Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

ਕ੍ਰਿਕਟਰ ਅਭਿਸ਼ੇਕ ਸ਼ਰਮਾ ਅਚਾਨਕ ਪਹੁੰਚੇ ਬਚਪਨ ਦੀ ਅਧਿਆਪਕਾ ਨੂੰ ਮਿਲਣ, ਵੀਡੀਓ ਵਾਇਰਲ

ਅੰਮ੍ਰਿਤਸਰ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਖੇਡ ਦੇ ਨਾਲ-ਨਾਲ ਇੱਕ ਖਾਸ ਮੁਲਾਕਾਤ ਕਰਕੇ ਵੀ ਚਰਚਾ ਵਿੱਚ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਬਚਪਨ ਦੀ ਅਧਿਆਪਕਾ ਨੂੰ ਅਚਾਨਕ ਮਿਲਣ ਪਹੁੰਚਦੇ ਹਨ। ਅਭਿਸ਼ੇਕ ਨੂੰ ਸਾਹਮਣੇ ਦੇਖ ਕੇ ਅਧਿਆਪਕਾ ਵੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕ੍ਰਿਕਟਰ ਅਭਿਸ਼ੇਕ ਸ਼ਰਮਾ ਅਚਾਨਕ ਪਹੁੰਚੇ ਬਚਪਨ ਦੀ ਅਧਿਆਪਕਾ ਨੂੰ ਮਿਲਣ, ਵੀਡੀਓ ਵਾਇਰਲ

ਅੰਮ੍ਰਿਤਸਰ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਖੇਡ ਦੇ ਨਾਲ-ਨਾਲ ਇੱਕ ਖਾਸ ਮੁਲਾਕਾਤ ਕਰਕੇ ਵੀ ਚਰਚਾ ਵਿੱਚ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਬਚਪਨ ਦੀ ਅਧਿਆਪਕਾ ਨੂੰ ਅਚਾਨਕ ਮਿਲਣ ਪਹੁੰਚਦੇ ਹਨ। ਅਭਿਸ਼ੇਕ ਨੂੰ ਸਾਹਮਣੇ ਦੇਖ ਕੇ ਅਧਿਆਪਕਾ ਵੀ ਹੈਰਾਨ ਰਹਿ ਜਾਂਦੀ ਹੈ ਅਤੇ ਉਨ੍ਹਾਂ ਦੇ ਮੂੰਹੋਂ ‘ਓ ਮਾਈ ਗੌਡ, ਅਭਿਸ਼ੇਕ !’ ਨਿਕਲ ਜਾਂਦਾ ਹੈ। ਇਸ ਤੋਂ ਬਾਅਦ ਅਭਿਸ਼ੇਕ ਆਪਣੀ ਅਧਿਆਪਕਾ ਨੂੰ ਗਲੇ ਲਗਾਉਂਦੇ ਹਨ ਅਤੇ ਕੁਝ ਸਮਾਂ ਉਨ੍ਹਾਂ ਦੇ ਪਲੇਅ ਸਕੂਲ ਵਿੱਚ ਬਿਤਾਉਂਦੇ ਹਨ। ਇਸ ਮੁਲਾਕਾਤ ਦੀ ਸੀਸੀਟੀਵੀ ਫੁਟੇਜ ਖੁਦ ਅਧਿਆਪਕਾ ਨੇ ਸਕੂਲ ਦੇ ਸੋਸ਼ਲ ਮੀਡੀਆ ਪੇਜ ’ਤੇ ਸਾਂਝੀ ਕੀਤੀ ਹੈ।

