Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

‘ਰਾਮਾਇਣ’ ਨੇ ਕਮਾਈ ’ਚ ਬਣਾਇਆ ਰਿਕਾਰਡ, 5 ਦਿਨਾਂ ‘ਚ ਕਮਾਈ 346 ਕਰੋੜ ਤੋਂ ਪਾਰ

ਮੁੰਬਈ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਰਾਮਾਇਣ’ ਨੇ ਬਾਕਸ ਆਫਿਸ ’ਤੇ ਸਫ਼ਲ ਕਰੋਬਾਰ ਕਰਦੀ ਨਜ਼ਰ ਆ ਰਹੀ ਹੈ। ਦੀਵਾਲੀ ਦੇ ਵੀਕਐਂਡ ਤੋਂ ਬਾਅਦ ਫ਼ਿਲਮ ਨੇ ਪਹਿਲੇ ਸੋਮਵਾਰ ਨੂੰ ਵੀ ਜ਼ਬਰਦਸਤ ਕਮਾਈ ਕੀਤੀ। ਰਿਲੀਜ਼ ਦੇ ਪੰਜਵੇਂ ਦਿਨ ਫ਼ਿਲਮ ਨੇ 107.50 ਕਰੋੜ ਰੁਪਏ ਦਾ ਕਾਰੋਬਾਰ ਕਰਦਿਆਂ ਇੱਕ ਦਿਨ ਦੀ ਕਮਾਈ ਦਾ ਨਵਾਂ ਰਿਕਾਰਡ ਬਣਾਇਆ ਹੈ। ਸੈਕਨਿਲਕ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
‘ਰਾਮਾਇਣ’ ਨੇ ਕਮਾਈ ’ਚ ਬਣਾਇਆ ਰਿਕਾਰਡ, 5 ਦਿਨਾਂ ‘ਚ ਕਮਾਈ 346 ਕਰੋੜ ਤੋਂ ਪਾਰ
  • ਰਣਬੀਰ ਕਪੂਰ ਦੀ ਫ਼ਿਲਮ 2026 ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ
  • ਪੰਜਵੇਂ ਦਿਨ 107.50 ਕਰੋੜ ਦਾ ਕਾਰੋਬਾਰ

ਮੁੰਬਈ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਰਾਮਾਇਣ’ ਨੇ ਬਾਕਸ ਆਫਿਸ ’ਤੇ ਸਫ਼ਲ ਕਰੋਬਾਰ ਕਰਦੀ ਨਜ਼ਰ ਆ ਰਹੀ ਹੈ। ਦੀਵਾਲੀ ਦੇ ਵੀਕਐਂਡ ਤੋਂ ਬਾਅਦ ਫ਼ਿਲਮ ਨੇ ਪਹਿਲੇ ਸੋਮਵਾਰ ਨੂੰ ਵੀ ਜ਼ਬਰਦਸਤ ਕਮਾਈ ਕੀਤੀ। ਰਿਲੀਜ਼ ਦੇ ਪੰਜਵੇਂ ਦਿਨ ਫ਼ਿਲਮ ਨੇ 107.50 ਕਰੋੜ ਰੁਪਏ ਦਾ ਕਾਰੋਬਾਰ ਕਰਦਿਆਂ ਇੱਕ ਦਿਨ ਦੀ ਕਮਾਈ ਦਾ ਨਵਾਂ ਰਿਕਾਰਡ ਬਣਾਇਆ ਹੈ।

ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਮੁਤਾਬਕ, ਫ਼ਿਲਮ ਨੇ ਪਹਿਲੇ ਦਿਨ 64.85 ਕਰੋੜ, ਦੂਜੇ ਦਿਨ 48.05 ਕਰੋੜ, ਤੀਜੇ ਦਿਨ 69.80 ਕਰੋੜ ਅਤੇ ਚੌਥੇ ਦਿਨ 56.15 ਕਰੋੜ ਰੁਪਏ ਕਮਾਏ ਸਨ। ਪੰਜਵੇਂ ਦਿਨ ਦੀ 107.50 ਕਰੋੜ ਦੀ ਕਮਾਈ ਨਾਲ ਭਾਰਤ ਵਿੱਚ ਇਸ ਦਾ ਪੰਜ ਦਿਨਾਂ ਦਾ ਕੁੱਲ ਨੈੱਟ ਕਲੈਕਸ਼ਨ 346.35 ਕਰੋੜ ਰੁਪਏ ਹੋ ਗਿਆ ਹੈ।

2026 ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ
‘ਰਾਮਾਇਣ’ ਨੇ ਪੰਜ ਦਿਨਾਂ ਵਿੱਚ ਹੀ 2026 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀ ਵਿੱਚ ਚੌਥਾ ਸਥਾਨ ਹਾਸਲ ਕਰ ਲਿਆ ਹੈ। ਫ਼ਿਲਮ ਨੇ ‘ਹਨੁਮਾਨ ਅੰਸ਼’ ਦੇ 343.11 ਕਰੋੜ ਰੁਪਏ ਦੇ ਲਾਈਫਟਾਈਮ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਦੇ ਸਾਹਮਣੇ ‘ਬਾਰਡਰ 2’ ਦਾ 362.76 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੀ ਚੁਣੌਤੀ ਹੈ।

ਰਿਪੋਰਟ ਮੁਤਾਬਕ, ਫ਼ਿਲਮ ਦੇ ਪੰਜਵੇਂ ਦਿਨ ਐਡਵਾਂਸ ਬੁਕਿੰਗ ਰਾਹੀਂ 14 ਲੱਖ ਤੋਂ ਵੱਧ ਟਿਕਟਾਂ ਵਿਕੀਆਂ, ਜਿਨ੍ਹਾਂ ਤੋਂ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਈ। ਇਹ ਫ਼ਿਲਮ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇੱਕ ਦਿਨ ਦੀ ਐਡਵਾਂਸ ਬੁਕਿੰਗ ਦੱਸੀ ਜਾ ਰਹੀ ਹੈ।

ਫ਼ਿਲਮ ਵਿੱਚ ਇਹ ਕਲਾਕਾਰ ਆ ਰਹੇ ਹਨ ਨਜ਼ਰ
ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ‘ਰਾਮਾਇਣ’ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਸੀਤਾ, ਯਸ਼ ਰਾਵਣ ਅਤੇ ਰਵੀ ਦੂਬੇ ਲਕਸ਼ਮਣ ਦੀ ਭੂਮਿਕਾ ਨਿਭਾ ਰਹੇ ਹਨ। ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਵੱਲੋਂ DNEG ਅਤੇ ਯਸ਼ ਦੀ ਮੌਨਸਟਰ ਮਾਈਂਡ ਕ੍ਰੀਏਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਇਹ ਦੋ ਭਾਗਾਂ ਵਾਲੀ ਫ਼ਿਲਮ ਲੜੀ ਦਾ ਪਹਿਲਾ ਹਿੱਸਾ ਹੈ। ਇਸ ਦਾ ਦੂਜਾ ਭਾਗ ਦੀਵਾਲੀ 2028 ਵਿੱਚ ਰਿਲੀਜ਼ ਹੋਣ ਦੀ ਯੋਜਨਾ ਹੈ।

Read Latest News and Breaking News at Daily Post TV, Browse for more News

Ad
Ad

Punjab District News