Banner
Banner

Nation: ਵਿਦੇਸ਼ ਮੰਤਰੀ ਐੱਸ. ਜੈਸ਼ੰਕਰਇਕ ਹਫ਼ਤੇ ਦੇ ਯੂਰਪ ਦੌਰੇ ਲਈ ਰਵਾਨਾ

Nation Update: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਰਤ ਦੀ ਅਤਿਵਾਦ ਸਹਿਣ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਅਤੇ ਦੁਵੱਲੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਲਈ ਇਕ ਹਫ਼ਤੇ ਦੇ ਯੂਰਪ ਦੌਰੇ ਲਈ ਅੱਜ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਫਰਾਂਸ, ਯੂਰਪੀ ਯੂਨੀਅਨ ਅਤੇ ਬੈਲਜੀਅਮ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ। ਭਾਰਤ ਵੱਲੋਂ ‘ਅਪਰੇਸ਼ਨ ਸਿੱਧੂਰ’ ਦੇ ਇਕ ਮਹੀਨੇ ਮਗਰੋਂ […]
Khushi
By : Updated On: 09 Jun 2025 08:39:AM
Nation: ਵਿਦੇਸ਼ ਮੰਤਰੀ ਐੱਸ. ਜੈਸ਼ੰਕਰਇਕ ਹਫ਼ਤੇ ਦੇ ਯੂਰਪ ਦੌਰੇ ਲਈ ਰਵਾਨਾ
Subrahmanyam Jaishankar, India’s Ambassador to the United States, waits to speak at the Carnegie Endowment on January 29, 2014 in Washington, DC. Jaishankar spoke about US-India relations and his new posting as ambassador to the United States. AFP PHOTO/Brendan SMIALOWSKI (Photo credit should read BRENDAN SMIALOWSKI/AFP via Getty Images)

Nation Update: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਰਤ ਦੀ ਅਤਿਵਾਦ ਸਹਿਣ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਅਤੇ ਦੁਵੱਲੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਲਈ ਇਕ ਹਫ਼ਤੇ ਦੇ ਯੂਰਪ ਦੌਰੇ ਲਈ ਅੱਜ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਫਰਾਂਸ, ਯੂਰਪੀ ਯੂਨੀਅਨ ਅਤੇ ਬੈਲਜੀਅਮ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ। ਭਾਰਤ ਵੱਲੋਂ ‘ਅਪਰੇਸ਼ਨ ਸਿੱਧੂਰ’ ਦੇ ਇਕ ਮਹੀਨੇ ਮਗਰੋਂ ਜੈਸ਼ੰਕਰ ਯੂਰਪ ਦੌਰੇ ‘ਤੇ ਗਏ ਹਨ ਅਤੇ ਆਸ ਕੀਤੀ ਜਾ ਰਹੀ ਹੈ ਕਿ ਉਹ ਯੂਰਪੀ ਆਗੂਆਂ ਨੂੰ ਸਰਹੱਦ ਪਾਰ ਅਤਿਵਾਦ ਨਾਲ ਸਿੱਝਣ ‘ਚ ਨਵੀਂ ਦਿੱਲੀ ਦੀ ਪੁਖ਼ਤਾ ਨੀਤੀ ਬਾਰੇ ਜਾਣਕਾਰੀ ਦੇਣਗੇ। 

ਪਹਿਲੇ ਪੜਾਅ ਦੌਰਾਨ ਉਹ ਪੈਰਿਸ ਅਤੇ ਮਾਰਸਿਲੇ ਜਾਣਗੇ ਜਿਥੇ ਉਹ ਫਰਾਂਸੀਸੀ ਵਿਦੇਸ਼ ਮੰਤਰੀ ਜਯਾ ਨੋਇਲ ਬੈਰੋ ਨਾਲ ਦੁਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ ਮਾਰਸਿਲੇ ‘ਚ ਮੈਡੀਟਰੇਨੀਅਨ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸਮਾਗਮ ‘ਚ ਵੀ ਹਿੱਸਾ ਲੈਣਗੇ। ਬ੍ਰਸੇਲਜ਼ ‘ਚ ਉਹ ਯੂਰਪੀ ਯੂਨੀਅਨ ਦੇ ਨੁਮਾਇੰਦੇ ਕਾਜਾ ਕੈਲਾਸ ਨਾਲ ਰਣਨੀਤਕ ਮੁੱਦਿਆਂ ‘ਤੇ ਵਾਰਤਾ ਕਰਨਗੇ।

ਉਹ ਯੂਰਪੀ ਕਮਿਸ਼ਨ ਅਤੇ ਯੂਰਪੀ ਸੰਸਦ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਵਾਰਤਾ ਕਰਨਗੇ। ਆਪਣੇ ਦੌਰੇ ਦੇ ਤੀਜੇ ਪੜਾਅ ਦੌਰਾਨ ਵਿਦੇਸ਼ ਮੰਤਰੀ ਬੈਲਜੀਅਮ ਦੇ ਆਗੂਆਂ ਨਾਲ ਵੱਖ ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਉਹ ਬੈਲੀਜਅਮ ਦੇ ਉਪ ਪ੍ਰਧਾਨ ਮੰਤਰੀ ਤੋਂ ਇਲਾਵਾ ਵਿਦੇਸ਼ ਮੰਤਰੀ ਮੈਕਿਸਮ ਪ੍ਰੀਵੇਟ ਨਾਲ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਇਸ ਤੋਂ ਇਲਾਵਾ ਉਹ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ।

Read Latest News and Breaking News at Daily Post TV, Browse for more News

Ad
Ad