Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

FSSAI ਦਾ ਵੱਡਾ ਐਕਸ਼ਨ, ਐਵਰੈਸਟ ਤੇ ਲਾਲਜੀ ਗੋਧੂ ਦੀ ਕੰਪਾਊਂਡਡ ਹੀੰਗ ’ਤੇ ਰੋਕ, ਜਾਣੋ ਅਸਲ ਵਜ੍ਹਾ

Everest Hing, Laljee Godhoo Hing Ban; ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਐਵਰੈਸਟ ਅਤੇ ਲਾਲਜੀ ਗੋਧੂ ਬ੍ਰਾਂਡ ਦੀ ਕੰਪਾਊਂਡਡ ਹੀੰਗ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਜਾਂਚ ਦੌਰਾਨ ਦੋਵਾਂ ਕੰਪਨੀਆਂ ਦੀ ਹੀੰਗ ਦੇ ਸੈਂਪਲ ਨਿਰਧਾਰਤ ਖੁਰਾਕੀ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਖਪਤਕਾਰ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਜਾਂਚ ਵਿੱਚ ਐਵਰੈਸਟ ਅਤੇ […]
By : Updated On: 29 Aug 2026 20:09:PM
FSSAI ਦਾ ਵੱਡਾ ਐਕਸ਼ਨ, ਐਵਰੈਸਟ ਤੇ ਲਾਲਜੀ ਗੋਧੂ ਦੀ ਕੰਪਾਊਂਡਡ ਹੀੰਗ ’ਤੇ ਰੋਕ, ਜਾਣੋ ਅਸਲ ਵਜ੍ਹਾ

Everest Hing, Laljee Godhoo Hing Ban; ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਐਵਰੈਸਟ ਅਤੇ ਲਾਲਜੀ ਗੋਧੂ ਬ੍ਰਾਂਡ ਦੀ ਕੰਪਾਊਂਡਡ ਹੀੰਗ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਜਾਂਚ ਦੌਰਾਨ ਦੋਵਾਂ ਕੰਪਨੀਆਂ ਦੀ ਹੀੰਗ ਦੇ ਸੈਂਪਲ ਨਿਰਧਾਰਤ ਖੁਰਾਕੀ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਖਪਤਕਾਰ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਜਾਂਚ ਵਿੱਚ ਐਵਰੈਸਟ ਅਤੇ ਲਾਲਜੀ ਗੋਧੂ ਦੀ ਕੰਪਾਊਂਡਡ ਹੀੰਗ ਵਿੱਚ ਅਸਲੀ ਹੀੰਗ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਦੇ ਮੁਕਾਬਲੇ ਕਰੀਬ 30 ਤੋਂ 40 ਫ਼ੀਸਦੀ ਤੱਕ ਘੱਟ ਪਾਈ ਗਈ।

ਇਸ਼ਤਿਹਾਰ

ਸ਼ਿਕਾਇਤ ਤੋਂ ਬਾਅਦ ਜਾਂਚ ਵਿੱਚ ਕੀ ਸਾਹਮਣੇ ਆਇਆ?

ਇਹ ਮਾਮਲਾ ਇੱਕ ਖਪਤਕਾਰ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਸ਼ਿਕਾਇਤ ਵਿੱਚ ਇੱਕ ਬ੍ਰਾਂਡ ਦੀ ਹੀੰਗ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ ਸਨ। ਇਸ ਤੋਂ ਬਾਅਦ FSSAI ਨੇ ਬਾਜ਼ਾਰ ਵਿੱਚ ਉਪਲਬਧ ਪ੍ਰਮੁੱਖ ਹੀੰਗ ਬ੍ਰਾਂਡਾਂ ਦੀ ਜਾਂਚ ਸ਼ੁਰੂ ਕੀਤੀ।

ਸ਼ੁਰੂਆਤੀ ਲੈਬ ਰਿਪੋਰਟ ਵਿੱਚ ਐਵਰੈਸਟ ਅਤੇ ਲਾਲਜੀ ਗੋਧੂ ਦੀ ਕੰਪਾਊਂਡਡ ਹੀੰਗ ਦੇ ਸੈਂਪਲ ਨਿਰਧਾਰਤ ਮਾਪਦੰਡਾਂ ਤੋਂ ਘੱਟ ਗੁਣਵੱਤਾ ਵਾਲੇ ਪਾਏ ਗਏ।

ਇਸ ਤੋਂ ਬਾਅਦ ਮੁੰਬਈ ਸਥਿਤ ਦੋਵਾਂ ਕੰਪਨੀਆਂ ਦੀਆਂ ਸੈਂਟਰਲ ਲਾਇਸੈਂਸ ਵਾਲੀਆਂ ਯੂਨਿਟਾਂ ਤੋਂ ਸੈਂਪਲ ਲਏ ਗਏ ਅਤੇ ਜਾਂਚ ਲਈ ਭੇਜੇ ਗਏ। ਗੁਜਰਾਤ ਦੇ ਉਮਰਗਾਂਵ ਵਿੱਚ ਐਵਰੈਸਟ ਦੀ ਇੱਕ ਹੋਰ ਯੂਨਿਟ ਤੋਂ ਵੀ ਗੁਜਰਾਤ ਰਾਜ ਦੇ ਖੁਰਾਕ ਵਿਭਾਗ ਨਾਲ ਮਿਲ ਕੇ ਸੈਂਪਲ ਲਏ ਗਏ। ਜਾਂਚ ਵਿੱਚ ਇਨ੍ਹਾਂ ਸਾਰੇ ਸੈਂਪਲਾਂ ਨੂੰ ਨਿਰਧਾਰਤ ਗੁਣਵੱਤਾ ਮਾਪਦੰਡਾਂ ਦੇ ਅਨੁਕੂਲ ਨਹੀਂ ਪਾਇਆ ਗਿਆ।

ਕੰਪਾਊਂਡਡ ਹੀੰਗ ਵਿੱਚ ਕਿੰਨੀ ਅਸਲੀ ਹੀੰਗ ਹੋਣੀ ਚਾਹੀਦੀ ਹੈ?