ਅਧਿਆਪਕਾ ਨੇ ਦੱਸੀ ਮੁਲਾਕਾਤ ਦੀ ਅਹਿਮੀਅਤ
ਜਾਣਕਾਰੀ ਅਨੁਸਾਰ 6 ਨਵੰਬਰ ਨੂੰ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਦੀ ਏਅਰਪੋਰਟ ਰੋਡ ਸਥਿਤ ‘ਲਿਟਲ ਮਿਲੇਨੀਅਮ ਪਲੇਅ ਸਕੂਲ’ ਪਹੁੰਚੇ ਸਨ। ਇਹ ਉਨ੍ਹਾਂ ਦੀ ਅਧਿਆਪਕਾ ਕਸ਼ਿਸ਼ ਖੰਨਾ ਲਈ ਅਚਾਨਕ ਦਿੱਤਾ ਗਿਆ ਸਰਪ੍ਰਾਈਜ਼ ਸੀ। ਵੀਡੀਓ ਸਾਂਝੀ ਕਰਦਿਆਂ ਕਸ਼ਿਸ਼ ਖੰਨਾ ਨੇ ਲਿਖਿਆ ਕਿ ਇੱਕ ਅੰਤਰਰਾਸ਼ਟਰੀ ਕ੍ਰਿਕਟ ਸਟਾਰ ਵੱਲੋਂ ਆਪਣੇ ਉਸ ਅਧਿਆਪਕ ਨੂੰ ਮਿਲਣ ਪਹੁੰਚਣਾ, ਜਿਸ ਨੂੰ ਕਦੇ ਉਸ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਸੀ, ਬੇਹੱਦ ਖਾਸ ਪਲ ਹੈ। ਉਨ੍ਹਾਂ ਕਿਹਾ ਕਿ ਅਕਸਰ ਸਫਲਤਾ ਮਿਲਣ ਤੋਂ ਬਾਅਦ ਲੋਕ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਹਨ, ਪਰ ਅਭਿਸ਼ੇਕ ਦੀ ਇਸ ਮੁਲਾਕਾਤ ਨੇ ਸਫਲਤਾ ਦਾ ਅਸਲ ਮਤਲਬ ਯਾਦ ਕਰਵਾ ਦਿੱਤਾ ਹੈ।

‘ਅਸਮਾਨ ਛੂਹੋ, ਪਰ ਆਪਣੀਆਂ ਜੜ੍ਹਾਂ ਨਾ ਭੁੱਲੋ’
ਅਧਿਆਪਕਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜ਼ਿੰਦਗੀ ਵਿੱਚ ਕਿੰਨੀ ਵੀ ਤਰੱਕੀ ਕਰ ਲਓ, ਪਰ ਆਪਣੀ ਮਿੱਟੀ ਅਤੇ ਸੰਸਕਾਰਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਅਭਿਸ਼ੇਕ ਦੀ ਨਿਮਰਤਾ, ਆਪਣਾਪਣ ਅਤੇ ਪਿਆਰ ਉਨ੍ਹਾਂ ਦੇ ਕ੍ਰਿਕਟਰ ਬਣਨ ਤੋਂ ਇਲਾਵਾ ਉਨ੍ਹਾਂ ਦੇ ਵਿਅਕਤੀਤਵ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਨੇ ਆਪਣੇ ਵਿਦਿਆਰਥੀ ਲਈ ਮਾਣ ਜ਼ਾਹਰ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਅਭਿਸ਼ੇਕ ’ਤੇ ਬਹੁਤ ਮਾਣ ਹੈ। ਉਹ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ ਅਤੇ ਲੋਕਾਂ ਦਾ ਮਾਣ ਵਧਾਉਂਦੇ ਰਹਿਣ। ਅਧਿਆਪਕਾ ਨੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਰਦਾਸ ਵੀ ਕੀਤੀ।

ਸੋਸ਼ਲ ਮੀਡੀਆ ’ਤੇ ਹੋ ਰਹੀ ਤਾਰੀਫ਼
ਅਭਿਸ਼ੇਕ ਦੇ ਇਸ ਅੰਦਾਜ਼ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਸ਼ਲਾਘਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੈਦਾਨ ਵਿੱਚ ਆਪਣੀ ਬੱਲੇਬਾਜ਼ੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲਾ ਇਹ ਕ੍ਰਿਕਟਰ ਅਸਲ ਜ਼ਿੰਦਗੀ ਵਿੱਚ ਵੀ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਦਿਖਾ ਕੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਅਧਿਆਪਕਾ ਕਸ਼ਿਸ਼ ਖੰਨਾ ਨੇ ਇਸ ਮੁਲਾਕਾਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਅਤੇ ਆਪਣੀ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News