Banner
Banner

Apple I-Phone ਦੀ 50 ਫ਼ੀਸਦ ਕੀਮਤਾਂ ਵਧਣ ਦੇ ਆਸਾਰ,ਜਲਦ ਤੈਅ ਹੋ ਸਕਦੀਆਂ ਨੇ ਕੀਮਤਾਂ

iPhone Prices May increase:ਟਰੰਪ ਵੱਲੋਂ ਲਾਏ ਵਸਤੂਆਂ ਤੇ ਵੱਖ-ਵੱਖ ਤਰਾਂ ਦੇ ਟੈਰਿਫ ਨਾਲ ਲੋਕਾਂ ਦੀ ਜੇਬ੍ਹਾਂ ਤੇ ਵੱਡਾ ਅਸਰ ਪੈ ਰਿਹਾ ਹੈ,ਇਸ ਦੇ ਚਲਦੇ ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ ਹਨ। ਟਰੰਪ […]
Jaspreet Singh
By : Published: 09 Apr 2025 14:30:PM
Apple I-Phone ਦੀ 50 ਫ਼ੀਸਦ ਕੀਮਤਾਂ ਵਧਣ ਦੇ ਆਸਾਰ,ਜਲਦ ਤੈਅ ਹੋ ਸਕਦੀਆਂ ਨੇ ਕੀਮਤਾਂ
iPhone Prices May increase

iPhone Prices May increase:ਟਰੰਪ ਵੱਲੋਂ ਲਾਏ ਵਸਤੂਆਂ ਤੇ ਵੱਖ-ਵੱਖ ਤਰਾਂ ਦੇ ਟੈਰਿਫ ਨਾਲ ਲੋਕਾਂ ਦੀ ਜੇਬ੍ਹਾਂ ਤੇ ਵੱਡਾ ਅਸਰ ਪੈ ਰਿਹਾ ਹੈ,ਇਸ ਦੇ ਚਲਦੇ ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ ਹਨ। ਟਰੰਪ ਦੇ ਟੈਕਸਾਂ ਕਾਰਨ ਆਈਫੋਨ ਅਤੇ ਹੋਰ ਬੁਨਿਆਦੀ ਚੀਜ਼ਾਂ ਜਿਵੇਂ ਕਿ ਟਾਇਲਟ ਪੇਪਰ ਆਦਿ ਦੀਆਂ ਕੀਮਤਾਂ ਵਧ ਜਾਣਗੀਆਂ। ਇਸ ਕਾਰਨ ਐਪਲ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਟੈਕਸਾਂ ਨਾਲ ਆਈਫੋਨ 50 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜੇ ਐਪਲ ਆਪਣੇ ਆਈਫੋਨਾਂ ਦੇ ਉਤਪਾਦਨ ਨੂੰ ਅਮਰੀਕਾ ਵਿਚ ਲੈ ਜਾਂਦਾ ਹੈ ਤਾਂ ਆਈਫੋਨ ਦੀ ਕੀਮਤ $2,000 ਤੋਂ ਵੀ ਵੱਧ ਹੋ ਸਕਦੀ ਹੈ। ਐਪਲ 9 ਅਪਰੈਲ ਨੂੰ ਨਵੇਂ ਟੈਕਸਾਂ ਦੇ ਅਮਲ ਵਿਚ ਆਉਣ ਕਰਕੇ ਫੋਨ ਸਟਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈਆਂ ਦਾ ਮੰਨਣਾ ਹੈ ਕੰਪਨੀ ਵੱਲੋਂ ਆਈਫੋਨ 17 ਦੇ ਆਉਣ ਤੱਕ ਕੀਮਤਾਂ ਦੇ ਵਾਧੇ ਵਿਚ ਦੇਰੀ ਕੀਤੀ ਜਾ ਸਕਦੀ ਹੈ।

