Journalism Of Hope
BREAKING NEWS
GMADA-Punjab Govt ਦੀ ਪਟੀਸ਼ਨ ’ਤੇ ਹਾਈਕੋਰਟ ‘ਚ ਸੁਣਵਾਈ: ED ਨੂੰ ਨੋਟਿਸ ਜਾਰੀ.......10 ਅਕਤੂਬਰ ਦੇ CJP ਪ੍ਰਦਰਸ਼ਨ ’ਤੇ ਸਸਪੈਂਸ, ਦਿੱਲੀ ਪੁਲਿਸ ਨੇ ਅਜੇ ਨਹੀਂ ਦਿੱਤੀ ਇਜਾਜ਼ਤ.......ਪੁਲਿਸ ਦੀ ਵੱਡੀ ਕਾਰਵਾਈ, 3 ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼, 8 ਗ੍ਰਿਫ਼ਤਾਰ......ਤਰਨਤਾਰਨ ’ਚ ਦੋਹਰਾ ਕਤਲਕਾਂਡ: ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ.......ਬਰਖ਼ਾਸਤ AIG ਰਾਜਜੀਤ ਹੁੰਦਲ ਦੇ ਪੁਲਿਸ ਰਿਮਾਂਡ ‘ਚ ਹੋਰ ਵਾਧਾ........ਆਕਾਸ਼ਵਾਣੀ ਭਵਨ ਵਿੱਚ ਦਾਖ਼ਲ ਹੋਣ ਦੇ ਮਾਮਲੇ ’ਚ ਰਾਹੁਲ-ਪ੍ਰਿਯੰਕਾ ਸਮੇਤ ਅਤੇ INDIA ਬਲਾਕ ਦੇ ਹੋਰ ਆਗੂਆਂ ਖ਼ਿਲਾਫ਼ FIR.......RBI ਨੇ ਰੇਪੋ ਰੇਟ ‘ਚ ਕੀਤਾ ਵਾਧਾ, ਲੋਨ ਹੋ ਸਕਦੇ ਨੇ ਮਹਿੰਗੇ

ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ

Elections for 50 wards across three urban bodies: ਚੰਡੀਗੜ੍ਹ: ਸੁਪਰੀਮ ਕੋਰਟ ਨੇ ਪਟਿਆਲਾ ਨਗਰ ਨਿਗਮ, ਧਰਮਕੋਟ ਅਤੇ ਬਾਘਾਪੁਰਾਣਾ ਨਗਰ ਕੌਂਸਲਾਂ ਦੇ ਕੁੱਲ 50 ਵਾਰਡਾਂ ਦੀ ਚੋਣ ਰੱਦ ਕਰਦਿਆਂ ਇਨ੍ਹਾਂ ਵਾਰਡਾਂ ਵਿੱਚ 6 ਹਫ਼ਤਿਆਂ ਦੇ ਅੰਦਰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਨਿਆਇਕ ਨਿਗਰਾਨੀ ਦਾ ਵੀ […]
By : Updated On: 08 Oct 2026 09:09:AM
ਪਟਿਆਲਾ ਸਮੇਤ 3 ਸ਼ਹਿਰੀ ਸੰਸਥਾਵਾਂ ਦੇ 50 ਵਾਰਡਾਂ ਦੀ ਚੋਣ ਰੱਦ, 6 ਹਫ਼ਤਿਆਂ ’ਚ ਮੁੜ ਚੋਣ ਦੇ ਹੁਕਮ

Elections for 50 wards across three urban bodies: ਚੰਡੀਗੜ੍ਹ: ਸੁਪਰੀਮ ਕੋਰਟ ਨੇ ਪਟਿਆਲਾ ਨਗਰ ਨਿਗਮ, ਧਰਮਕੋਟ ਅਤੇ ਬਾਘਾਪੁਰਾਣਾ ਨਗਰ ਕੌਂਸਲਾਂ ਦੇ ਕੁੱਲ 50 ਵਾਰਡਾਂ ਦੀ ਚੋਣ ਰੱਦ ਕਰਦਿਆਂ ਇਨ੍ਹਾਂ ਵਾਰਡਾਂ ਵਿੱਚ 6 ਹਫ਼ਤਿਆਂ ਦੇ ਅੰਦਰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਨਿਆਇਕ ਨਿਗਰਾਨੀ ਦਾ ਵੀ ਨਿਰਦੇਸ਼ ਦਿੱਤਾ ਹੈ।

ਇਸ਼ਤਿਹਾਰ

ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ (ਸੇਵਾਮੁਕਤ) ਦੀ ਅਗਵਾਈ ਵਾਲੇ ਤੱਥ-ਖੋਜ ਕਮਿਸ਼ਨ ਦੀ ਰਿਪੋਰਟ ਨੂੰ ਸਵੀਕਾਰ ਕਰਦਿਆਂ ਇਹ ਹੁਕਮ ਜਾਰੀ ਕੀਤੇ।

ਅਦਾਲਤ ਦੇ ਹੁਕਮਾਂ ਤਹਿਤ ਪਟਿਆਲਾ ਨਗਰ ਨਿਗਮ ਦੇ 28 ਵਾਰਡਾਂ, ਧਰਮਕੋਟ ਦੇ 7 ਵਾਰਡਾਂ ਅਤੇ ਬਾਘਾਪੁਰਾਣਾ ਦੇ ਸਾਰੇ 15 ਵਾਰਡਾਂ ਵਿੱਚ ਮੁੜ ਚੋਣ ਹੋਵੇਗੀ।

ਪਟਿਆਲਾ ਦੇ ਵਾਰਡ ਨੰਬਰ 1, 4, 6, 12, 14, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55 ਅਤੇ 57 ਵਿੱਚ ਨਵੀਆਂ ਚੋਣਾਂ ਹੋਣਗੀਆਂ। ਤੱਥ-ਖੋਜ ਕਮਿਸ਼ਨ ਨੇ ਇਨ੍ਹਾਂ ਵਾਰਡਾਂ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਣ ਅਤੇ ਚੋਣ ਲੜਨ ਦੇ ਮੌਕੇ ਪ੍ਰਭਾਵਿਤ ਹੋਣ ਸਬੰਧੀ ਤੱਥ ਦਰਜ ਕੀਤੇ ਸਨ।

ਧਰਮਕੋਟ ਵਿੱਚ ਵਾਰਡ ਨੰਬਰ 1, 2, 3, 4, 7, 9 ਅਤੇ 13, ਜਦਕਿ ਬਾਘਾਪੁਰਾਣਾ ਦੇ ਸਾਰੇ 15 ਵਾਰਡਾਂ ਵਿੱਚ ਮੁੜ ਚੋਣ ਕਰਵਾਈ ਜਾਵੇਗੀ।

ਗੌਰਤਲਬ ਹੈ ਕਿ ਨਿਗਮ ਚੋਣਾਂ ਦੌਰਾਨ ਕਥਿਤ ਧੱਕੇਸ਼ਾਹੀ ਅਤੇ ਚੋਣ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੇ ਦੋਸ਼ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਗਏ ਸਨ। ਇਸ ਮਾਮਲੇ ਨੂੰ ਭਾਜਪਾ ਵੱਲੋਂ ਸੁਪਰੀਮ ਕੋਰਟ ਤੱਕ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਲਈ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਕਮਿਸ਼ਨ ਦਾ ਗਠਨ ਕੀਤਾ ਸੀ।

ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਹੁਣ ਸੁਪਰੀਮ ਕੋਰਟ ਨੇ 50 ਵਾਰਡਾਂ ਵਿੱਚ ਚੋਣਾਂ ਮੁੜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News