Pakistan Spy: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਹਰਿਆਣਾ ਯੂਟਿਊਬਰ ਜੋਤੀ ਮਲਹੋਤਰਾ ਨੂੰ ਸੋਮਵਾਰ ਨੂੰ ਹਿਸਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Jyoti Malhotra sent to Jail: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਹਰਿਆਣਾ ਯੂਟਿਊਬਰ ਜੋਤੀ ਮਲਹੋਤਰਾ ਨੂੰ ਸੋਮਵਾਰ ਨੂੰ ਹਿਸਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੋਤੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਉਸਨੂੰ ਹਿਸਾਰ ਕੇਂਦਰੀ ਜੇਲ੍ਹ ਨੰਬਰ 2 ਵਿੱਚ ਰੱਖਿਆ ਜਾਵੇਗਾ, ਜੋ ਕਿ ਔਰਤਾਂ ਲਈ ਹੈ।
ਦੱਸ ਦਈਏ ਕਿ ਯੂਟਿਊਬਰ ਅਤੇ ਦੋਸ਼ੀ ਜੋਤੀ ਮਲਹੋਤਰਾ, ਨਿਊ ਅਗਰਸੇਨ ਕਲੋਨੀ ਦੀ ਰਹਿਣ ਵਾਲੀ, ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਫੜਿਆ ਗਿਆ ਸੀ। ਜੋਤੀ ਨੂੰ ਚਾਰ ਦਿਨਾਂ ਦੇ ਰਿਮਾਂਡ ਤੋਂ ਬਾਅਦ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਨੇ JMIC ਸੁਨੀਲ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਿੱਥੋਂ ਅਦਾਲਤ ਨੇ ਦੋਸ਼ੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਪੁਲਿਸ ਨੂੰ ਫੋਰੈਂਸਿਕ ਲੈਬ ਤੋਂ ਦੋਸ਼ੀ ਜੋਤੀ ਮਲਹੋਤਰਾ ਦੇ ਲੈਪਟਾਪ ਅਤੇ ਫੋਨ ਤੋਂ 12 ਡੀਬੀ ਡੇਟਾ ਮਿਲਿਆ ਹੈ। ਪੁਲਿਸ ਡੇਟਾ ਦੀ ਜਾਂਚ ਕਰ ਰਹੀ ਹੈ। ਦੋਸ਼ੀ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਾਅਦ ਵਿੱਚ ਉਸਨੂੰ ਰਾਜਗੜ੍ਹ ਰੋਡ ‘ਤੇ ਸਥਿਤ ਕੇਂਦਰੀ ਜੇਲ੍ਹ 2 ਭੇਜ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਉਸਨੂੰ ਮੁੜ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾ ਸਕਦਾ ਹੈ।
ਦੂਜੇ ਪਾਸੇ, ਜੋਤੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਪਾਕਿਸਤਾਨ ਦੇ ਬਾਜ਼ਾਰ ਵਿੱਚ ਘੁੰਮ ਰਹੀ ਹੈ। ਉਸਦੇ ਆਲੇ-ਦੁਆਲੇ AK-47 ਬੰਦੂਕਾਂ ਨਾਲ ਪਾਕਿਸਤਾਨੀ ਗਾਰਡ ਵੀ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸਕਾਟਿਸ਼ ਯੂਟਿਊਬਰ ਕੈਲਮ ਮਿੱਲ ਨੇ ਬਣਾਇਆ ਹੈ।
ਇਸ ਵਾਰ ਪੁਲਿਸ ਵੱਲੋਂ ਕੋਈ ਰਿਮਾਂਡ ਨਹੀਂ ਮੰਗਿਆ ਗਿਆ। ਪੁਲਿਸ ਵੱਲੋਂ ਅਦਾਲਤ ਵਿੱਚ ਇੱਕ ਪੱਤਰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਦੋਸ਼ੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਦੋਸ਼ੀ ਜੋਤੀ ਮਲਹੋਤਰਾ ਅਦਾਲਤ ਵਿੱਚ ਸਿਰਫ਼ ਦੋ ਤੋਂ ਤਿੰਨ ਮਿੰਟ ਹੀ ਰਹੀ।