Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

ਜਲੰਧਰ ‘ਚ ਵੱਡੀ ਵਾਰਦਾਤ! ਜਵਾਈ ਨੇ ਸਹੁਰੇ ਪਰਿਵਾਰ ‘ਤੇ ਚਲਾਈਆਂ ਗੋਲੀਆਂ

Jalandhar Firing; ਜਲੰਧਰ ਵਿੱਚ ਮੰਗਲਵਾਰ ਤੜਕੇ ਇੱਕ ਜਵਾਈ ਵੱਲੋਂ ਆਪਣੇ ਸਹੁਰੇ ਪਰਿਵਾਰ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਆਪਣੇ ਸਾਲੇ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ, ਪਰ ਸਹੁਰਾ ਵਿਚਕਾਰ ਆ ਗਏ, ਜਿਸ ਕਾਰਨ ਗੋਲੀ ਉਨ੍ਹਾਂ ਦੇ ਹੱਥ ਵਿੱਚ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਜਲੰਧਰ ‘ਚ ਵੱਡੀ ਵਾਰਦਾਤ! ਜਵਾਈ ਨੇ ਸਹੁਰੇ ਪਰਿਵਾਰ ‘ਤੇ ਚਲਾਈਆਂ ਗੋਲੀਆਂ
ਸੰਕੇਤਕ ਤਸਵੀਰ

Jalandhar Firing; ਜਲੰਧਰ ਵਿੱਚ ਮੰਗਲਵਾਰ ਤੜਕੇ ਇੱਕ ਜਵਾਈ ਵੱਲੋਂ ਆਪਣੇ ਸਹੁਰੇ ਪਰਿਵਾਰ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਆਪਣੇ ਸਾਲੇ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ, ਪਰ ਸਹੁਰਾ ਵਿਚਕਾਰ ਆ ਗਏ, ਜਿਸ ਕਾਰਨ ਗੋਲੀ ਉਨ੍ਹਾਂ ਦੇ ਹੱਥ ਵਿੱਚ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਘਟਨਾ ਮੰਗਲਵਾਰ ਤੜਕੇ ਕਰੀਬ 4 ਵਜੇ ਥ੍ਰੀ ਸਟਾਰ ਕਲੋਨੀ ਵਿੱਚ ਵਾਪਰੀ। ਪੀੜਤ ਪਰਿਵਾਰ ਮੁਤਾਬਕ ਮੁਲਜ਼ਮ ਜਵਾਈ ਮਨਦੀਪ ਸਿੰਘ ਆਪਣੇ 3 ਤੋਂ 4 ਸਾਥੀਆਂ ਨਾਲ ਇੱਕ ਗੱਡੀ ਵਿੱਚ ਸਵਾਰ ਹੋ ਕੇ ਘਰ ਪਹੁੰਚਿਆ ਸੀ।

ਗੱਡੀ ਦੀ ਚਾਬੀ ਨੂੰ ਲੈ ਕੇ ਹੋਇਆ ਵਿਵਾਦ

ਗਗਨਦੀਪ ਨੇ ਦੱਸਿਆ ਕਿ ਉਸ ਦੇ ਜੀਜਾ ਗਿੰਨੀ ਕੋਲ ਉਸ ਦੇ ਦੋਸਤ ਦੀ ਗੱਡੀ ਸੀ, ਜਿਸ ਨੂੰ ਉਹ ਕਾਫ਼ੀ ਸਮੇਂ ਤੋਂ ਵਾਪਸ ਨਹੀਂ ਕਰ ਰਿਹਾ ਸੀ। ਇਸੇ ਸਬੰਧ ਵਿੱਚ ਉਸ ਦੇ ਪਿਤਾ ਈਸ਼ਵਰ ਸਿੰਘ ਨੇ ਗਿੰਨੀ ਨੂੰ ਘਰ ਬੁਲਾ ਕੇ ਗੱਡੀ ਦੀ ਚਾਬੀ ਮੰਗੀ। ਗਿੰਨੀ ਨੇ ਚਾਬੀ ਤਾਂ ਵਾਪਸ ਕਰ ਦਿੱਤੀ, ਪਰ ਇਸ ਤੋਂ ਬਾਅਦ ਉਹ ਸਹੁਰੇ ਪਰਿਵਾਰ ਦੀ ਗੱਡੀ ਮੰਗਣ ਲੱਗ ਪਿਆ।

