Journalism Of Hope
BREAKING NEWS
ਗੌਰਵ ਯਾਦਵ ਬਣੇ ਪੰਜਾਬ ਦੇ ਰੈਗੂਲਰ ਡੀਜੀਪੀ......Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ, ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨੂੰ ਮਿਲੀ ਐਂਟਰੀ....ਬਲਵੰਤ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਕੇਂਦਰ ਨੇ ਕੀਤਾ ਵਿਰੋਧ.....ਇਜ਼ਰਾਈਲ ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ.....ਨਾਨਾ ਪਾਟੇਕਰ ਦੇ ਦੇਹਾਂਤ ਮਾਮਲੇ ’ਚ ਗੋਆ ਪੁਲਿਸ ਨੇ ਕੇਸ ਕੀਤਾ ਦਰਜ, ਜਾਂਚ ਸ਼ੁਰੂ....UPI ਭੁਗਤਾਨ ’ਤੇ ਚਾਰਜ ਲਾਉਣ ਦਾ ਫ਼ੈਸਲਾ ਟਲਣ ਦੀ ਸੰਭਾਵਨਾ !......ਪਰਾਲੀ ਸਾੜਨ ‘ਤੇ ਹੋਵੇਗੀ ਸਖ਼ਤ ਕਾਰਵਾਈ ! ਕੇਂਦਰ ਨੇ ਟੀਮਾਂ ਕੀਤੀਆਂ ਤਾਇਨਾਤ, ਦਿੱਲੀ ਭੇਜੀ ਜਾਏਗੀ ਰਿਪੋਰਟ.....

100 ਕਰੋੜ ਦੇ ਸਾਈਬਰ ਘਪਲੇ ’ਤੇ ED ਦਾ ਸ਼ਿਕੰਜਾ, ਰੋਪੜ ’ਚ ਮੁੱਖ ਮੁਲਜ਼ਮ ਦੇ ਘਰ ਛਾਪਾ

ED Raid Ropar Cyber Scam; ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 100 ਕਰੋੜ ਰੁਪਏ ਦੇ ਕਥਿਤ ਸਾਈਬਰ ਘਪਲੇ ਅਤੇ ਹਵਾਲਾ ਕਾਰੋਬਾਰ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਦੇ ਰੋਪੜ ’ਚ ਵੱਡੀ ਕਾਰਵਾਈ ਕੀਤੀ ਹੈ। ਸ਼ੁੱਕਰਵਾਰ ਸਵੇਰੇ ED ਦੀ ਟੀਮ ਨੰਗਲ-ਭਾਖੜਾ ਮੁੱਖ ਮਾਰਗ ’ਤੇ ਸਥਿਤ ਕੇਸ਼ਵ ਨਗਰ ਵਿੱਚ ਮੁੱਖ ਮੁਲਜ਼ਮ ਵਿਜੇ ਰਾਜ ਕਪੂਰਿਆ ਦੇ ਆਲੀਸ਼ਾਨ ਘਰ ਪਹੁੰਚੀ ਅਤੇ ਛਾਪੇਮਾਰੀ […]
By : Published: 21 Aug 2026 20:11:PM
100 ਕਰੋੜ ਦੇ ਸਾਈਬਰ ਘਪਲੇ ’ਤੇ ED ਦਾ ਸ਼ਿਕੰਜਾ, ਰੋਪੜ ’ਚ ਮੁੱਖ ਮੁਲਜ਼ਮ ਦੇ ਘਰ ਛਾਪਾ

