Journalism Of Hope

ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਿਹਾ 3 ਸਾਲਾ ਗੁਰਮੋਹ, ਇਲਾਜ ਲਈ 48 ਕਰੋੜ ਦੀ ਲੋੜ; ਕੈਨੇਡਾ ਸਰਕਾਰ ਦੇਵੇਗੀ 30 ਕਰੋੜ

3-year-old Gurmoh battling rare genetic disease: ਪੰਜਾਬ/ਕੈਨੇਡਾ: ਪੰਜਾਬ ਮੂਲ ਦੇ ਕੈਨੇਡਾ ਵਾਸੀ ਤਿੰਨ ਸਾਲਾ ਗੁਰਮੋਹ ਗਿੱਲ ਇੱਕ ਬੇਹੱਦ ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿਮਾਰੀ ਨਾਲ ਦੁਨੀਆ ਵਿੱਚ ਸਿਰਫ਼ ਦੋ ਜਾਂ ਤਿੰਨ ਮਰੀਜ਼ ਹੀ ਹਨ ਅਤੇ ਇਸ ਦਾ ਹੁਣ ਤੱਕ ਕੋਈ ਇਲਾਜ ਉਪਲਬਧ ਨਹੀਂ ਹੈ। ਗੁਰਮੋਹ ਦੇ ਇਲਾਜ […]
By : Updated On: 23 Sep 2026 11:15:AM
ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਿਹਾ 3 ਸਾਲਾ ਗੁਰਮੋਹ, ਇਲਾਜ ਲਈ 48 ਕਰੋੜ ਦੀ ਲੋੜ; ਕੈਨੇਡਾ ਸਰਕਾਰ ਦੇਵੇਗੀ 30 ਕਰੋੜ

3-year-old Gurmoh battling rare genetic disease: ਪੰਜਾਬ/ਕੈਨੇਡਾ: ਪੰਜਾਬ ਮੂਲ ਦੇ ਕੈਨੇਡਾ ਵਾਸੀ ਤਿੰਨ ਸਾਲਾ ਗੁਰਮੋਹ ਗਿੱਲ ਇੱਕ ਬੇਹੱਦ ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿਮਾਰੀ ਨਾਲ ਦੁਨੀਆ ਵਿੱਚ ਸਿਰਫ਼ ਦੋ ਜਾਂ ਤਿੰਨ ਮਰੀਜ਼ ਹੀ ਹਨ ਅਤੇ ਇਸ ਦਾ ਹੁਣ ਤੱਕ ਕੋਈ ਇਲਾਜ ਉਪਲਬਧ ਨਹੀਂ ਹੈ। ਗੁਰਮੋਹ ਦੇ ਇਲਾਜ ਦੀ ਉਮੀਦ ਹੁਣ ਪਰਸਨਲਾਈਜ਼ਡ ਜੀਨ-ਐਡਿਟਿੰਗ ਥੈਰੇਪੀ ’ਤੇ ਟਿਕੀ ਹੋਈ ਹੈ।

ਇਸ਼ਤਿਹਾਰ

ਗੁਰਮੋਹ ਲਈ ਵਿਸ਼ੇਸ਼ ਜੀਨ-ਐਡਿਟਿੰਗ ਥੈਰੇਪੀ ਵਿਕਸਿਤ ਕਰਨ ਵਾਲੇ ਪ੍ਰੋਜੈਕਟ ਲਈ ਕਰੀਬ 48 ਕਰੋੜ ਰੁਪਏ ਦੀ ਲੋੜ ਹੈ। ਗੁਰਮੋਹ ਦੇ ਮਾਤਾ-ਪਿਤਾ, ਜੋ ਪੰਜਾਬ ਨਾਲ ਸਬੰਧਤ ਹਨ ਅਤੇ ਕੈਨੇਡਾ ਵਿੱਚ ਡੈਂਟਿਸਟ ਹਨ, ਨੇ ਬੀਤੇ ਮਹੀਨੇ ‘ਲੇਟਰ ਆਫ਼ ਹੋਪ’ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਦੁਰਲੱਭ ਬਿਮਾਰੀਆਂ ਨਾਲ ਜੂਝ ਰਹੇ ਹਜ਼ਾਰਾਂ ਪਰਿਵਾਰਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਂ ਪੱਤਰ ਲਿਖੇ ਸਨ।

ਹੁਣ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਗੁਰਮੋਹ ਲਈ ਜੀਨ-ਐਡਿਟਿੰਗ ਪ੍ਰੋਜੈਕਟ ਵਾਸਤੇ ਕਰੀਬ 30 ਕਰੋੜ ਰੁਪਏ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਰਿਵਾਰ ਅਤੇ ਕਮਿਊਨਿਟੀ ਵੱਲੋਂ ਪਹਿਲਾਂ ਹੀ ਕਰੀਬ 18 ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ।

ਗੁਰਮੋਹ ਦੇ ਮਾਤਾ-ਪਿਤਾ ਨੇ ਅਪ੍ਰੈਲ ਵਿੱਚ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਵਿੱਚ ਦੁਨੀਆ ਭਰ ਤੋਂ 14,200 ਤੋਂ ਵੱਧ ਲੋਕਾਂ ਨੇ ਆਰਥਿਕ ਸਹਾਇਤਾ ਦਿੱਤੀ ਹੈ। ਗੁਰਮੋਹ ਦੇ ਮਾਤਾ-ਪਿਤਾ ਨੇ ਕਿਹਾ ਕਿ ਦੁਨੀਆ ਭਰ ਤੋਂ ਮਿਲੇ ਸਹਿਯੋਗ ਨੇ ਉਨ੍ਹਾਂ ਨੂੰ ਇਹ ਹੌਸਲਾ ਦਿੱਤਾ ਹੈ ਕਿ ਗੁਰਮੋਹ ਇਸ ਲੜਾਈ ਵਿੱਚ ਇਕੱਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਮਦਦ ਅਤੇ ਹਰ ਦੁਆ ਨੇ ਪਰਿਵਾਰ ਨੂੰ ਹਿੰਮਤ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News