ਨਿਯਮਾਂ ਮੁਤਾਬਕ ਕੰਪਾਊਂਡਡ ਹੀੰਗ ਤਿਆਰ ਕਰਨ ਲਈ ਅਸਲੀ ਹੀੰਗ ਨੂੰ ਗੋਂਦ, ਸਟਾਰਚ ਅਤੇ ਆਟੇ ਨਾਲ ਮਿਲਾਇਆ ਜਾਂਦਾ ਹੈ। ਇਸ ਵਿੱਚ ਘੱਟੋ-ਘੱਟ 5 ਫ਼ੀਸਦੀ ਅਲਕੋਹਲ ਸਾਲਿਊਬਲ ਐਕਸਟ੍ਰੈਕਟ ਹੋਣਾ ਜ਼ਰੂਰੀ ਹੈ।

ਹਾਲਾਂਕਿ ਜਾਂਚ ਦੌਰਾਨ ਸਬੰਧਤ ਉਤਪਾਦਾਂ ਵਿੱਚ ਇਸ ਦੀ ਮਾਤਰਾ ਸਿਰਫ਼ 0 ਤੋਂ 3 ਫ਼ੀਸਦੀ ਦੇ ਵਿਚਕਾਰ ਪਾਈ ਗਈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਉਤਪਾਦਾਂ ਵਿੱਚ ਨਿਰਧਾਰਤ ਮਾਪਦੰਡ ਦੇ ਮੁਕਾਬਲੇ ਅਸਲੀ ਹੀੰਗ ਦੀ ਮਾਤਰਾ ਕਰੀਬ 30 ਤੋਂ 40 ਫ਼ੀਸਦੀ ਤੱਕ ਘੱਟ ਸੀ। ਇਸੇ ਆਧਾਰ ’ਤੇ FSSAI ਨੇ ਸਬੰਧਤ ਕੰਪਾਊਂਡਡ ਹੀੰਗ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ।

ਲਾਲਜੀ ਗੋਧੂ ਦੀ ਅਸਲੀ ਹੀੰਗ ਵਿੱਚ ਸਟਾਰਚ ਕਿੰਨਾ ਮਿਲਿਆ?

ਜਾਂਚ ਦੌਰਾਨ ਲਾਲਜੀ ਗੋਧੂ ਦੀ ਯੂਨਿਟ ਤੋਂ ਲਈ ਗਈ ਅਸਲੀ ਹੀੰਗ ਦੀਆਂ 6 ਵੱਖ-ਵੱਖ ਕਿਸਮਾਂ ਦੇ ਸੈਂਪਲ ਵੀ ਜਾਂਚੇ ਗਏ।

ਨਿਯਮਾਂ ਮੁਤਾਬਕ ਅਸਲੀ ਹੀੰਗ ਵਿੱਚ ਸਟਾਰਚ ਦੀ ਮਾਤਰਾ 1 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਜਾਂਚ ਵਿੱਚ ਇਨ੍ਹਾਂ ਛੇ ਕਿਸਮਾਂ ਵਿੱਚ ਸਟਾਰਚ ਦੀ ਮਾਤਰਾ 15 ਤੋਂ 32 ਫ਼ੀਸਦੀ ਤੱਕ ਪਾਈ ਗਈ। ਯਾਨੀ ਸਟਾਰਚ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਕਈ ਗੁਣਾ ਵੱਧ ਸੀ।

ਕੀ ਐਵਰੈਸਟ ਅਤੇ ਲਾਲਜੀ ਗੋਧੂ ਦੇ ਹੋਰ ਮਸਾਲਿਆਂ ’ਤੇ ਵੀ ਰੋਕ?

FSSAI ਦਾ ਇਹ ਹੁਕਮ ਸਿਰਫ਼ ਸਬੰਧਤ ਹੀਂਗ ਉਤਪਾਦਾਂ ’ਤੇ ਲਾਗੂ ਹੈ। ਕੰਪਨੀਆਂ ਦੇ ਹੋਰ ਮਸਾਲਾ ਉਤਪਾਦ, ਜਿਵੇਂ ਐਗ ਕਰੀ ਮਸਾਲਾ, ਚਿਕਨ ਕਰੀ ਮਸਾਲਾ ਅਤੇ ਗਰਮ ਮਸਾਲਾ, ਇਸ ਰੋਕ ਦੇ ਦਾਇਰੇ ਵਿੱਚ ਨਹੀਂ ਹਨ।

Read Latest News and Breaking News at Daily Post TV, Browse for more News

Ad
Ad

Punjab District News