Banner
Banner

Garhshankar-Hoshiarpur ਰੋਡ ‘ਤੇ ਵਾਪਰਿਆ ਹਾਦਸਾ, ਖੰਡ ਨਾਲ ਭਰਿਆ ਕੈਂਟਰ ਪਲਟਿਆ

Hoshiarpur News: ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੈਂਟਰ ਡਰਾਈਵਰ ਸੋਇਬ ਨੇ ਦੱਸਿਆ ਕਿ ਉਹ ਮੁਜ਼ੱਫਰ ਨਗਰ, ਯੂਪੀ ਤੋਂ ਹੂਸ਼ਿਆਰਪੁਰ ਦੀ ਕੋਕ ਫੈਕਟਰੀ ਨੂੰ ਜਾ ਰਿਹਾ ਸੀ। Accident on Garhshankar-Hoshiarpur Road: ਗੜਸ਼ੰਕਰ-ਹੁਸ਼ਿਆਰਪੁਰ ਰੋਡ ‘ਤੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਇੱਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਖੰਡ ਨਾਲ ਭਰਿਆ ਕੈਂਟਰ ਪਲਟ ਗਿਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੈਂਟਰ ਡਰਾਈਵਰ ਸੋਇਬ […]
ਮਨਵੀਰ ਰੰਧਾਵਾ
By : Updated On: 05 May 2025 18:36:PM
Garhshankar-Hoshiarpur ਰੋਡ ‘ਤੇ ਵਾਪਰਿਆ ਹਾਦਸਾ, ਖੰਡ ਨਾਲ ਭਰਿਆ ਕੈਂਟਰ ਪਲਟਿਆ

Hoshiarpur News: ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੈਂਟਰ ਡਰਾਈਵਰ ਸੋਇਬ ਨੇ ਦੱਸਿਆ ਕਿ ਉਹ ਮੁਜ਼ੱਫਰ ਨਗਰ, ਯੂਪੀ ਤੋਂ ਹੂਸ਼ਿਆਰਪੁਰ ਦੀ ਕੋਕ ਫੈਕਟਰੀ ਨੂੰ ਜਾ ਰਿਹਾ ਸੀ।

Accident on Garhshankar-Hoshiarpur Road: ਗੜਸ਼ੰਕਰ-ਹੁਸ਼ਿਆਰਪੁਰ ਰੋਡ ‘ਤੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਇੱਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਖੰਡ ਨਾਲ ਭਰਿਆ ਕੈਂਟਰ ਪਲਟ ਗਿਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੈਂਟਰ ਡਰਾਈਵਰ ਸੋਇਬ ਨੇ ਦੱਸਿਆ ਕਿ ਉਹ ਮੁਜ਼ੱਫਰ ਨਗਰ, ਯੂਪੀ ਤੋਂ ਹੂਸ਼ਿਆਰਪੁਰ ਦੀ ਕੋਕ ਫੈਕਟਰੀ ਨੂੰ ਜਾ ਰਿਹਾ ਸੀ। ਜਦੋਂ ਅੱਜ ਉਹ ਤੜਕਸਾਰ ਪਿੰਡ ਪੱਦੀ ਸੂਰਾ ਸਿੰਘ ਦੇ ਕੋਲ ਪੁੱਜਾ ਤਾਂ ਓਵਰਟੇਕ ਕਰ ਰਹੀ ਗੱਡੀ ਨੂੰ ਬਚਾਉਣ ਦੇ ਕਾਰਨ ਸੜਕ ਦੇ ਇੱਕ ਪਾਸੇ ਪਲਟ ਗਿਆ।

ਇਸ ਕਾਰਨ ਕੈਂਟਰ ਦੀ ਪੂਰੀ ਖੰਡ ਖਿਲਰ ਕੇ ਖ਼ਰਾਬ ਹੋ ਗਈ। ਹਾਦਸੇ ਉਪਰੰਤ ਗੱਡੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਰਾਹਤ ਵਾਲੀ ਖਬਰ ਇਹ ਰਹੀ ਕਿ ਡਰਾਈਵਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

Read Latest News and Breaking News at Daily Post TV, Browse for more News

Ad
Ad