ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ IPS ਅਧਿਕਾਰੀਆਂ ਨੂੰ ਨਵੇਂ ਚਾਰਜ ਸੌਂਪੇ
ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਕਈ ਸੀਨੀਅਰ IPS ਅਧਿਕਾਰੀਆਂ ਨੂੰ ਨਵੇਂ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਾਣਕਾਰੀ ਅਨੁਸਾਰ IPS ਅਧਿਕਾਰੀ ਜਤਿੰਦਰ ਕੁਮਾਰ ਜੈਨ ਨੂੰ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਅਤੇ ਸਪੈਸ਼ਲ ਡੀਜੀਪੀ PSPCL ਪਟਿਆਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਨੀਤਾ ਪੁੰਜ ਨੂੰ ਸਪੈਸ਼ਲ ਡੀਜੀਪੀ HRD ਦੇ ਨਾਲ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
IPS ਅਧਿਕਾਰੀ ਪ੍ਰਮੋਦ ਬਾਨ ਨੂੰ ਸਪੈਸ਼ਲ ਡੀਜੀਪੀ AGTF ਨਿਯੁਕਤ ਕੀਤਾ ਗਿਆ ਹੈ, ਜਦਕਿ ਐੱਮ.ਐੱਫ. ਫਾਰੂਕੀ ਨੂੰ ਸਪੈਸ਼ਲ ਡੀਜੀਪੀ ਸਟੇਟ ਆਰਮਡ ਪੁਲਿਸ, ਜਲੰਧਰ ਕੈਂਟ ਦਾ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ IPS ਅਧਿਕਾਰੀ ਅਮਿਤ ਪ੍ਰਸਾਦ ਨੂੰ ਸਪੈਸ਼ਲ ਡੀਜੀਪੀ ਕਾਊਂਟਰ ਇੰਟੈਲੀਜੈਂਸ ਅਤੇ ਜੀਤ ਨਗੇਸ਼ਵਰ ਰਾਓ ਨੂੰ ਸਪੈਸ਼ਲ ਡੀਜੀਪੀ ਪ੍ਰੋਵੀਜ਼ਨ ਪੰਜਾਬ ਦੇ ਨਾਲ ADGP ਮਾਡਰਨਾਈਜ਼ੇਸ਼ਨ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉੱਥੇ ਹੀ 1995 ਬੈਚ ਦੇ IPS ਅਧਿਕਾਰੀ ਗੌਤਮ ਚੀਮਾ ਨੂੰ ADGP ਲਾਅ ਐਂਡ ਆਰਡਰ ਦਾ ਚਾਰਜ ਦਿੱਤਾ ਗਿਆ ਹੈ।