Journalism Of Hope
BREAKING NEWS
ਹਰਜਿੰਦਰ ਸਿੰਘ ਧਾਮੀ ਲਗਾਤਾਰ ਛੇਵੀਂ ਵਾਰ ਬਣੇ SGPC ਦੇ ਪ੍ਰਧਾਨ......ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ.....ਈਡੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ, ਪੁੱਛਗਿੱਛ ਲਈ ਸੱਦਿਆ......ਅੰਮ੍ਰਿਤਪਾਲ ਸਿੰਘ ਨੂੰ ਸਸਕਾਰ ‘ਤੇ ਲਿਆਉਣ ਲਈ ਪਰਿਵਾਰ ਨੇ ਪੁਲਿਸ ਕੋਲ ਜਮ੍ਹਾਂ ਕਰਵਾਏ 10 ਲੱਖ ਰੁਪਏ......ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੋਲਡੀ ਬਰਾੜ ਦਾ ਨਾਂਅ ਪਾਇਆ ਮੋਸਟ ਵਾਂਟੇਡ ਸੂਚੀ ’ਚ, ਰੱਖਿਆ 2.5 ਲੱਖ ਡਾਲਰ ਦਾ ਇਨਾਮ.......[‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ’ਤੇ ਬਣੇਗੀ ਫ਼ਿਲਮ......ਸੈਫ ਅਲੀ ਖ਼ਾਨ ਨੂੰ ਧਮਕੀ ਮਿਲਣ ’ਤੇ ਨੀਲਮ ਗੋੜ੍ਹੇ ਨੇ ਜਤਾਈ ਚਿੰਤਾ, ਕਿਹਾ- ਮੁੰਬਈ ’ਚ ਮੁੜ ਪੈਰ ਪਸਾਰ ਰਿਹਾ ਅੰਡਰਵਰਲਡ......ਵੈਲਿੰਗਟਨ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 159 ਦੌੜਾਂ ਬਣਾਈਆਂ

ਅੰਮ੍ਰਿਤਸਰ ‘ਚ ਬੱਚੀ ਨੂੰ ਟੱਕਰ ਮਾਰਨ ਵਾਲਾ ਸ਼ਰਾਬੀ ਪੁਲਿਸ ਮੁਲਾਜ਼ਮ ਸਸਪੈਂਡ

Amritsar Punjab Police Constable; ਅੰਮ੍ਰਿਤਸਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ 12 ਸਾਲਾ ਬੱਚੀ ਨੂੰ ਕਾਰ ਨਾਲ ਟੱਕਰ ਮਾਰਨ ਵਾਲੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਬੱਚੀ ਦੇ ਪੈਰਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੇ ਪੈਰਾਂ ਵਿੱਚ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅੰਮ੍ਰਿਤਸਰ ‘ਚ ਬੱਚੀ ਨੂੰ ਟੱਕਰ ਮਾਰਨ ਵਾਲਾ ਸ਼ਰਾਬੀ ਪੁਲਿਸ ਮੁਲਾਜ਼ਮ ਸਸਪੈਂਡ
suspended

Amritsar Punjab Police Constable; ਅੰਮ੍ਰਿਤਸਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ 12 ਸਾਲਾ ਬੱਚੀ ਨੂੰ ਕਾਰ ਨਾਲ ਟੱਕਰ ਮਾਰਨ ਵਾਲੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਬੱਚੀ ਦੇ ਪੈਰਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੇ ਪੈਰਾਂ ਵਿੱਚ ਫਰੈਕਚਰ ਹੋਣ ਦੀ ਪੁਸ਼ਟੀ ਹੋਈ ਹੈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਜਾਬ ਪੁਲਿਸ ਦੀ ਵਰਦੀ ਵਿੱਚ ਸੀ ਅਤੇ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਇੰਨਾ ਧੁੱਤ ਸੀ ਕਿ ਉਸ ਕੋਲੋਂ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ।

ਲੋਕਾਂ ਵੱਲੋਂ ਕਾਰ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ ਸ਼ਰਾਬ ਦੀ ਬੋਤਲ, ਬੀੜੀ ਅਤੇ ਸਿਗਰਟਾਂ ਤੋਂ ਇਲਾਵਾ ਨਸ਼ੇ ਦੀਆਂ ਕੁਝ ਪੁੜੀਆਂ ਵੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਲੋਕਾਂ ਨੇ ਮੁਲਜ਼ਮ ਅਤੇ ਕਾਰ ਦੀ ਵੀਡੀਓ ਬਣਾ ਕੇ ਉਸ ਨੂੰ ਥਾਣਾ ਸੁਲਤਾਨਵਿੰਡ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਹ ਹਾਦਸਾ ਵੀਰਵਾਰ ਸ਼ਾਮ ਕਰੀਬ 5:30 ਵਜੇ ਸੁਲਤਾਨਵਿੰਡ ਰੋਡ ‘ਤੇ ਵਾਪਰਿਆ। ਬੱਚੀ ਦੀ ਮਾਂ ਪ੍ਰੀਤੀ ਮੁਤਾਬਕ, ਉਨ੍ਹਾਂ ਦੀ 12 ਸਾਲਾ ਧੀ ਸਕੂਲ ਤੋਂ ਘਰ ਪਰਤ ਰਹੀ ਸੀ, ਜਦੋਂ ਪਿੰਡ ਵਿੱਚ ਹੀ ਪੁਲਿਸ ਮੁਲਾਜ਼ਮ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪਰਿਵਾਰ ਨੇ ਬੱਚੀ ਦਾ ਪੂਰਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।

ਚਸ਼ਮਦੀਦ ਰਾਹੁਲ ਸੋਰੀ ਮੁਤਾਬਕ, ਜਦੋਂ ਲੋਕਾਂ ਨੇ ਕਾਰ ਚਾਲਕ ਨੂੰ ਬਾਹਰ ਕੱਢਿਆ ਤਾਂ ਉਹ ਪੰਜਾਬ ਪੁਲਿਸ ਦਾ ਕਾਂਸਟੇਬਲ ਨਿਕਲਿਆ। ਉਸ ਦੀ ਹਾਲਤ ਨਸ਼ੇ ਵਿੱਚ ਹੋਣ ਕਾਰਨ ਕਾਫ਼ੀ ਖ਼ਰਾਬ ਦਿਖਾਈ ਦੇ ਰਹੀ ਸੀ।

ਇਸ ਮਾਮਲੇ ਬਾਰੇ ਏਡੀਸੀਪੀ ਸਿਟੀ-1 ਜੋਗੇਸ਼ਵਰ ਸਿੰਘ ਗੋਰਾਇਆ ਨੇ ਦੱਸਿਆ ਕਿ ਕਾਂਸਟੇਬਲ ਅੰਮ੍ਰਿਤਪਾਲ ਪੀਸੀਆਰ ਵਿੱਚ ਤਾਇਨਾਤ ਸੀ ਅਤੇ ਪਹਿਲਾਂ ਤੋਂ ਹੀ ਗੈਰ-ਹਾਜ਼ਰ ਚੱਲ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News