Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਸਸਪੈਂਡਿਡ DIG ਭੁੱਲਰ ਦੇ ਰਿਸ਼ਵਤਕਾਂਡ ’ਚ ED ਦੀ ਵੱਡੀ ਕਾਰਵਾਈ, ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ ਰਿਮਾਂਡ ‘ਤੇ ਲਿਆ

ED action in suspended DIG Bhullar’s bribery case: ਚੰਡੀਗੜ੍ਹ: ਰੋਪੜ ਰੇਂਜ ਦੇ ਸਸਪੈਂਡਿਡ DIG ਐੱਚ.ਐੱਸ. ਭੁੱਲਰ ਨਾਲ ਜੁੜੇ ਕਥਿਤ ਰਿਸ਼ਵਤਕਾਂਡ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ED ਨੇ ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ PMLA ਕੋਰਟ ਵਿੱਚ ਪੇਸ਼ ਕੀਤਾ। ਜਾਂਚ ਏਜੰਸੀ ਨੇ ਅਦਾਲਤ ਤੋਂ 14 ਦਿਨਾਂ ਦੇ ਰਿਮਾਂਡ ਦੀ […]
Ranjit Singh
By : Published: 19 Sep 2026 08:48:AM
ਸਸਪੈਂਡਿਡ DIG ਭੁੱਲਰ ਦੇ ਰਿਸ਼ਵਤਕਾਂਡ ’ਚ ED ਦੀ ਵੱਡੀ ਕਾਰਵਾਈ, ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ ਰਿਮਾਂਡ ‘ਤੇ ਲਿਆ

ED action in suspended DIG Bhullar’s bribery case: ਚੰਡੀਗੜ੍ਹ: ਰੋਪੜ ਰੇਂਜ ਦੇ ਸਸਪੈਂਡਿਡ DIG ਐੱਚ.ਐੱਸ. ਭੁੱਲਰ ਨਾਲ ਜੁੜੇ ਕਥਿਤ ਰਿਸ਼ਵਤਕਾਂਡ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ED ਨੇ ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ PMLA ਕੋਰਟ ਵਿੱਚ ਪੇਸ਼ ਕੀਤਾ। ਜਾਂਚ ਏਜੰਸੀ ਨੇ ਅਦਾਲਤ ਤੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ 7 ਦਿਨਾਂ ਦਾ ED ਰਿਮਾਂਡ ਮਨਜ਼ੂਰ ਕੀਤਾ।

ਇਸ਼ਤਿਹਾਰ

ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨੂੰ ਹਰ ਰੋਜ਼ ਇੱਕ ਘੰਟੇ ਲਈ ED ਦੇ ਜਾਂਚ ਅਧਿਕਾਰੀ ਦੀ ਮੌਜੂਦਗੀ ਵਿੱਚ ਕ੍ਰਿਸ਼ਨੂ ਸ਼ਾਰਦਾ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਹੈ। ED ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਜਾਂਚ ਦੌਰਾਨ ਕ੍ਰਿਸ਼ਨੂ ਸ਼ਾਰਦਾ ਵੱਲੋਂ ਕਥਿਤ ਨਾਜਾਇਜ਼ ਕਮਾਈ ਰਾਹੀਂ ਜਾਇਦਾਦ ਬਣਾਉਣ ਨਾਲ ਸਬੰਧਤ ਸਬੂਤ ਮਿਲੇ ਹਨ। ਜਾਂਚ ਏਜੰਸੀ ਮੁਤਾਬਕ ਵੱਖ-ਵੱਖ ਬੈਂਕ ਅਤੇ ਪੋਸਟ ਆਫਿਸ ਖਾਤਿਆਂ ਵਿੱਚ 1 ਕਰੋੜ 41 ਲੱਖ 56 ਹਜ਼ਾਰ 937 ਰੁਪਏ ਦੀ ਰਕਮ ਮਿਲੀ ਹੈ।

ਇਸ ਤੋਂ ਇਲਾਵਾ ਘਰ ਦੀ ਤਲਾਸ਼ੀ ਦੌਰਾਨ ED ਨੂੰ 8.35 ਲੱਖ ਰੁਪਏ ਨਕਦ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ CBI ਵੱਲੋਂ ਵੀ ਕ੍ਰਿਸ਼ਨੂ ਸ਼ਾਰਦਾ ਦੇ ਘਰੋਂ ਕਰੀਬ 21 ਲੱਖ ਰੁਪਏ ਨਕਦ ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ED ਮੁਤਾਬਕ ਕ੍ਰਿਸ਼ਨੂ ਸ਼ਾਰਦਾ ਅਤੇ DIG ਐੱਚ.ਐੱਸ. ਭੁੱਲਰ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਦੌਰਾਨ ਦੋਵਾਂ ਵਿਚਾਲੇ ਵਾਰ-ਵਾਰ ਹੋਈਆਂ WhatsApp ਚੈਟਾਂ ਅਤੇ ਗੱਲਬਾਤ ਸਾਹਮਣੇ ਆਈ ਹੈ। ਜਾਂਚ ਏਜੰਸੀ ਨੇ ਕ੍ਰਿਸ਼ਨੂ ਦੀ ਪਤਨੀ ਹਨੀ ਸ਼ਰਮਾ ਦੇ ਵੀ ਬਿਆਨ ਦਰਜ ਕੀਤੇ ਹਨ।

ED ਨੇ ਅਦਾਲਤ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਨਾਲ ਸਬੰਧਤ ਕਾਫ਼ੀ ਸਬੂਤ ਮੌਜੂਦ ਹਨ ਅਤੇ ਹੋਰ ਪੁੱਛਗਿੱਛ ਜ਼ਰੂਰੀ ਹੈ। ਏਜੰਸੀ ਨੇ ਡਿਜੀਟਲ ਸਬੂਤਾਂ ਨਾਲ ਕ੍ਰਿਸ਼ਨੂ ਸ਼ਾਰਦਾ ਦਾ ਆਹਮੋ-ਸਾਹਮਣਾ ਕਰਵਾਉਣ ਅਤੇ ਨਕਦੀ ਤੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਕਮ ਦੇ ਸਰੋਤ ਦਾ ਪਤਾ ਲਗਾਉਣ ਲਈ ਰਿਮਾਂਡ ਦੀ ਮੰਗ ਕੀਤੀ ਸੀ।

ਹਾਲਾਂਕਿ, ਬਚਾਅ ਪੱਖ ਨੇ ED ਦੇ ਦੋਸ਼ਾਂ ਦਾ ਵਿਰੋਧ ਕੀਤਾ। ਵਕੀਲ ਨੇ ਦਲੀਲ ਦਿੱਤੀ ਕਿ ਕ੍ਰਿਸ਼ਨੂ ਸ਼ਾਰਦਾ ਖੁਦ ਕਰੀਬ 16 ਸਾਲ ਤੱਕ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਰਿਹਾ ਹੈ, ਜਦਕਿ ਉਸਦੇ ਦਾਦਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਨ। ਬਚਾਅ ਪੱਖ ਮੁਤਾਬਕ ਬਰਾਮਦ ਅਤੇ ਖਾਤਿਆਂ ਵਿੱਚ ਮੌਜੂਦ ਰਕਮ ਪਰਿਵਾਰ ਨਾਲ ਸਬੰਧਤ ਹੈ।

Read Latest News and Breaking News at Daily Post TV, Browse for more News

Ad
Ad

Punjab District News