Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

ਕੈਨੇਡਾ ’ਚ ਸਟੰਟਬਾਜ਼ੀ ਕਰਨ ਵਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਬਿਨਾਂ ਨੰਬਰ ਪਲੇਟ ਵਾਲੀ BMW ਨਾਲ ਲਾਉਂਦਾ ਸੀ ਰੇਸਾਂ

ਚੰਡੀਗੜ੍ਹ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਸੜਕਾਂ ’ਤੇ ਖ਼ਤਰਨਾਕ ਸਟੰਟਬਾਜ਼ੀ ਅਤੇ ਗੈਰ-ਕਾਨੂੰਨੀ ਰੇਸਿੰਗ ਕਰਨ ਦੇ ਦੋਸ਼ ਹੇਠ ਇੱਕ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 24 ਸਾਲਾ ਤਰਮਨ ਤੂਰ ਵਜੋਂ ਹੋਈ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਹੈ। ਉਹ ਲਾਲ ਰੰਗ ਦੀ ਬਿਨਾਂ ਨੰਬਰ ਪਲੇਟ ਵਾਲੀ BMW M3 ਕਾਰ ਰਾਹੀਂ ਮਿਸਿਸੌਗਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕੈਨੇਡਾ ’ਚ ਸਟੰਟਬਾਜ਼ੀ ਕਰਨ ਵਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਬਿਨਾਂ ਨੰਬਰ ਪਲੇਟ ਵਾਲੀ BMW ਨਾਲ ਲਾਉਂਦਾ ਸੀ ਰੇਸਾਂ

ਚੰਡੀਗੜ੍ਹ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਸੜਕਾਂ ’ਤੇ ਖ਼ਤਰਨਾਕ ਸਟੰਟਬਾਜ਼ੀ ਅਤੇ ਗੈਰ-ਕਾਨੂੰਨੀ ਰੇਸਿੰਗ ਕਰਨ ਦੇ ਦੋਸ਼ ਹੇਠ ਇੱਕ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 24 ਸਾਲਾ ਤਰਮਨ ਤੂਰ ਵਜੋਂ ਹੋਈ ਹੈ, ਜੋ ਬਰੈਂਪਟਨ ਦਾ ਰਹਿਣ ਵਾਲਾ ਹੈ। ਉਹ ਲਾਲ ਰੰਗ ਦੀ ਬਿਨਾਂ ਨੰਬਰ ਪਲੇਟ ਵਾਲੀ BMW M3 ਕਾਰ ਰਾਹੀਂ ਮਿਸਿਸੌਗਾ ਅਤੇ ਟੋਰਾਂਟੋ ਦੀਆਂ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਰੇਸਿੰਗ ਕਰਦਾ ਸੀ। ਪੁਲਿਸ ਤੋਂ ਆਪਣੀ ਪਛਾਣ ਲੁਕਾਉਣ ਲਈ ਉਹ ਗੱਡੀ ਚਲਾਉਂਦੇ ਸਮੇਂ ਸਕੀ ਮਾਸਕ ਪਹਿਨਦਾ ਸੀ। ਲਗਾਤਾਰ ਤਿੰਨ ਮਹੀਨਿਆਂ ਤੱਕ ਪੁਲਿਸ ਨੂੰ ਚਕਮਾ ਦੇਣ ਵਾਲੇ ਇਸ ਨੌਜਵਾਨ ਨੂੰ ਕਾਬੂ ਕਰਨ ਲਈ ਜਾਂਚ ਟੀਮ ਨੇ ਸੀਸੀਟੀਵੀ ਕੈਮਰਿਆਂ, ਸੈਟੇਲਾਈਟ ਲੋਕੇਸ਼ਨ ਅਤੇ ਡਿਜੀਟਲ ਨਿਗਰਾਨੀ ਦੀ ਮਦਦ ਲਈ।

