Banner
Banner

Share Market Today : ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸਕਸ ‘ਚ 1500 ਤੋਂ ਜ਼ਿਆਦਾ ਅੰਕ ਉਛਲਿਆ, ਨਿਫਟੀ 23,000 ਦੇ ਪਾਰ

ਪ੍ਰੀ-ਓਪਨ ਤੋਂ ਹੀ Share Market ‘ਚ ਤੂਫਾਨੀ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸੈਂਸੇਕਸ 1600 ਅੰਕਾਂ ਤੋਂ ਵੱਧ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ‘ਚ 500 ਅੰਕਾਂ ਦੀ ਉਛਾਲ ਦੇਖਿਆ ਗਿਆ। ਬੀਐਸਈ ਸੈਂਸੇਕਸ 1400 ਅੰਕਾਂ ਤੋਂ ਵੱਧ ਚੜ੍ਹ ਕੇ 76,740 ‘ਤੇ ਵਪਾਰ ਕਰ ਰਿਹਾ ਹੈ। ਨਵੀਂ ਦਿੱਲੀ : ਇਸ ਹਫ਼ਤੇ ਦੇ ਪਹਿਲੇ ਕਾਰੋਬਾਰੀ […]
ਮਨਵੀਰ ਰੰਧਾਵਾ
By : Updated On: 15 Apr 2025 11:44:AM
Share Market Today : ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸਕਸ ‘ਚ 1500 ਤੋਂ ਜ਼ਿਆਦਾ ਅੰਕ ਉਛਲਿਆ, ਨਿਫਟੀ 23,000 ਦੇ ਪਾਰ

ਪ੍ਰੀ-ਓਪਨ ਤੋਂ ਹੀ Share Market ‘ਚ ਤੂਫਾਨੀ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸੈਂਸੇਕਸ 1600 ਅੰਕਾਂ ਤੋਂ ਵੱਧ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ‘ਚ 500 ਅੰਕਾਂ ਦੀ ਉਛਾਲ ਦੇਖਿਆ ਗਿਆ। ਬੀਐਸਈ ਸੈਂਸੇਕਸ 1400 ਅੰਕਾਂ ਤੋਂ ਵੱਧ ਚੜ੍ਹ ਕੇ 76,740 ‘ਤੇ ਵਪਾਰ ਕਰ ਰਿਹਾ ਹੈ।

ਨਵੀਂ ਦਿੱਲੀ : ਇਸ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ 15 ਅਪ੍ਰੈਲ 2025 ਨੂੰ ਸ਼ੇਅਰ ਬਜ਼ਾਰ ‘ਚ ਸੁਨਹਿਰੀ ਸ਼ੁਰੂਆਤ ਹੋਈ ਹੈ। ਪਿਛਲੇ ਦਿਨ 14 ਅਪ੍ਰੈਲ ਸੋਮਵਾਰ ਨੂੰ ਆੰਬੇਡਕਰ ਜੈਅੰਤੀ ਮੌਕੇ ਸ਼ੇਅਰ ਬਜ਼ਾਰ ‘ਚ ਟ੍ਰੇਡਿੰਗ ਬੰਦ ਸੀ।

ਪ੍ਰੀ-ਓਪਨ ਤੋਂ ਹੀ ਮਾਰਕੀਟ ‘ਚ ਤੂਫਾਨੀ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸੈਂਸੇਕਸ 1600 ਅੰਕਾਂ ਤੋਂ ਵੱਧ ਚੜ੍ਹ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ‘ਚ 500 ਅੰਕਾਂ ਦੀ ਉਛਾਲ ਦੇਖਿਆ ਗਿਆ। ਬੀਐਸਈ ਸੈਂਸੇਕਸ 1400 ਅੰਕਾਂ ਤੋਂ ਵੱਧ ਚੜ੍ਹ ਕੇ 76,740 ‘ਤੇ ਵਪਾਰ ਕਰ ਰਿਹਾ ਹੈ। ਨਿਫਟੀ ‘ਚ ਖਰੀਦਦਾਰੀ ਦਾ ਮਾਹੌਲ ਹੈ। ਐਨਐਸਈ ਨਿਫਟੀ ਲਗਪਗ 500 ਅੰਕਾਂ ਦੇ ਵਾਧੇ ਨਾਲ 23,300 ‘ਤੇ ਕਾਰੋਬਾਰ ਕਰ ਰਿਹਾ ਹੈ।

ਵਿਦੇਸ਼ੀ ਬਜ਼ਾਰ ਤੋਂ ਸਕਾਰਾਤਮਕ ਸੰਕੇਤ

ਅਮਰੀਕੀ ਟੈਰਿਫ ਦੀ ਰੋਕ ਨਾਲ ਇਹ ਵਿਦੇਸ਼ੀ ਸ਼ੇਅਰ ਬਾਜ਼ਾਰ ਲਈ ਚੰਗੀ ਖ਼ਬਰ ਬਣ ਗਈ ਹੈ। ਖਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ‘ਚ ਖਰੀਦਦਾਰੀ ‘ਚ ਤੇਜ਼ੀ ਆਈ ਹੈ। ਅਮਰੀਕੀ ਸ਼ੇਅਰ ਬਾਜ਼ਾਰ ਦੇ ਸਾਰੇ ਇੰਡੈਕਸ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਏਸ਼ਿਆਈ ਸ਼ੇਅਰ ਬਜ਼ਾਰ ਦੇ ਦੋ ਇੰਡੈਕਸ ਵੀ ਹਰੇ ਨਿਸ਼ਾਨ ‘ਤੇ ਬਣੇ ਹੋਏ ਹਨ।

Read Latest News and Breaking News at Daily Post TV, Browse for more News

Ad
Ad