦੇ ਆਦਮਪੁਰ ਨਜ਼ਦੀਕੀ ਕਸਬਾ ਅਲਾਵਲਪੁਰ ਵਿਖੇ ਇੱਕ ਵਿਅਕਤੀ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਅੰਕੂਸ਼ ਪੁੱਤਰ ਰਾਕੇਸ਼ ਕੁਮਾਰ ਵਾਸੀ ਅਲਾਵਲਪੁਰ ਵਜੋਂ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅੰਕੁਸ਼ ਕੁਮਾਰ ਆਪਣੇ ਦੋਸਤ ਭੋਲੂ ਨਾਲ ਕਿਸ਼ਨਗੜ ਤੋਂ ਨਿੱਜੀ ਕੰਮ ਕਰ ਕੇ ਵਾਪਸ ਅਲਾਵਲਪੁਰ […]
Amritpal Singh
By : Updated On: 28 May 2025 15:40:PM
ਜਲੰਧਰ ਦੇ ਅਲਾਵਲਪੁਰ ਪੈਟਰੋਲ ਪੰਪ ਨੇੜੇ ਫਾਇਰਿੰਗ ‘ਚ ਨੌਜਵਾਨ ਜ਼ਖ਼ਮੀ

Firing at Petrol Pump in Jalandhar: ਜਲੰਧਰ ਦੇ ਆਦਮਪੁਰ ਨਜ਼ਦੀਕੀ ਕਸਬਾ ਅਲਾਵਲਪੁਰ ਵਿਖੇ ਇੱਕ ਵਿਅਕਤੀ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਅੰਕੂਸ਼ ਪੁੱਤਰ ਰਾਕੇਸ਼ ਕੁਮਾਰ ਵਾਸੀ ਅਲਾਵਲਪੁਰ ਵਜੋਂ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅੰਕੁਸ਼ ਕੁਮਾਰ ਆਪਣੇ ਦੋਸਤ ਭੋਲੂ ਨਾਲ ਕਿਸ਼ਨਗੜ ਤੋਂ ਨਿੱਜੀ ਕੰਮ ਕਰ ਕੇ ਵਾਪਸ ਅਲਾਵਲਪੁਰ ਘਰ ਪਰਤ ਰਿਹਾ ਸੀ।

ਇਸੇ ਦੌਰਾਨ ਅਚਾਨਕ ਰਸਤੇ ‘ਚ ਅਣਪਛਾਤੇ ਵਿਅਕਤੀ ਜੋ ਕਾਲੀ ਥਾਰ ਗੱਡੀ ਵਿੱਚ ਸਵਾਰ ਸੀ ਨੇ ਪੈਟਰੋਲ ਪੰਪ ਅਲਾਵਲਪੁਰ ਨੇੜੇ ਗੋਲੀਆਂ ਚਲਾ ਕੇ ਉਸ ਨੂੰ ਫੱਟੜ ਕਰ ਦਿੱਤਾ। ਗੋਲੀਆਂ ਚਲਾਉਣ ਮਗਰੋਂ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਆਦਮਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸਨੂੰ ਮੁੱਢਲੀ ਜਾਂਚ ਤੋਂ ਬਾਅਦ ਜਲੰਧਰ ਸਿਵਿਲ ਹਸਪਤਾਲ ਰੈਫਰ ਕੀਤਾ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਆਦਮਪੁਰ ਐਸਐਚਓ ਹਰਦੇਵਪ੍ਰੀਤ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Read Latest News and Breaking News at Daily Post TV, Browse for more News

Ad
Ad