Journalism Of Hope

ਬਹਿਰੀਨ ਵਾਲੀ ਬੀਬੀ ਮਾਮਲਾ: ਸਰਬਜੀਤ ਸਿੰਘ ਝਿੰਜਰ ਦਾ ਬਿਆਨ ਆਇਆ ਸਾਹਮਣੇ

Bahrain woman case: Sarabjit Singh Jhinjar’s statement: ਚੰਡੀਗੜ੍ਹ: ‘ਬਹਿਰੀਨ ਵਾਲੀ ਬੀਬੀ’ ਵੱਲੋਂ ਸਰਬਜੀਤ ਸਿੰਘ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ’ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਝਿੰਜਰ ਨੇ ਕਿਹਾ ਕਿ ਉਹ ਉਕਤ ਮਹਿਲਾ ਨੂੰ ਕਦੇ ਨਹੀਂ ਮਿਲੇ ਅਤੇ ਨਾ ਹੀ ਉਸ ਨੂੰ ਕਿਸੇ […]
By : Updated On: 23 Sep 2026 14:44:PM
ਬਹਿਰੀਨ ਵਾਲੀ ਬੀਬੀ ਮਾਮਲਾ: ਸਰਬਜੀਤ ਸਿੰਘ ਝਿੰਜਰ ਦਾ ਬਿਆਨ ਆਇਆ ਸਾਹਮਣੇ
  • ਸਰਬਜੀਤ ਝਿੰਜਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ
  • ਕਿਹਾ- ਬੀਬੀ ਨੂੰ ਕਦੇ ਨਹੀਂ ਮਿਲਿਆ, ਨਾ ਹੀ ਕਿਸੇ ਸਾਜ਼ਿਸ਼ ਦਾ ਹਿੱਸਾ
  • ਸਰਕਾਰ ’ਤੇ ਲਗਾਏ ਗੰਭੀਰ ਦੋਸ਼

Bahrain woman case: Sarabjit Singh Jhinjar’s statement: ਚੰਡੀਗੜ੍ਹ: ‘ਬਹਿਰੀਨ ਵਾਲੀ ਬੀਬੀ’ ਵੱਲੋਂ ਸਰਬਜੀਤ ਸਿੰਘ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ’ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਝਿੰਜਰ ਨੇ ਕਿਹਾ ਕਿ ਉਹ ਉਕਤ ਮਹਿਲਾ ਨੂੰ ਕਦੇ ਨਹੀਂ ਮਿਲੇ ਅਤੇ ਨਾ ਹੀ ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਪੰਜਾਬ ਲਿਆਉਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਹੈ।

ਇਸ਼ਤਿਹਾਰ

ਝਿੰਜਰ ਨੇ ਦਾਅਵਾ ਕੀਤਾ ਕਿ ਮਹਿਲਾ ਵੱਲੋਂ ਹੁਣ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ, ਉਹ ਪਹਿਲਾਂ ਦਰਜ ਐੱਫਆਈਆਰ ਵਿੱਚ ਨਹੀਂ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਮਹਿਲਾ ਨੂੰ ਇੱਕ ਸਕ੍ਰਿਪਟ ਦਿੱਤੀ ਗਈ ਅਤੇ ਉਸੇ ਅਨੁਸਾਰ ਬਿਆਨ ਦਿਵਾਇਆ ਜਾ ਰਿਹਾ ਹੈ। ਹਾਲਾਂਕਿ, ਮਹਿਲਾ ਨੇ ਆਪਣੀ ਤਾਜ਼ਾ ਵੀਡੀਓ ਵਿੱਚ ਝਿੰਜਰ ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਉਸ ਨੂੰ ਬਹਿਰੀਨ ਤੋਂ ਪੰਜਾਬ ਆਉਣ ਲਈ ਟਿਕਟਾਂ ਭੇਜਣ ਅਤੇ ਸਿਆਸੀ ਆਗੂਆਂ ਖ਼ਿਲਾਫ਼ ਬੋਲਣ ਲਈ ਦਬਾਅ ਪਾਉਣ ਦੇ ਦੋਸ਼ ਲਗਾਏ ਹਨ।

ਝਿੰਜਰ ਨੇ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਟਿਕਟਾਂ ਦੇਣ ਅਤੇ ਪੰਜ-ਪੰਜ ਕਰੋੜ ਰੁਪਏ ਦੇ ਕੇ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਚੁੱਕੇ ਹਨ ਅਤੇ ਇਸ ਕਾਰਨ ਉਨ੍ਹਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਾਂ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਫੋਨ ਆਉਂਦੇ-ਜਾਂਦੇ ਰਹਿੰਦੇ ਹਨ। ਕਈ ਵਾਰ ਮੀਟਿੰਗਾਂ ਜਾਂ ਹੋਰ ਰੁਝੇਵਿਆਂ ਕਾਰਨ ਫੋਨ ਨਾ ਚੁੱਕ ਸਕਣ ਦੀ ਸਥਿਤੀ ਵਿੱਚ ਬਾਅਦ ਵਿੱਚ ਵਾਪਸ ਫੋਨ ਕਰਨਾ ਵੀ ਆਮ ਗੱਲ ਹੈ, ਪਰ ਸਰਕਾਰ ਇਸ ਨੂੰ ਜਾਣਬੁੱਝ ਕੇ ਵੱਡਾ ਮੁੱਦਾ ਬਣਾ ਰਹੀ ਹੈ।

ਝਿੰਜਰ ਨੇ ਕਿਹਾ ਕਿ ਉਹ ਕਿਸੇ ਦਬਾਅ ਤੋਂ ਨਾ ਡਰਨਗੇ ਅਤੇ ਨਾ ਹੀ ਝੁਕਣਗੇ। ਉਨ੍ਹਾਂ ਵੱਲੋਂ ਲਗਾਏ ਗਏ ਸਰਕਾਰ ਸਬੰਧੀ ਦੋਸ਼ਾਂ ਦੀ ਇਸ ਖ਼ਬਰ ਵਿੱਚ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। ਮਾਮਲੇ ਵਿੱਚ ਮਹਿਲਾ ਵੱਲੋਂ ਪੁਲਿਸ ਨੂੰ ਆਪਣਾ ਮੋਬਾਈਲ ਫੋਨ ਸੌਂਪਣ ਅਤੇ ਕਾਲ ਡਿਟੇਲ ਤੇ ਚੈਟ ਜਨਤਕ ਕਰਨ ਦੀ ਮੰਗ ਵੀ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News