ED Raid Ropar Cyber Scam; ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 100 ਕਰੋੜ ਰੁਪਏ ਦੇ ਕਥਿਤ ਸਾਈਬਰ ਘਪਲੇ ਅਤੇ ਹਵਾਲਾ ਕਾਰੋਬਾਰ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਦੇ ਰੋਪੜ ’ਚ ਵੱਡੀ ਕਾਰਵਾਈ ਕੀਤੀ ਹੈ। ਸ਼ੁੱਕਰਵਾਰ ਸਵੇਰੇ ED ਦੀ ਟੀਮ ਨੰਗਲ-ਭਾਖੜਾ ਮੁੱਖ ਮਾਰਗ ’ਤੇ ਸਥਿਤ ਕੇਸ਼ਵ ਨਗਰ ਵਿੱਚ ਮੁੱਖ ਮੁਲਜ਼ਮ ਵਿਜੇ ਰਾਜ ਕਪੂਰਿਆ ਦੇ ਆਲੀਸ਼ਾਨ ਘਰ ਪਹੁੰਚੀ ਅਤੇ ਛਾਪੇਮਾਰੀ ਸ਼ੁਰੂ ਕੀਤੀ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ED ਦੇ ਅਧਿਕਾਰੀ ਸਵੇਰੇ ਕਰੀਬ 6 ਵਜੇ ਦੋ ਗੱਡੀਆਂ ਵਿੱਚ ਮੌਕੇ ’ਤੇ ਪਹੁੰਚੇ। ਟੀਮ ਨੇ ਘਰ ਵਿੱਚ ਮੌਜੂਦ ਕਿਰਾਏਦਾਰਾਂ ਤੋਂ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦਾ ਪਰਿਵਾਰ ਪਹਿਲਾਂ ਹੀ ਮਕਾਨ ਛੱਡ ਕੇ ਜਾ ਚੁੱਕਾ ਹੈ।

ਕਾਰਵਾਈ ਦੌਰਾਨ ਮੀਡੀਆ ਵੱਲੋਂ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ED ਟੀਮ ਨੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।

2024 ’ਚ ਦਰਜ ਹੋਈ ਸੀ FIR

ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ 10 ਜਨਵਰੀ 2024 ਨੂੰ ਵਿਜੇ ਰਾਜ ਕਪੂਰਿਆ ਸਮੇਤ ਸੰਕੇਤ, ਸੋਨੂ, ਰਜਤ ਕਪੂਰ ਅਤੇ ਨਿਖਿਲ ਕਪਿਲ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਪੁਲਿਸ ਨੇ ਇਨ੍ਹਾਂ ਖ਼ਿਲਾਫ਼ IPC ਦੀਆਂ ਧਾਰਾਵਾਂ 420, 120-B ਅਤੇ IT ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਮੋਹਾਲੀ ਦੇ ਸੈਕਟਰ-108 ਸਥਿਤ ਇੱਕ ਰਿਹਾਇਸ਼ੀ ਇਮਾਰਤ ਤੋਂ ਕਥਿਤ ਤੌਰ ’ਤੇ ਗੈਰਕਾਨੂੰਨੀ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ, ਜਿੱਥੋਂ ਵਿਦੇਸ਼ੀ ਨਾਗਰਿਕਾਂ ਨਾਲ ਠੱਗੀ ਕਰਨ ਦੇ ਦੋਸ਼ ਲਗੇ ਸਨ।

ਜਾਂਚ ’ਚ ਸਾਹਮਣੇ ਆ ਸਕਦੇ ਹਨ ਵਿੱਤੀ ਲੈਣ-ਦੇਣ ਦੇ ਰਾਜ਼

ਇਸ ਮਾਮਲੇ ਵਿੱਚ ਪੁਲਿਸ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਪੁਲਿਸ ਅਤੇ ਸਿਆਸੀ ਗਠਜੋੜ ਦੇ ਦੋਸ਼ ਵੀ ਲਗੇ ਸਨ। ਇਸ ਤੋਂ ਬਾਅਦ ਤਤਕਾਲੀ DGP ਵੱਲੋਂ ADGP ਵੀ. ਨੀਰਜਾ ਦੀ ਅਗਵਾਈ ਹੇਠ SIT ਦਾ ਗਠਨ ਕੀਤਾ ਗਿਆ ਸੀ।

ਹੁਣ ED ਦੀ ਕਾਰਵਾਈ ਦੌਰਾਨ ਸਾਈਬਰ ਠੱਗੀ ਨਾਲ ਜੁੜੇ ਵਿੱਤੀ ਲੈਣ-ਦੇਣ, ਹਵਾਲਾ ਨੈੱਟਵਰਕ ਅਤੇ ਹੋਰ ਸ਼ੱਕੀ ਗਤੀਵਿਧੀਆਂ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad

Punjab District News