ਸੈਟੇਲਾਈਟ ਡਰਾਈਵ ਤੋਂ ਮਿਲਿਆ ਪਹਿਲਾ ਸੁਰਾਗ
ਪੁਲਿਸ ਨੂੰ 30 ਅਗਸਤ ਦੀ ਰਾਤ ਕਰੀਬ 1:06 ਵਜੇ ਮਿਸਿਸੌਗਾ ਦੇ ਸੈਟੇਲਾਈਟ ਡਰਾਈਵ ਅਤੇ ਐਕਸਪਲੋਰਰ ਡਰਾਈਵ ਚੌਕ ਨੇੜੇ ਪਹਿਲੀ ਵਾਰ ਲਾਲ ਰੰਗ ਦੀ BMW M3 ਦਿਖਾਈ ਦਿੱਤੀ। ਕਾਰ ’ਤੇ ਨੰਬਰ ਪਲੇਟ ਨਹੀਂ ਸੀ ਅਤੇ ਉਹ ਤੇਜ਼ ਰਫ਼ਤਾਰ ਨਾਲ ਰੇਸ ਲਗਾ ਰਹੀ ਸੀ। ਪੁਲਿਸ ਨੇ ਤੁਰੰਤ ਪਿੱਛਾ ਕਰਨ ਦੀ ਬਜਾਏ ਕਾਰ ਦੀ ਆਵਾਜਾਈ ਅਤੇ ਰੂਟ ਦਾ ਡਿਜੀਟਲ ਰਿਕਾਰਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਟ੍ਰੈਫਿਕ ਕੈਮਰਿਆਂ ਰਾਹੀਂ ਖੁੱਲ੍ਹਿਆ ਰਾਜ਼
26 ਸਤੰਬਰ ਨੂੰ ਮੁਲਜ਼ਮ ਨੇ ਇੱਕੋ ਰਾਤ ਦੋ ਵੱਖ-ਵੱਖ ਥਾਵਾਂ ’ਤੇ ਰੇਸਿੰਗ ਕੀਤੀ। ਮੀਡੋਪਾਈਨ ਬੁਲੇਵਾਰਡ ਨੇੜੇ ਉਸ ਨੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਹਾਈਵੇਅ 401 ਦੇ ਟ੍ਰੈਫਿਕ ਸਿਗਨਲ ਤੋੜੇ। ਇਸ ਤੋਂ ਬਾਅਦ ਉਸ ਦੀ ਕਾਰ ਟੋਰਾਂਟੋ ਦੇ ਕਲੇਸਨ ਰੋਡ ਇਲਾਕੇ ਵਿੱਚ ਵੀ ਦੇਖੀ ਗਈ। ਪੁਲਿਸ ਨੇ ਇਲਾਕੇ ਦੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਅਤੇ ਸੈਟੇਲਾਈਟ ਰੂਟ ਡਾਟਾ ਦਾ ਮਿਲਾਨ ਕਰਕੇ ਕਾਰ ਦੀਆਂ ਗਤੀਵਿਧੀਆਂ ਦਾ ਪੈਟਰਨ ਤਿਆਰ ਕੀਤਾ।

ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ ਘਰੋਂ ਗ੍ਰਿਫ਼ਤਾਰ
ਪੀਲ ਰੀਜਨਲ ਪੁਲਿਸ ਦੀ ‘ਸੇਫਰ ਰੋਡਜ਼ ਟੀਮ’ ਨੇ ਕਰੀਬ ਤਿੰਨ ਮਹੀਨਿਆਂ ਤੱਕ ਇਸ ਮਾਮਲੇ ਦੀ ਗੁਪਤ ਜਾਂਚ ਕੀਤੀ। ਸਕੀ ਮਾਸਕ ਕਾਰਨ ਡਰਾਈਵਰ ਦਾ ਚਿਹਰਾ ਪਛਾਣਨਾ ਮੁਸ਼ਕਲ ਸੀ, ਪਰ ਕਾਰ ਵਿੱਚ ਕੀਤੀਆਂ ਵਿਸ਼ੇਸ਼ ਤਬਦੀਲੀਆਂ ਅਤੇ ਉਸ ਦੀ ਲੋਕੇਸ਼ਨ ਹਿਸਟਰੀ ਦੇ ਆਧਾਰ ’ਤੇ ਪੁਲਿਸ ਤਰਮਨ ਤੂਰ ਤੱਕ ਪਹੁੰਚ ਗਈ। ਲੋੜੀਂਦੇ ਸਬੂਤ ਇਕੱਠੇ ਕਰਨ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤਾ ਅਤੇ ਬਰੈਂਪਟਨ ਸਥਿਤ ਉਸ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ, ਪਛਾਣ ਲੁਕਾਉਣ ਅਤੇ ਗੈਰ-ਕਾਨੂੰਨੀ ਰੇਸਿੰਗ ਨਾਲ ਸਬੰਧਤ ਤਿੰਨ-ਤਿੰਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਸੜਕਾਂ ਨੂੰ ਸੁਰੱਖਿਅਤ ਬਣਾਉਣਾ ਪੁਲਿਸ ਦੀ ਤਰਜੀਹ
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਨੂੰ ਸੁਰੱਖਿਅਤ ਰੱਖਣਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸਟ੍ਰੀਟ ਰੇਸਿੰਗ ਸੜਕਾਂ ’ਤੇ ਚੱਲਣ ਵਾਲੇ ਹਰ ਵਿਅਕਤੀ ਦੀ ਜਾਨ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਸੇਫਰ ਰੋਡਜ਼ ਟੀਮ ਵੱਲੋਂ ਕੀਤੀ ਗਈ ਲਗਾਤਾਰ ਮਿਹਨਤ ਦੀ ਸ਼ਲਾਘਾ ਵੀ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News