ਉਤਪਾਦਨ ਨੂੰ ਦੂਜੇ ਦੇਸ਼ਾਂ ਵਿਚ ਲੈ ਜਾਣ ਨਾਲ ਜਾਂ ਛੋਟ ਪ੍ਰਾਪਤ ਕਰਨ ਨਾਲ ਕੰਪਨੀ ਨੂੰ ਮਦਦ ਤਾਂ ਮਿਲ ਸਕਦੀ ਹੈ ਪਰ ਅਜੇ ਵੀ ਬੇਯਕੀਨੀ ਦਾ ਮਾਹੌਲ ਹੈ। ਐਪਲ ਆਪਣੇ ਜ਼ਿਆਦਾਤਰ ਫੋਨਾਂ ਦਾ ਉਤਪਾਦਨ ਚੀਨ ਤੋਂ ਕਰਦਾ ਹੈ ਇਸ ਲਈ ਉਸ ਨੂੰ ਜਵਾਬੀ ਟੈਕਸਾਂ ਦੀ ਵੱਡੀ ਮਾਰ ਸਹਿਣੀ ਪੈ ਸਕਦੀ ਹੈ।

ਜੇਪੀ ਮੋਰਗਨ ਚੇਜ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ ਲਾਗਤਾਂ ਦੀ ਪੂਰਤੀ ਲਈ ਐਪਲ ਨੂੰ ਦੁਨੀਆ ਭਰ ਵਿਚ ਕੀਮਤਾਂ ਵਿਚ 6% ਵਾਧਾ ਕਰਨਾ ਪੈ ਸਕਦਾ ਹੈ। ਹੋਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਐਪਲ ਕੀਮਤਾਂ ਨਹੀਂ ਵਧਾਉਂਦਾ ਹੈ ਤਾਂ ਉਹ ਆਪਣੀ ਕਮਾਈ ਦਾ 15% ਤੱਕ ਗੁਆ ਸਕਦਾ ਹੈ।

ਭਾਵੇਂ ਐਪਲ ਨੇ ਆਪਣੇ ਕੁਝ ਉਤਪਾਦਨਾਂ ਨੂੰ ਦੂਜੇ ਦੇਸ਼ਾਂ ਵਿਚ ਤਬਦੀਲ ਕਰ ਦਿੱਤਾ ਹੈ, ਪਰ ਇਨ੍ਹਾਂ ਥਾਵਾਂ ’ਤੇ ਅਜੇ ਵੀ ਟੈਕਸ ਲੱਗ ਸਕਦੇ ਹਨ, ਜੋ ਐਪਲ ਦੇ ਵਿਕਲਪਾਂ ਨੂੰ ਸੀਮਤ ਕਰਦੇ ਹਨ। ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਨਤੀਜੇ ਵਜੋਂ ਐਪਲ ਅਮਰੀਕਾ ਵਿਚ ਆਈਫੋਨਾਂ ਦੀਆਂ ਕੀਮਤਾਂ ਵਿਚ 17 ਤੋਂ 18 ਫੀਸਦ ਤੱਕ ਵਧਾ ਸਕਦਾ ਹੈ। ਐਪਲ ਨੂੰ ਕੁਝ ਉਤਪਾਦਾਂ ਲਈ ਸਰਕਾਰ ਤੋਂ ਕੁਝ ਛੋਟ ਵੀ ਮਿਲ ਸਕਦੀ ਹੈ, ਪਰ ਭਵਿੱਖ ਨੂੰ ਲੈ ਕੇ ਬੇਯਕੀਨੀ ਹੈ। ਇਹ ਟੈਕਸ ਅਮਰੀਕੀ ਖਪਤਕਾਰਾਂ ਲਈ ਤਕਨੀਕੀ ਉਤਪਾਦਾਂ ਨੂੰ ਬਹੁਤ ਮਹਿੰਗਾ ਬਣਾ ਸਕਦੇ ਹਨ ਅਤੇ ਐਪਲ ਨੂੰ ਅੱਗੇ ਮੁਸ਼ਕਲ ਵਿਕਲਪਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Read Latest News and Breaking News at Daily Post TV, Browse for more News

Ad
Ad