ਪਰਿਵਾਰ ਨੇ ਜਦੋਂ ਉਸ ਨੂੰ ਟੈਕਸੀ ਕਰਕੇ ਜਾਣ ਲਈ ਕਿਹਾ ਤਾਂ ਉਹ ਭੜਕ ਗਿਆ। ਪੀੜਤਾਂ ਮੁਤਾਬਕ ਉਸ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਸਾਹਮਣੇ ਉਸ ਦੀ ਬੇਇੱਜ਼ਤੀ ਕਰ ਰਹੇ ਹਨ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ।

ਸਾਲੇ ਨੂੰ ਬਣਾਇਆ ਨਿਸ਼ਾਨਾ, ਸਹੁਰੇ ਦੇ ਹੱਥ ‘ਚ ਲੱਗੀ ਗੋਲੀ

ਗਗਨਦੀਪ ਮੁਤਾਬਕ ਬਹਿਸ ਦੌਰਾਨ ਮੁਲਜ਼ਮ ਨੇ ਹਥਿਆਰ ਕੱਢ ਕੇ ਉਸ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਇਸ ਦੌਰਾਨ ਉਸ ਦੇ ਪਿਤਾ ਬਚਾਅ ਲਈ ਵਿਚਕਾਰ ਆ ਗਏ ਅਤੇ ਗੋਲੀ ਉਨ੍ਹਾਂ ਦੇ ਹੱਥ ਵਿੱਚ ਲੱਗ ਗਈ। ਪਰਿਵਾਰ ਨੇ ਦੱਸਿਆ ਕਿ ਮੁਲਜ਼ਮ ਨੇ ਦੋ ਰਾਊਂਡ ਫਾਇਰ ਕੀਤੇ।

ਪਤਨੀ ਨੂੰ ਪਰੇਸ਼ਾਨ ਕਰਨ ਦੇ ਵੀ ਲਗਾਏ ਇਲਜ਼ਾਮ

ਮੁਲਜ਼ਮ ਦੀ ਸੱਸ ਬਲਵਿੰਦਰ ਕੌਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਜਵਾਈ ਨਸ਼ੇ ਦਾ ਆਦੀ ਹੈ ਅਤੇ ਕੋਈ ਕੰਮਕਾਜ ਨਹੀਂ ਕਰਦਾ। ਉਨ੍ਹਾਂ ਮੁਤਾਬਕ ਮੁਲਜ਼ਮ ਪਿਛਲੇ ਇੱਕ ਸਾਲ ਤੋਂ ਆਪਣੀ ਪਤਨੀ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਸੀ। ਪਰਿਵਾਰ ਨੇ ਇਸ ਘਟਨਾ ਪਿੱਛੇ ਪੁਰਾਣੀ ਪਰਿਵਾਰਕ ਰੰਜਿਸ਼ ਹੋਣ ਦਾ ਦਾਅਵਾ ਕੀਤਾ ਹੈ।

ਸਵੇਰੇ ਮਿੱਟੀ ਵਿੱਚੋਂ ਮਿਲਿਆ ਗੋਲੀ ਦਾ ਖੋਲ

ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਸੀ, ਪਰ ਰਾਤ ਨੂੰ ਕੋਈ ਗੋਲੀ ਦਾ ਖੋਲ ਬਰਾਮਦ ਨਹੀਂ ਹੋਇਆ। ਸਵੇਰੇ ਪਰਿਵਾਰ ਨੇ ਖੁਦ ਆਲੇ-ਦੁਆਲੇ ਜਾਂਚ ਕੀਤੀ ਤਾਂ ਮਿੱਟੀ ਵਿੱਚ ਦੱਬਿਆ ਹੋਇਆ ਇੱਕ ਖੋਲ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਦੀ ਜਾਂਚ ਪ੍ਰਕਿਰਿਆ ‘ਤੇ ਸਵਾਲ ਚੁੱਕਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਥਾਣਾ ਨੰਬਰ 8 ਦੇ SHO ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਵਾਰਦਾਤ ਵਿੱਚ ਦੋ ਰਾਊਂਡ ਫਾਇਰ ਕੀਤੇ ਗਏ ਅਤੇ ਇੱਕ ਗੋਲੀ ਸਹੁਰੇ ਦੇ ਹੱਥ ਵਿੱਚ ਲੱਗੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News